iPhone 18 ਦੇ ਨਾਲ ਲਾਂਚ ਹੋ ਸਕਦਾ ਹੈ ਪਹਿਲਾ ਫੋਲਡੇਬਲ iPhone, ਪ੍ਰੋਟੋਟਾਈਪ ਪੜਾਅ ਤੋਂ ਅੱਗੇ ਵਧਿਆ ਪ੍ਰਾਡਕਟ

ਫੋਲਡੇਬਲ iPhone ਨੂੰ ਲੈ ਕੇ ਕਈ ਸਾਲਾਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਪਰ ਹੁਣ ਤੱਕ Apple ਨੇ ਅਜਿਹਾ ਕੋਈ ਪ੍ਰੋਡਕਟ ਲਾਂਚ ਨਹੀਂ ਕੀਤਾ ਹੈ। ਪਰ ਹੁਣ ਕੁਝ ਰਿਪੋਰਟਾਂ ਦੱਸ ਰਹੀਆਂ ਹਨ ਕਿ Apple ਆਪਣਾ ਪਹਿਲਾ ਫੋਲਡੇਬਲ iPhone ਜਲਦੀ ਹੀ ਲਾਂਚ ਕਰ ਸਕਦੀ ਹੈ। ਕੰਪਨੀ ਇੱਕ ਫੋਲਡੇਬਲ iPhone ਅਤੇ ਇੱਕ ਵੱਡੇ ਡਿਸਪਲੇ ਵਾਲੇ ਫੋਲਡੇਬਲ iPad ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ‘ਚੋਂ ਫੋਲਡੇਬਲ iPhone ਨੂੰ ਪਹਿਲਾਂ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਡਿਸਪਲੇਅ ਸਾਈਜ਼ iPhone 16 Pro Max ਦੀ ਸਕ੍ਰੀਨ ਤੋਂ ਵੱਡਾ ਹੋਵੇਗਾ ਅਤੇ ਇਹ ਇੱਕ ਕਲੈਮਸ਼ੈੱਲ ਫੋਲਡ ਫੋਨ ਹੋਵੇਗਾ, ਯਾਨੀ ਕਿ ਇਸ ਦੀ ਸਕ੍ਰੀਨ ਅੰਦਰ ਨੂੰ ਬੰਦ ਹੋਵੇਗੀ।
ਇਸ ਦੇ iPhone 18 ਲਾਈਨਅੱਪ ਦੇ ਨਾਲ ਲਾਂਚ ਹੋਣ ਦੀ ਉਮੀਦ ਹੈ
ਰਿਪੋਰਟਾਂ ਦੇ ਅਨੁਸਾਰ, ਪਹਿਲਾ ਫੋਲਡੇਬਲ iPhone ਸੈਮਸੰਗ ਗਲੈਕਸੀ ਜ਼ੈੱਡ ਫਲਿੱਪ ਅਤੇ ਮੋਟੋਰੋਲਾ ਰੇਜ਼ਰ ਵਰਗਾ ਇੱਕ ਕਲੈਮਸ਼ੈੱਲ ਫੋਲਡਿੰਗ ਡਿਵਾਈਸ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਡਕਟ ਨੂੰ 2026 ਦੇ ਦੂਜੇ ਅੱਧ ‘ਚ ਲਾਂਚ ਕੀਤਾ ਜਾ ਸਕਦਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ iPhone 18 ਲਾਈਨਅੱਪ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ ਅਤੇ Apple ਇਸ ਦਿਸ਼ਾ ‘ਚ ਹੋਰ ਦੇਰੀ ਨਹੀਂ ਕਰਨਾ ਚਾਹੁੰਦਾ। ਕੰਪਨੀ ਨੇ ਇਸ ਪ੍ਰੋਜੈਕਟ ਨੂੰ ਕੋਡਨੇਮ V68 ਦਿੱਤਾ ਹੈ, ਜੋ ਦਰਸਾਉਂਦਾ ਹੈ ਕਿ ਇਹ ਪ੍ਰੋਡਕਟ ਪ੍ਰੋਟੋਟਾਈਪਿੰਗ ਪੜਾਅ ਤੋਂ ਅੱਗੇ ਵਧ ਗਿਆ ਹੈ।
ਕੰਪਨੀ ਇੱਕ ਵੱਡੇ ਫੋਲਡੇਬਲ ਡਿਵਾਈਸ ‘ਤੇ ਵੀ ਕੰਮ ਕਰ ਰਹੀ ਹੈ, ਜਿਸ ਨੂੰ ਆਈਪੈਡ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ ਅਤੇ ਜਦੋਂ ਇਸ ਨੂੰ ਖੋਲ੍ਹਿਆ ਜਾਂਦਾ ਹੈ, ਤਾਂ ਇਸ ਦੀ ਸਕਰੀਨ ਲਗਭਗ 20 ਇੰਚ ਹੋ ਜਾਂਦੀ ਹੈ। ਫੋਲਡੇਬਲ iPhone ਦੇ ਲਾਂਚ ਹੋਣ ਤੋਂ ਬਾਅਦ ਕੰਪਨੀ ਇਸ ‘ਤੇ ਚੱਲ ਰਹੇ ਕੰਮ ਨੂੰ ਅੱਗੇ ਵਧਾ ਸਕਦੀ ਹੈ।
ਫੋਲਡੇਬਲ ਡਿਵਾਈਸਾਂ ਦੀ ਮੰਗ ਘੱਟ ਰਹੀ ਹੈ: Apple ਦੇ ਪਹਿਲੇ ਫੋਲਡੇਬਲ iPhone ਤੋਂ ਫੋਲਡੇਬਲ ਬਾਜ਼ਾਰ ‘ਚ ਚੱਲ ਰਹੀ ਗਿਰਾਵਟ ਨੂੰ ਰੋਕਣ ਦੀ ਉਮੀਦ ਹੈ। ਫੋਲਡੇਬਲ ਡਿਵਾਈਸ ਮਾਰਕੀਟ ਵਿੱਚ 2019 ਅਤੇ 2023 ਦੇ ਵਿਚਕਾਰ ਸਾਲਾਨਾ 40 ਪ੍ਰਤੀਸ਼ਤ ਵਾਧਾ ਹੋਇਆ ਹੈ, ਪਰ 2025 ਵਿੱਚ ਇਸ ਵਿੱਚ 5 ਪ੍ਰਤੀਸ਼ਤ ਦੀ ਗਿਰਾਵਟ ਦੀ ਉਮੀਦ ਹੈ। ਅਗਲੇ ਸਾਲ ਤੋਂ ਵਿਕਰੀ ਵਿੱਚ ਹੋਰ ਗਿਰਾਵਟ ਦੀ ਉਮੀਦ ਹੈ। ਇਸ ਕਾਰਨ ਸੈਮਸੰਗ ਸਮੇਤ ਹੋਰ ਕੰਪਨੀਆਂ ਨੇ ਫੋਲਡੇਬਲ ਡਿਵਾਈਸਾਂ ਦਾ ਉਤਪਾਦਨ ਘਟਾਉਣ ਦਾ ਫੈਸਲਾ ਕੀਤਾ ਹੈ।