Punjab

ਤੜਕਸਾਰ 3 ਅੱਤਵਾਦੀਆਂ ਦਾ ਐਨਕਾਊਂਟਰ, ਗੁਰਦਾਸਪੁਰ ‘ਚ ਪੁਲਸ ਚੌਕੀ ਤੇ ਸੁੱਟਿਆ ਸੀ ਬੰਬ


ਯੂਪੀ ਦੇ ਪੀਲੀਭੀਤ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ‘ਚ ਗ੍ਰਨੇਡ ਹਮਲੇ ਦੇ ਦੋਸ਼ੀ ਤਿੰਨ ਖਾਲਿਸਤਾਨੀ ਅੱਤਵਾਦੀ ਮੁਕਾਬਲੇ ‘ਚ ਮਾਰੇ ਗਏ ਹਨ। ਇਹ ਕਾਰਵਾਈ ਸੋਮਵਾਰ ਸਵੇਰੇ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਹੋਈ। ਤਿੰਨੋਂ ਅੱਤਵਾਦੀ ਖਾਲਿਸਤਾਨੀ ਕਮਾਂਡੋ ਫੋਰਸ ਦੇ ਮੈਂਬਰ ਸਨ। ਇਨ੍ਹਾਂ ਕੋਲੋਂ ਦੋ ਏਕੇ 47 ਸਮੇਤ ਕਈ ਹਥਿਆਰ ਬਰਾਮਦ ਹੋਏ ਹਨ। ਤਿੰਨਾਂ ਅੱਤਵਾਦੀਆਂ ਦੀ ਪਛਾਣ ਗੁਰਵਿੰਦਰ ਸਿੰਘ, ਰਵੀ ਅਤੇ ਜਸਪ੍ਰੀਤ ਵਜੋਂ ਹੋਈ ਹੈ। ਤਿੰਨਾਂ ਨੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਗੁਰਦਾਸਪੁਰ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲਾ ਕੀਤਾ ਸੀ।

ਇਸ਼ਤਿਹਾਰਬਾਜ਼ੀ

ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ‘ਚ ਤਿੰਨੋਂ ਅੱਤਵਾਦੀ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਮੁਕਾਬਲਾ ਪੂਰਨਪੁਰ ਇਲਾਕੇ ਵਿੱਚ ਹੋਇਆ। ਤਿੰਨਾਂ ਅੱਤਵਾਦੀਆਂ ਦੀ ਭਾਲ ਲਈ ਪੰਜਾਬ ਪੁਲਿਸ ਦੀ ਟੀਮ ਯੂਪੀ ਪੁਲਿਸ ਦੇ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਗੋਲੀਆਂ ਨਾਲ ਜ਼ਖਮੀ ਹੋਏ ਸਾਰੇ ਦੋਸ਼ੀਆਂ ਨੂੰ ਸੀ.ਐੱਚ.ਸੀ. ਪੂਰਨਪੁਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ਼ਤਿਹਾਰਬਾਜ਼ੀ

ਕੌਣ ਹਨ ਇਹ ਤਿੰਨ ਦੋਸ਼ੀ?
ਪੁਲਸ ਮੁਕਾਬਲੇ ਵਿੱਚ ਗੋਲੀ ਲੱਗਣ ਵਾਲੇ ਮੁਲਜ਼ਮਾਂ ਵਿੱਚ 25 ਸਾਲਾ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਅਤੇ 23 ਸਾਲਾ ਵਰਿੰਦਰ ਸਿੰਘ ਉਰਫ਼ ਰਵੀ ਪੁੱਤਰ ਰਣਜੀਤ ਸਿੰਘ ਵਾਸੀ ਅਗਵਾਨ ਪਿੰਡ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਸ਼ਾਮਲ ਹਨ। ਇਸ ਤੋਂ ਇਲਾਵਾ 18 ਸਾਲਾ ਜਸਨ ਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਵਾਸੀ ਨਿੱਕਾ ਸੁਰ, ਕਲਾਨੌਰ, ਗੁਰਦਾਸਪੁਰ ਨੂੰ ਵੀ ਪੁਲਸ ਨੇ ਮੁਕਾਬਲੇ ਵਿਚ ਢੇਰ ਕੀਤਾ ਹੈ। ਪੁਲਸ ਨੇ ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਸੀ ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤ ਐਲਾਨ ਦਿੱਤਾ।

ਇਸ਼ਤਿਹਾਰਬਾਜ਼ੀ

ਖ਼ਬਰ ਅਪਡੇਟ ਹੋ ਰਹੀ ਹੈ, ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਰਿਫਰੈਸ਼ ਕਰਦੇ ਰਹੋ…

  • First Published :

Source link

Related Articles

Leave a Reply

Your email address will not be published. Required fields are marked *

Back to top button