National
ਹਰਿਆਣਾ ਦੇ ਸਾਬਕਾ CM ਓ.ਪੀ ਚੌਟਾਲਾ ਦਾ ਦਿਹਾਂਤ

ਹਰਿਆਣਾ ਦੇ ਸਾਬਕਾ CM ਓ.ਪੀ. ਚੌਟਾਲਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 89 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਏ। ਦੱਸਿਆ ਜਾ ਰਿਹਾ ਕਿ ਉਨ੍ਹਾਂ ਦਾ ਆਪਣੀ ਗੁਰੂਗ੍ਰਾਮ ਸਥਿਤ ਰਿਹਾਇਸ਼ ‘ਤੇ ਦਿਹਾਂਤ ਹੋਇਆ ਹੈ। ਓ.ਪੀ. ਚੌਟਾਲਾ ਚੌਧਰੀ ਦੇਵੀ ਲਾਲ ਦੇ ਪੁੱਤਰ ਸਨ। ਓ.ਪੀ. ਚੌਟਾਲਾ ਹਰਿਆਣਾ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ 7 ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। 1989 ‘ਚ ਉਹ ਪਹਿਲੀ ਵਾਰ CM ਬਣੇ ਸਨ। ਦੱਸ ਦੇਈਏ ਕਿ ਜੇਬੀਟੀ ਭਰਤੀ ਘੁਟਾਲੇ ‘ਚ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਵੀ ਹੋਈ ਸੀ।
ਉਨ੍ਹਾਂ ਨੂੰ 2012 ‘ਚ 10 ਸਾਲ ਦੀ ਸਜ਼ਾ ਹੋਈ ਸੀ। ਓ.ਪੀ. ਚੌਟਾਲਾ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 12ਵੀਂ ਪਾਸ ਕੀਤੀ ਸੀ। ਉਨ੍ਹਾਂ ਦਾ ਜਨਮ ਸਿਰਸਾ ਦੇ ਪਿੰਡ ਚੌਟਾਲਾ ‘ਚ
1 ਜਨਵਰੀ 1935 ਨੂੰ ਹੋਇਆ ਸੀ। ਅੱਜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓ.ਪੀ. ਚੌਟਾਲਾ 89 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
- First Published :