Tech

Open AI ChatGPT ਵੱਲੋਂ ਨਵੀਂ ਪਹਿਲ, ਹੁਣ Whatsapp ਨੰਬਰ ‘ਤੇ ਵੀ ਪੁੱਛ ਸਕਦੇ ਹੋ ਸਵਾਲ


ਅੱਜ ਕੱਲ੍ਹ ਲੋਕ ChatGPT ਦੀ ਜ਼ਿਆਦਾ ਵਰਤੋਂ ਕਰਦੇ ਹਨ। ਹੁਣ ਲੋਕਾਂ ਦੇ ਸੁਵਿਧਾ ਲਈ ਚੈਟਜੀਪੀਟੀ ਵੱਲੋ ਜਾਰੀ ਕੀਤਾ Whatsapp ਨੰਬਰ ਜਾਰੀ ਕੀਤਾ ਗਿਆ ਹੈ। ਇਸ ਦਾ ਮੁਖ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਕਰਨਾ ਅਤੇ ਉਹਨਾਂ ਨੂੰ ਮਨਸੂਈ ਬੁੱਧੀ ਤਕਨੀਕ ਤੱਕ ਪਹੁੰਚ ਪ੍ਰਦਾਨ ਕਰਨਾ ਹੈ। OpenAI ਨੇ ChatGPT ਚੈਟਬੋਟ ਨੂੰ ਸਮਰਪਿਤ ਇੱਕ ਨੰਬਰ, “1-800-ChatGPT” ਜਾਂ “1-800-242-8478,” ਰੋਲਆਊਟ ਕੀਤਾ ਹੈ, ਜੋ ਉਪਭੋਗਤਾਵਾਂ ਨੂੰ WhatsApp ਮੈਸੇਂਜਰ ਤੱਕ ਮੁਫ਼ਤ ਪਹੁੰਚ ਪ੍ਰਦਾਨ ਕਰਦਾ ਹੈ।

ਇਸ਼ਤਿਹਾਰਬਾਜ਼ੀ

ਤੁਹਾਨੂੰ ਦੱਸ ਦਈਏ ਕਿ ChatGPT ਵਟਸਐਪ ਨੰਬਰ Open AI ਵੱਲੋਂ ਇਹ ਲੋਕਾਂ ਲਈ AI Chatboat ਤੱਕ ਵਿਆਪਕ ਪਹੁੰਚ ਨੂੰ ਸਮਰੱਥ ਬਣਾਉਣ ਲਈ ਇੱਕ ਪ੍ਰਯੋਗ ਲਾਂਚ ਹੈ। ਇਹ ਨੰਬਰ ਉਪਭੋਗਤਾਵਾਂ ਨੂੰ ਤਤਕਾਲ ਮੈਸੇਜਿੰਗ ਪਲੇਟਫਾਰਮ ’ਤੇ ਪਹਿਲਾਂ ਤੋਂ ਉਪਲਬਧ Meta AI ਵਾਂਗ ਟੈਕਸਟ ਕਰਨ ਦੀ ਆਗਿਆ ਦਿੰਦਾ ਹੈ।

ਇਸ ਦੇ ਲਈ ਤੁਹਾਨੂੰ “1-800-242-8478” ਨੰਬਰ ‘ਤੇ ‘ਹੈਲੋ’ ਭੇਜ ਕੇ ਚੈਟ ਸ਼ੁਰੂ ਕਰਨੀ ਪਵੇਗੀ, ਪਰ ਪਹਿਲਾਂ ਨੰਬਰ ਨੂੰ ਆਪਣੇ ਸੰਪਰਕਾਂ ਵਿੱਚ ਸੇਵ ਕਰਨਾ ਪਵੇਗਾ। ਤੁਹਾਡੇ ਸੇਵ ਕਰਨ ਤੋਂ ਬਾਅਦ, ਤੁਹਾਨੂੰ ਇੱਕ ਜਵਾਬ ਮਿਲੇਗਾ “ਤੁਸੀਂ ChatGPT, ਇੱਕ AI ਅਸਿਸਟੈਂਟ ਨੂੰ ਮੈਸੇਜ ਕਰ ਰਹੇ ਹੋ” ਸ਼ਰਤਾਂ ਨਾਲ ਸਹਿਮਤ ਹੋਵੋ ਅਤੇ ਗੋਪਨੀਯਤਾ ਨੀਤੀ ਦੀ ਪਾਲਣਾ ਕਰੋ ਅਤੇ OpenAI ਦੇ ਚੈਟਬੋਟ ਨਾਲ ਚੈਟ ਕਰਨਾ ਸ਼ੁਰੂ ਕਰੋ। ਵਟਸਐਪ ਯੂਜ਼ਰ QR ਕੋਡ ਦੇ ਕੇ ਸਿੱਧੇ ਨੰਬਰ ਨੂੰ ਐਡ ਕਰ ਸਕਦੇ ਹਨ।

ਇਸ਼ਤਿਹਾਰਬਾਜ਼ੀ

ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ 1-800-242-8478 Open AI ਵੱਲੋਂ ਲਾਂਚ ਕੀਤਾ ਗਿਆ Chat GPT whatsapp Number ਹੈ ਜੋ ਉਪਭੋਗਤਾਵਾਂ ਨੂੰ ਵਟਸਐਪ ਅਤੇ ਕਾਲ ਰਾਹੀਂ ਗੱਲਬਾਤ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਮੈਟਾ ਏਆਈ ਦੀ ਤਰ੍ਹਾਂ ਕੰਮ ਕਰਦਾ ਹੈ, ਜਦੋਂ ਤੁਸੀਂ ਇਸ ਨਾਲ ਗੱਲਬਾਤ ਕਰਦੇ ਹੋ ਤਾਂ ਉਪਭੋਗਤਾਵਾਂ ਨੂੰ ਜਵਾਬ ਦਿੰਦੇ ਹਨ। ਹਾਲ ਹੀ ਵਿਚ ਇਹ ਵਿਸ਼ੇਸ਼ਤਾ ਸਿਰਫ਼ ਸੰਯੁਕਤ ਰਾਜ ਅਤੇ ਕੈਨੇਡਾ ਵਿੱਚ ਰੋਲਆਊਟ ਕੀਤੀ ਗਈ ਹੈ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button