Punjab
ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਸੀ ਪਰਿਵਾਰ, ਬਿਲਡਿੰਗ ਹਾਦਸੇ 'ਚ ਲਾੜੀ ਦੀ ਮੌਤ

Mohali Building Collapse: ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਇੱਕ ਧੀ ਦੀ ਮੋਹਾਲੀ ਵਿੱਚ ਇੱਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਉਸ ਦਾ ਕੁਝ ਮਹੀਨਿਆਂ ‘ਚ ਵਿਆਹ ਹੋਣ ਵਾਲਾ ਸੀ। ਹੁਣ ਪਰਿਵਾਰ ਵਿੱਚ ਮਾਤਮ ਛਾਇਆ ਹੋਇਆ ਹੈ। ਮੋਹਾਲੀ ਜ਼ਿਲ੍ਹੇ ‘ਚ ਸ਼ਨੀਵਾਰ ਸ਼ਾਮ ਨੂੰ ਇੱਕ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ ਹਿਮਾਚਲ ਪ੍ਰਦੇਸ਼ ਦੀ ਇੱਕ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 29 ਸਾਲਾ ਦ੍ਰਿਸ਼ਟੀ ਵਰਮਾ ਵਜੋਂ ਹੋਈ ਹੈ। ਦ੍ਰਿਸ਼ਟੀ ਅਤੇ ਉਸ ਦੀ ਮੰਗੇਤਰ ਹਾਲ ਹੀ ਵਿੱਚ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ, ਪਰ ਇਸ ਹਾਦਸੇ ਨੇ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਚਕਨਾਚੂਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਦ੍ਰਿਸ਼ਟੀ ਵਰਮਾ ਦਾ ਵਿਆਹ ਹਾਲ ਹੀ ਦੇ ਮਹੀਨਿਆਂ ‘ਚ ਤੈਅ ਹੋਇਆ ਸੀ।