Punjab
ਸ਼ਾਹਕੋਟ ਨਗਰ ਪੰਚਾਇਤ 'ਚ ਕਾਂਗਰਸ ਦਾ 13 'ਚੋਂ 09 ਸੀਟਾਂ 'ਤੇ ਕਬਜ਼ਾ

Punjab Municipal Corporation Election 2024 : ਸ਼ਾਹਕੋਟ ਦੇ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਵੰਦਨਾ ਮਿੱਤਲ, ਵਾਰਡ ਨੰਬਰ 2 ਤੋਂ ਆਪ ਦੀ ਗਗਨਦੀਪ ਜੋੜਾ, ਵਾਰਡ ਨੰਬਰ 3 ਤੋਂ ਕਾਂਗਰਸ ਦੀ ਕਰੁਣਾ ਜਿੰਦਲ, ਵਾਰਡ ਨੰਬਰ 4 ਤੋਂ ਨਗਰ ਪੰਚਾਇਤ ਦੇ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਉਮੀਦਵਾਰ ਸਤੀਸ਼ ਰਿਹਾਨ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 5 ਕਾਂਗਰਸ ਦੀ ਸਵੀਨਾ, ਵਾਰਡ ਨੰਬਰ 6 ਤੋਂ ‘ਆਪ’ ਦੇ ਪਰਵੀਨ ਗਰੋਵਰ (ਬੌਬੀ), ਵਾਰਡ ਨੰਬਰ 7 ਤੋਂ ਕਾਂਗਰਸ ਦੇ ਪਰਮਜੀਤ ਕੌਰ ਬਜਾਜ, ਵਾਰਡ ਨੰਬਰ 8 ਤੋਂ ‘ਆਪ’ ਦੀ ਰਾਖੀ, ਵਾਰਡ ਨੰਬਰ10 ਤੋਂ ਕਾਂਗਰਸ ਦੀ ਕੁਲਜੀਤ ਰਾਣੀ, ਵਾਰਡ ਨੰਬਰ 11 ਤੋਂ ਕਾਂਗਰਸ ਰੁਚੀ ਅਗਰਵਾਲ, ਵਾਰਡ ਨੰਬਰ 12 ਤੋਂ ਕਾਂਗਰਸ ਦੇ ਹੀ ਗੁਲਜਾਰ ਥਿੰਦ ਅਤੇ ਵਾਰਡ ਨੰਬਰ 13 ਤੋਂ ‘ਆਪ’ ਦੇ ਬੂਟਾ ਕਲਸੀ ਜੇਤੂ ਰਹੇ ਹਨ।