ਵੱਡਾ ਹਾਦਸਾ, 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ 3 ਸਾਲ ਦੀ ਬੱਚੀ, ਬਚਾਅ ਕਾਰਜ ਜਾਰੀ…

ਰਾਜਸਥਾਨ ਵਿੱਚ ਇੱਕ ਵਾਰ ਫਿਰ ਵੱਡਾ ਹਾਦਸਾ ਵਾਪਰਿਆ ਹੈ। ਅੱਜ ਜੈਪੁਰ ਨੇੜੇ ਕੋਟਪੁਤਲੀ ਇਲਾਕੇ ਵਿੱਚ ਇੱਕ ਤਿੰਨ ਸਾਲ ਦੀ ਮਾਸੂਮ ਬੱਚੀ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਿਸ ਬੋਰਵੈੱਲ ‘ਚ ਮਾਸੂਮ ਬੱਚੀ ਡਿੱਗੀ ਹੈ, ਉਹ ਕਰੀਬ 150 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਲੜਕੀ ਬੋਰਵੈੱਲ ਦੇ ਵਿਚਕਾਰ ਫਸੀ ਹੋਈ ਹੈ। ਪੁਲਿਸ ਪ੍ਰਸ਼ਾਸਨ ਬਚਾਅ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਿਆ ਹੈ। ਉੱਥੇ ਬਚਾਅ ਕਾਰਜ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਦੁਪਹਿਰ ਕੋਟਪੁਤਲੀ ਇਲਾਕੇ ਦੇ ਪਿੰਡ ਕੀਰਤਪੁਰਾ ਬੜਿਆਲੀ ‘ਚ ਵਾਪਰਿਆ। ਇਥੇ ਭੂਪੇਂਦਰ ਚੌਧਰੀ ਦੀ ਤਿੰਨ ਸਾਲ ਦੀ ਬੇਟੀ ਚੇਤਨਾ ਚੌਧਰੀ ਖੇਡਦੇ ਹੋਏ ਖੁੱਲ੍ਹੇ ਬੋਰਵੈੱਲ ‘ਚ ਡਿੱਗ ਗਈ। ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਹ ਸਹਿਮ ਗਏ। ਤੁਰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਲੜਕੀ ਦੇ ਬੋਰਵੈੱਲ ‘ਚ ਡਿੱਗਣ ਦੀ ਸੂਚਨਾ ਨੇ ਪੁਲਿਸ ਪ੍ਰਸ਼ਾਸਨ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਬੋਰਵੈੱਲ ‘ਚੋਂ ਕੁੜੀ ਦੇ ਰੋਣ ਦੀ ਆਵਾਜ਼ ਆ ਰਹੀ ਹੈ
ਸਥਾਨਕ ਪੁਲਿਸ ਥਾਣਾ ਅਤੇ ਪ੍ਰਸ਼ਾਸਨ ਤੁਰਤ ਮੌਕੇ ਉਤੇ ਪਹੁੰਚ ਗਿਆ। ਜੇਸੀਬੀ ਮੰਗਵਾਈ ਗਈ ਹੈ। ਸਥਾਨਕ ਹਸਪਤਾਲ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਡਾਕਟਰ ਐਂਬੂਲੈਂਸ ਨਾਲ ਮੌਕੇ ‘ਤੇ ਪਹੁੰਚ ਰਹੇ ਹਨ। ਮੌਕੇ ‘ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਬੋਰਵੈੱਲ ਦੇ ਵਿਚਕਾਰ ਫਸ ਗਈ ਹੈ। ਬੋਰਵੈੱਲ ‘ਚੋਂ ਕੁੜੀ ਦੇ ਰੋਣ ਦੀ ਆਵਾਜ਼ ਆ ਰਹੀ ਹੈ। ਦੋ ਦਿਨ ਪਹਿਲਾਂ ਹੀ ਇਸ ਬੋਰਵੈੱਲ ਵਿਚੋਂ ਪਾਈਪ ਕੱਢੀ ਗਈ ਸੀ, ਪਰ ਬਾਅਦ ਵਿੱਚ ਬੋਰਵੈੱਲ ਨੂੰ ਢੱਕਿਆ ਨਹੀਂ ਗਿਆ ਅਤੇ ਇਹ ਹਾਦਸਾ ਵਾਪਰ ਗਿਆ।
- First Published :