ਟੀਚਰ ਦੇ ਪੇਟ ‘ਚ ਸੀ ਬੱਚਾ, 12 ਸਾਲ ਦੇ ਸਟੂਡੈਂਟ ਨੂੰ ਦੱਸ ਰਹੀ ਸੀ ਪਿਤਾ, ਫਿਰ DNA ਰਾਹੀਂ ਖੁੱਲ੍ਹਿਆ ਅਜਿਹਾ ਰਾਜ਼, ਹਰ ਕੋਈ ਹੈਰਾਨ

ਅਮਰੀਕਾ ਦੇ ਟੈਨੇਸੀ ਸੂਬੇ ਦੀ ਇੱਕ ਸਕੂਲ ਅਧਿਆਪਕਾ ਨੂੰ ਆਪਣੇ ਘਰ ਵਿੱਚ 12 ਸਾਲਾ ਲੜਕੇ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਿਕ ਟਿਪਟਨ ਕਾਉਂਟੀ ਵਿੱਚ ਚੌਥੀ ਜਮਾਤ ਦੀ ਅਧਿਆਪਕਾ ਐਲੀਸਾ ਮੈਕੈਮਨ ਉਸ 12 ਸਾਲਾ ਵਿਦਿਆਰਥੀ ਤੋਂ ਗਰਭਵਤੀ ਸੀ ਜਿਸ ਨਾਲ ਉਸ ਨੇ ਬਲਾਤਕਾਰ ਕੀਤਾ ਸੀ। ਐਲੀਸਾ ਮੈਕੈਮਨ ‘ਤੇ ਆਪਣੇ 21 ਵਿਦਿਆਰਥੀਆਂ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਹੈ। ਹਾਲਾਂਕਿ ਉਸ ਨੇ ਪੰਜ ਵਿਦਿਆਰਥੀਆਂ ਵਿਰੁੱਧ ਕੀਤੇ ਅਪਰਾਧਾਂ ਨੂੰ ਕਬੂਲ ਕੀਤਾ ਹੈ। ਸਰਕਟ ਕੋਰਟ ਦੇ ਜੱਜ ਬਲੇਕ ਨੀਲ ਨੇ ਐਲੀਸਾ ਮੈਕੈਮਨ ਨੂੰ ਸਾਰੇ ਪੰਜ ਮਾਮਲਿਆਂ ‘ਤੇ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ, ਜਿਸ ਵਿਚ ਉਸ ਨੂੰ ਪੈਰੋਲ ਵੀ ਨਹੀਂ ਦਿੱਤੀ ਜਾਵੇਗੀ।
ਵੀਡੀਓ ਗੇਮ ਦੇ ਨਾਂ ‘ਤੇ ਫਸਾਉਂਦੀ ਸੀ
ਐਲੀਸਾ ਮੈਕੈਮਨ ਨੂੰ ਉਸ ਦੀ ਸਜ਼ਾ ਤੋਂ ਬਾਅਦ ਇੱਕ ਹਿੰਸਕ ਜਿਨਸੀ ਅਪਰਾਧੀ ਵਜੋਂ ਰਜਿਸਟਰ ਕਰਨਾ ਹੋਵੇਗਾ ਅਤੇ ਉਸ ਦੇ ਕਿਸੇ ਵੀ ਪੀੜਤ ਨਾਲ ਸੰਪਰਕ ਕਰਨ ‘ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਉਸ ਦਾ ਟੀਚਿੰਗ ਲਾਇਸੈਂਸ ਵੀ ਪੱਕੇ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ। ਸਥਾਨਕ ਅਮਰੀਕੀ ਨਿਊਜ਼ ਆਊਟਲੈੱਟ WREG ਨੇ ਦੱਸਿਆ ਕਿ ਦੋਸ਼ੀ ਅਧਿਆਪਕਾ ਨੇ ਪਹਿਲਾਂ ਵਿਦਿਆਰਥੀਆਂ ਦੀਆਂ ਮਾਵਾਂ ਨਾਲ ਦੋਸਤੀ ਕੀਤੀ, ਫਿਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਵਿਦਿਆਰਥੀਆਂ ਨੂੰ ਟ੍ਰੈਕ ਕੀਤਾ ਅਤੇ ਵੀਡੀਓ ਗੇਮ ਖੇਡਣ ਦੇ ਬਹਾਨੇ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫਸਾਇਆ।
ਰਿਪੋਰਟ ਦੇ ਅਨੁਸਾਰ, ਉਹ 12 ਸਾਲ ਦੇ ਵਿਦਿਆਰਥੀ ਪਿੱਛੇ ਇੰਨੀ ਪਾਗਲ ਹੋ ਗਈ ਸੀ ਕਿ ਐਲੀਸਾ ਮੈਕੈਮਨ ਨੇ ਉਸ ਨੂੰ ਇੱਕ ਵਾਰ ਵਿੱਚ 200 ਤੋਂ ਵੱਧ ਵਾਰ ਫ਼ੋਨ ਕੀਤਾ। ਇਸ ਦੌਰਾਨ ਉਸ ਨੇ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਉਸ ਨਾਲ ਰਿਸ਼ਤਾ ਤੋੜਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗੀ।
ਟਿਪਟਨ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਮਾਰਕ ਡੇਵਿਡਸਨ ਦੇ ਅਨੁਸਾਰ, ਉਸ ਨੂੰ ਸਤੰਬਰ 2023 ਵਿੱਚ ਕਈ ਵਿਦਿਆਰਥੀਆਂ ਵਿਰੁੱਧ ਜਿਨਸੀ ਅਪਰਾਧਾਂ ਨਾਲ ਸਬੰਧਿਤ 23 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਮੈਕੈਮਨ ਨੂੰ ਜ਼ਮਾਨਤ ਦਿੱਤੀ ਗਈ ਸੀ, ਪਰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਉਸ ਨੇ ਪੀੜਤ ਵਿਦਿਆਰਥੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਇਸ ਕਾਰਨ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਦੋ ਬੱਚਿਆਂ ਦੀ ਮਾਂ ਮੈਕੈਮਨ ਨੇ ਕਥਿਤ ਤੌਰ ‘ਤੇ ਪੀੜਤ ਲੜਕਿਆਂ ਵਿੱਚੋਂ ਇੱਕ ਨੂੰ ਦੱਸਿਆ ਕਿ ਉਹ ਉਸ ਦੇ ਬੱਚੇ ਤੋਂ ਗਰਭਵਤੀ ਸੀ। ਅਦਾਲਤ ਵਿਚ ਉਸ ਦੀ ਇੱਕ ਕਾਲ ਵੀ ਚਲਾਈ ਗਈ, ਜਿਸ ਵਿਚ ਮੈਕੈਮਨ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਹ ਬੱਚੇ ਨੂੰ ਦੁਨੀਆ ਵਿਚ ਲਿਆਉਣ ਦੀ ਉਡੀਕ ਕਰ ਰਹੀ ਹੈ। ਇਸ ਤੋਂ ਬਾਅਦ ਡੀਐਨਏ ਟੈਸਟ ਤੋਂ ਪਤਾ ਲੱਗਾ ਕਿ ਲੜਕਾ ਉਸ ਬੱਚੇ ਦਾ ਪਿਤਾ ਹੈ। ਅਦਾਲਤ ਨੇ ਬੱਚੇ ਦੀ ਕਸਟਡੀ ਪੀੜਤ ਵਿਦਿਆਰਥੀ ਦੀ ਮਾਂ ਨੂੰ ਸੌਂਪ ਦਿੱਤੀ ਹੈ।