ਸਚਿਨ-ਸੀਮਾ ਹੈਦਰ ਦੇ ਘਰ ਗੂੰਜੇਗੀ ਕਿਲਕਾਰੀਆਂ, ਪ੍ਰੈਗਨੈਂਸੀ ਕਿੱਟ ਦਿਖਾ ਕੇ Confirm ਕੀਤੀ ਗੁਡ-ਨਿਊਜ਼ – News18 ਪੰਜਾਬੀ

ਸੀਮਾ ਹੈਦਰ: ਪਾਕਿਸਤਾਨ ਤੋਂ ਪਿਆਰ ਲਈ ਭਾਰਤ ਆਈ ਸੀਮਾ ਹੈਦਰ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਇਸ ਵਾਰ ਸੀਮਾ ਹੈਦਰ ਅਤੇ ਸਚਿਨ ਮੀਨਾ ਦੇ ਘਰ ਬੱਚੇ ਦੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਸੱਤ ਮਹੀਨਿਆਂ ਦੀ ਗਰਭਵਤੀ ਦੱਸੀ ਜਾਂਦੀ ਹੈ।
ਸੀਮਾ ਅਤੇ ਸਚਿਨ ਨੇ ਖੁਦ ਵੀਡੀਓ ਬਣਾ ਕੇ ਇਹ ਜਾਣਕਾਰੀ ਦਿੱਤੀ। ਇਸ ਵੀਡੀਓ ‘ਚ ਸੀਮਾ ਹੈਦਰ ਪ੍ਰੈਗਨੈਂਸੀ ਕਿੱਟ ਦਿਖਾਉਂਦੀ ਨਜ਼ਰ ਆ ਰਹੀ ਹੈ। ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਵੀਡੀਓ ‘ਚ ਸੀਮਾ ਵੀ ਆਪਣਾ ਬੇਬੀ ਬੰਪ ਦਿਖਾਉਂਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸੀਮਾ ਹੈਦਰ ਦੇ ਪਹਿਲਾਂ ਹੀ ਚਾਰ ਬੱਚੇ ਹਨ, ਜਿਨ੍ਹਾਂ ਨਾਲ ਉਹ ਪਾਕਿਸਤਾਨ ਤੋਂ ਭਾਰਤ ਆਈ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ
ਸੀਮਾ ਹੈਦਰ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਪ੍ਰੈਗਨੈਂਸੀ ਕਿੱਟ ਦਿਖਾ ਕੇ ਸਚਿਨ ਨੂੰ ਖੁਸ਼ਖਬਰੀ ਦਿੰਦੀ ਨਜ਼ਰ ਆ ਰਹੀ ਹੈ। ਸ਼ੁਰੂ ‘ਚ ਸਚਿਨ ਨੂੰ ਇਸ ਗੱਲ ‘ਤੇ ਯਕੀਨ ਨਹੀਂ ਹੁੰਦਾ ਪਰ ਬਾਅਦ ‘ਚ ਉਹ ਬਹੁਤ ਖੁਸ਼ ਹੋ ਕੇ ਸੀਮਾ ਨੂੰ ਗਲੇ ਲਗਾ ਲੈਂਦੇ ਹਨ। ਦੋਵਾਂ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਸ ‘ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਦੋਵਾਂ ਦੀ ਪ੍ਰੇਮ ਕਹਾਣੀ
ਸੀਮਾ ਹੈਦਰ ਅਤੇ ਸਚਿਨ ਮੀਨਾ ਦੀ ਪ੍ਰੇਮ ਕਹਾਣੀ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਸੀਮਾ ਪਾਕਿਸਤਾਨ ਤੋਂ ਭੱਜ ਗਈ ਅਤੇ ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਪਹੁੰਚੀ। ਦੋਵੇਂ PUBG ਖੇਡਦੇ ਹੋਏ ਮਿਲੇ ਸਨ ਅਤੇ ਸੀਮਾ ਨੇ ਆਪਣਾ ਘਰ ਵੇਚਣ ਅਤੇ ਸਚਿਨ ਲਈ ਭਾਰਤ ਆਉਣ ਦਾ ਫੈਸਲਾ ਕੀਤਾ ਸੀ। ਸੀਮਾ ਆਪਣੇ ਚਾਰ ਬੱਚਿਆਂ ਨਾਲ ਗ੍ਰੇਟਰ ਨੋਇਡਾ ਦੇ ਰਬੂਪੁਰਾ ਪਿੰਡ ‘ਚ ਸਚਿਨ ਨਾਲ ਰਹਿਣ ਲੱਗੀ। ਪੁਲਸ ਨੂੰ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੀ ਇਹ ਅਨੋਖੀ ਪ੍ਰੇਮ ਕਹਾਣੀ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।
ਖਬਰਾਂ ‘ਚ ਇਹ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸੀਮਾ ਅਕਸਰ ਸਚਿਨ ਨਾਲ ਆਪਣੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਉਸ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
- First Published :