ਪਹਾੜੀਆਂ ਦੀ ਰਾਣੀ ਸ਼ਿਮਲਾ ਲਈ ਸ਼ੁਰੂ ਲਈ ਹਾਲੀਡੇ ਸਪੈਸ਼ਲ ਟ੍ਰੇਨ… ਜਾਣੋ ਸ਼ਡਿਊਲ – News18 ਪੰਜਾਬੀ

ਸ਼ਿਮਲਾ- ਭਾਰਤੀ ਰੇਲਵੇ ਨੇ ਹਿਮਾਚਲ ਪ੍ਰਦੇਸ਼ ਦੇ ਕਾਲਕਾ ਸ਼ਿਮਲਾ ਹੈਰੀਟੇਜ ਟਰੈਕ ‘ਤੇ ਹਾਲੀਡੇ ਸਪੈਸ਼ਲ ਰੇਲਗੱਡੀ ਸ਼ੁਰੂ ਕੀਤੀ ਹੈ। ਪਹਾੜੀਆਂ ਦੀ ਰਾਣੀ ਸ਼ਿਮਲਾ ਵਿੱਚ ਟੂਰਿਸਟ ਸੀਜ਼ਨ ਨੂੰ ਦੇਖਦੇ ਹੋਏ ਇਸ ਟਰੇਨ ਨੂੰ ਸ਼ੁਰੂ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸ਼ੁਰੂ ਹੋਈ ਹਾਲੀਡੇ ਸਪੈਸ਼ਲ ਰੇਲਗੱਡੀ ਸ਼ਿਮਲਾ ਪਹੁੰਚੀ।
ਜਾਣਕਾਰੀ ਮੁਤਾਬਕ ਇਹ ਟਰੇਨ ਹਰਿਆਣਾ ਦੇ ਕਾਲਕਾ ਰੇਲਵੇ ਸਟੇਸ਼ਨ ਤੋਂ ਸ਼ਿਮਲਾ ਲਈ ਰਵਾਨਾ ਹੋਈ ਹੈ। ਇਹ ਰੇਲ ਸੇਵਾ ਵਿਸ਼ੇਸ਼ ਤੌਰ ‘ਤੇ ਸੈਲਾਨੀਆਂ ਲਈ 20 ਤੋਂ 28 ਫਰਵਰੀ ਤੱਕ ਚਲਾਈ ਜਾਵੇਗੀ। ਰੇਲ ਮੈਨੇਜਮੈਂਟ ਨੇ ਟਰੇਨਾਂ ‘ਚ ਭੀੜ ਵਧਣ ਕਾਰਨ ਯਾਤਰੀਆਂ ਦੀ ਸਹੂਲਤ ਲਈ ਇਹ ਛੁੱਟੀਆਂ ਸਪੈਸ਼ਲ ਟਰੇਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਰੇਲਵੇ ਮੈਨੇਜਮੈਂਟ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਟਰੇਨ ਨੰਬਰ 52443 ਕਾਲਕਾ ਤੋਂ ਸਵੇਰੇ 8.05 ਵਜੇ ਰਵਾਨਾ ਹੋ ਕੇ ਦੁਪਹਿਰ 1.35 ਵਜੇ ਸ਼ਿਮਲਾ ਪਹੁੰਚੀ। ਕਾਲਕਾ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਰੇਲਗੱਡੀ ਧਰਮਪੁਰ, ਬਰੋਗ, ਸੋਲਨ, ਕੰਡਾਘਾਟ, ਸਮਰਹਿੱਲ ਵਿਖੇ ਨਿਰਧਾਰਤ ਸਮੇਂ ਲਈ ਰੁਕਣ ਤੋਂ ਬਾਅਦ ਸ਼ਿਮਲਾ ਪਹੁੰਚੀ। ਇਹ ਟਰੇਨ ਸ਼ਿਮਲਾ ਤੋਂ ਸ਼ਾਮ 4.50 ‘ਤੇ ਰਵਾਨਾ ਹੋਵੇਗੀ ਅਤੇ ਸਮਰਹਿੱਲ, ਕੰਡਾਘਾਟ, ਸੋਲਨ, ਬਰੋਗ, ਧਰਮਪੁਰ ‘ਤੇ ਰੁਕਦੀ ਹੋਈ ਰਾਤ 9.45 ‘ਤੇ ਕਾਲਕਾ ਪਹੁੰਚੇਗੀ।
- First Published :