International
ਕੁਵੈਤ ਨੇ PM ਮੋਦੀ ਨੂੰ ਦਿੱਤਾ ਆਪਣਾ ਸਰਵਉੱਚ ਸਨਮਾਨ 'ਦ ਆਰਡਰ ਆਫ ਮੁਬਾਰਕ ਅਲ ਕਬੀਰ'

PM Modi Kuwait Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਤਵਾਰ ਨੂੰ ਕੁਵੈਤ ਦੇ ‘ਬਾਯਾਨ ਪੈਲੇਸ’ (ਕੁਵੈਤ ਦੇ ਅਮੀਰ ਦਾ ਮੁੱਖ ਮਹਿਲ) ਵਿਖੇ ਰਸਮੀ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਗਿਆ। PM ਮੋਦੀ ਸ਼ਨੀਵਾਰ ਨੂੰ ਦੋ ਦਿਨਾਂ ਦੌਰੇ ‘ਤੇ ਕੁਵੈਤ ਪਹੁੰਚੇ। ਉਹ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਦੇ ਸੱਦੇ ‘ਤੇ ਕੁਵੈਤ ਪਹੁੰਚੇ ਹਨ। ਪਿਛਲੇ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਖਾੜੀ ਦੇਸ਼ ਦੀ ਇਹ ਪਹਿਲੀ ਯਾਤਰਾ ਹੈ। ਇਸ ਤੋਂ ਪਹਿਲਾਂ 1981 ਵਿੱਚ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੁਵੈਤ ਦਾ ਦੌਰਾ ਕੀਤਾ ਸੀ।