ਬਰਾਤੀਆਂ ਨਾਲ ਭਰੀ ਬੱਸ ਪਲਟੀ, 5 ਮੌਤਾਂ, 14 ਗੰਭੀਰ ਜ਼ਖਮੀ Bus Accident bus going to a wedding fell into a ditch 5 died and 14 injured – News18 ਪੰਜਾਬੀ

Pune Bus Accident: ਮਹਾਰਾਸ਼ਟਰ ਦੇ ਪੁਣੇ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਵਿਆਹ ਦੇ ਮਹਿਮਾਨਾਂ ਨਾਲ ਭਰੀ ਬੱਸ ਖਾਈ ‘ਚ ਡਿੱਗ ਗਈ। ਬੱਸ ‘ਚ 40 ਦੇ ਕਰੀਬ ਸਵਾਰੀਆਂ ਸਨ, ਜਿਨ੍ਹਾਂ ‘ਚੋਂ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 13-14 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮਾਮਲਾ ਪੁਣੇ ਦੇ ਤਮਹਾਨੀ ਘਾਟ ਦੇ ਕੋਲ ਦਾ ਹੈ, ਜਿੱਥੇ ਬਹੁਤ ਹੀ ਖਤਰਨਾਕ ਮੋੜ ਆ ਗਿਆ ਹੈ। ਮੋੜ ਨੇੜੇ ਬੱਸ ਇੱਕ ਟੋਏ ਵਿੱਚ ਜਾ ਡਿੱਗੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 9.30 ਤੋਂ 10.00 ਵਜੇ ਦੇ ਦਰਮਿਆਨ ਉਸ ਸਮੇਂ ਵਾਪਰਿਆ, ਜਦੋਂ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਇੱਕ ਪਾਸੇ ਨੂੰ ਝੁਕ ਗਈ ਅਤੇ ਪਲਟ ਗਈ। ਮੁਢਲੀ ਜਾਣਕਾਰੀ ਅਨੁਸਾਰ ਬੱਸ ਵਿੱਚ 40 ਦੇ ਕਰੀਬ ਸਵਾਰੀਆਂ ਸਨ।
ਜਾਂਚ ਵਿਚ ਪਤਾ ਲੱਗਾ ਹੈ ਕਿ ਨਿੱਜੀ ਕੰਪਨੀ ਦੀ ਬੱਸ ਮਾਨਗਾਂਵ ਥਾਣਾ ਖੇਤਰ ਦੇ ਤਮਹਾਨੀ ਘਾਟ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਬੱਸ ਵਿੱਚ ਯਾਧਵ ਪਰਿਵਾਰ ਦੇ ਮੈਂਬਰ ਸਵਾਰ ਸਨ। ਪਰਿਵਾਰ ਲੋਹੇਗਾਓਂ ਪੁਣੇ ਤੋਂ ਬੀਰਵਾੜੀ ਮਹਾਡ ਜਾ ਰਿਹਾ ਸੀ। ਡਰਾਈਵਰ ਨੇ ਘਾਟ ਉਤੇ ਇਕ ਖਤਰਨਾਕ ਮੋੜ ਕਾਰਨ ਕੰਟਰੋਲ ਗੁਆ ਦਿੱਤਾ।
ਮਰਨ ਵਾਲਿਆਂ ਦੀ ਗਿਣਤੀ ਵਿੱਚ 2 ਪੁਰਸ਼ ਅਤੇ 3 ਔਰਤਾਂ ਸਮੇਤ ਕੁੱਲ 5 ਸ਼ਾਮਲ ਹਨ। ਇਸ ਦੌਰਾਨ ਮੌਕੇ ‘ਤੇ ਪਹੁੰਚੀ ਬਚਾਅ ਟੀਮ ਅਤੇ ਪੁਲਿਸ ਨੇ 27 ਜ਼ਖਮੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਮਾਂਗਾਓਂ ਗ੍ਰਾਮੀਣ ਹਸਪਤਾਲ ਭੇਜਿਆ। ਪੁਲਿਸ ਦੀ ਜਾਂਚ ਅਜੇ ਜਾਰੀ ਹੈ।
- First Published :