MCA ਅਧਿਕਾਰੀ ਦੇ ਬਿਆਨ ‘ਤੇ ਪ੍ਰਿਥਵੀ ਸ਼ਾਅ ਨੂੰ ਆਇਆ ਗੁੱਸਾ, ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਪੋਸਟ

ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ (Prithvi Shaw) ਲਈ ਹਾਲੀਆ ਸਮਾਂ ਚੰਗਾ ਨਹੀਂ ਰਿਹਾ ਹੈ। ਉਸ ਨੂੰ ਕਈ ਆਲੋਚਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਉਸ ਦੀ ਫਿਟਨੈੱਸ ‘ਤੇ ਸਵਾਲ ਉਠਾ ਰਹੇ ਹਨ ਅਤੇ ਕੁਝ ਉਸ ਦੇ ਵਿਵਹਾਰ ‘ਤੇ ਸਵਾਲ ਉਠਾ ਰਹੇ ਹਨ। ਟੀਮ ਇੰਡੀਆ ਤੋਂ ਬਾਹਰ ਹੋਣ ਤੋਂ ਬਾਅਦ ਉਹ ਲਗਾਤਾਰ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹੁਣ ਤੱਕ ਉਹ ਇਸ ‘ਚ ਸਫਲ ਨਹੀਂ ਹੋ ਸਕਿਆ ਹੈ।
ਸ਼ਾਅ ਹਾਲ ਹੀ ਵਿੱਚ ਸਮਾਪਤ ਹੋਈ ਸਈਅਦ ਮੁਸ਼ਤਾਕ ਅਲੀ ਟਰਾਫੀ (Syed Mushtaq Ali Trophy) ਵਿੱਚ ਮੁੰਬਈ ਟੀਮ ਦਾ ਹਿੱਸਾ ਸੀ ਪਰ ਵਿਜੇ ਹਜ਼ਾਰੇ ਟਰਾਫੀ ਵਿੱਚ ਖ਼ਰਾਬ ਪ੍ਰਦਰਸ਼ਨ ਕਾਰਨ ਉਸ ਨੂੰ ਚੁਣਿਆ ਨਹੀਂ ਗਿਆ ਸੀ। ਜਿਸ ਨੂੰ ਲੈ ਕੇ ਉਹ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ। ਵਿਜੇ ਹਜ਼ਾਰੇ ਟਰਾਫੀ (Vijay Hazare Trophy)‘ਚ ਨਾ ਚੁਣੇ ਜਾਣ ‘ਤੇ ਮੁੰਬਈ ਕ੍ਰਿਕਟ ਸੰਘ ਦੇ ਇਕ ਅਧਿਕਾਰੀ ਨੇ ਸ਼ਾਅ ‘ਤੇ ਬਿਆਨ ਦਿੱਤਾ ਹੈ, ਜਿਸ ‘ਤੇ ਪ੍ਰਿਥਵੀ ਸ਼ਾਅ (Prithvi Shaw)ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਸ਼ੁੱਕਰਵਾਰ ਦੇਰ ਰਾਤ ਇੰਸਟਾਗ੍ਰਾਮ ‘ਤੇ ਸਟੋਰੀ ਪੋਸਟ ਕਰਦੇ ਹੋਏ ਪ੍ਰਿਥਵੀ ਸ਼ਾਅ (Prithvi Shaw) ਨੇ ਲਿਖਿਆ, “ਜੇਕਰ ਤੁਸੀਂ ਇਸ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਦੇ ਹੋ, ਤਾਂ ਇਸ ਬਾਰੇ ਗੱਲ ਨਾ ਕਰੋ।” “ਬਹੁਤ ਸਾਰੇ ਲੋਕ ਅੱਧ-ਪੱਕੇ ਤੱਥਾਂ ਨਾਲ ਧਾਰਨਾਵਾਂ ਬਣਾਉਂਦੇ ਹਨ।”
ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ MCA ਦੇ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਅਸੀਂ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ 10 ਫੀਲਡਰਾਂ ਨਾਲ ਖੇਡ ਰਹੇ ਸੀ ਕਿਉਂਕਿ ਸਾਨੂੰ ਪ੍ਰਿਥਵੀ ਸ਼ਾਅ ਨੂੰ ਲੁਕਾਉਣ ਲਈ ਮਜਬੂਰ ਕੀਤਾ ਗਿਆ ਸੀ। ਗੇਂਦ ਉਸ ਦੇ ਕੋਲੋਂ ਲੰਘ ਗਈ ਅਤੇ ਉਹ ਮੁਸ਼ਕਿਲ ਨਾਲ ਇਸ ਨੂੰ ਫੜ ਸਕਿਆ। ਬੱਲੇਬਾਜ਼ੀ ਕਰਦੇ ਹੋਏ ਵੀ ਅਸੀਂ ਦੇਖ ਸਕਦੇ ਸੀ ਕਿ ਉਹ ਗੇਂਦ ਤੱਕ ਨਹੀਂ ਪਹੁੰਚ ਸਕਿਆ।
ਉਸ ਦੀ ਫਿਟਨੈੱਸ, ਅਨੁਸ਼ਾਸਨ ਅਤੇ ਰਵੱਈਆ ਖਰਾਬ ਹੈ। ਇਹ ਬਹੁਤ ਸਧਾਰਨ ਹੈ ਕਿ ਵੱਖ-ਵੱਖ ਖਿਡਾਰੀਆਂ ਲਈ ਵੱਖ-ਵੱਖ ਨਿਯਮ ਨਹੀਂ ਹੋ ਸਕਦੇ। ਇੱਥੋਂ ਤੱਕ ਕਿ ਟੀਮ ਦੇ ਸੀਨੀਅਰ ਖਿਡਾਰੀਆਂ ਨੇ ਵੀ ਹੁਣ ਉਸ ਦੇ ਰਵੱਈਏ ਨੂੰ ਲੈ ਕੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ।