Punjab
ਮਿਉਂਸਪਲ ਕੌਂਸਲ ਦੇ ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ…

ਪੰਜਾਬ ਵਿੱਚ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਦਰਮਿਆਨ ਵੋਟਿੰਗ ਹੋਈ। ਵੋਟਿੰਗ ਦੌਰਾਨ ਉਮੀਦਵਾਰਾਂ ਵੱਲੋਂ ਗੜਬੜੀਆਂ ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਚੋਣਾਂ ਦੌਰਾਨ ਪੰਜਾਬ ਭਰ ਵਿੱਚ ਕੁੱਲ 65.85 ਫ਼ੀਸਦ ਪੋਲਿੰਗ ਹੋਈ ਹੈ।
ਇਧਰ, ਖੰਨਾ ਮਿਉਂਸਪਲ ਕੌਂਸਲ ਦੇ ਵਾਰਡ ਨੰਬਰ ਦੋ ਦੇ ਪੋਲਿੰਗ ਸਟੇਸ਼ਨ ਨੰਬਰ ਚਾਰ ਉਤੇ ਦੁਬਾਰਾ ਪੋਲਿੰਗ ਹੋਵੇਗੀ। ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ। ਬੀਤੇ ਕੱਲ੍ਹ ਇਥੇ ਹੰਗਾਮਾ ਹੋਇਆ ਸੀ। ਜਾਰੀ ਪੱਤਰ ਵਿਚ ਆਖਿਆ ਗਿਆ ਹੈ ਕਿ ਮਿਉਂਸਪਲ ਕੌਂਸਲ, ਖੰਨ੍ਹਾਂ ਦੇ ਵਾਰਡ ਨੰ. 2 ਦੇ ਪੋਲਿੰਗ ਸਟੇਸ਼ਨ ਨੰ. 4 ਦੀ ਚੋਣ ਪ੍ਰਕਿਰਿਆ ਲਈ Re-poll 23.12.2024 ਨੂੰ ਸਵੇਰੇ 07.00 ਤੋਂ 4.00 ਵਜੇ ਤੱਕ ਕਰਵਾਈ ਜਾਵੇਗੀ।
ਇਸ਼ਤਿਹਾਰਬਾਜ਼ੀ
- First Published :