ਇਸ ਮਸ਼ਹੂਰ TV ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ, ਵੀਡੀਓ ਹੋਈ Viral

ਫੇਨਿਲ ਉਮਰੀਗਰ (Fenil Umrigar) ਟੀਵੀ ਦੀ ਮਸ਼ਹੂਰ ਅਭਿਨੇਤਰੀ ਹੈ। ਉਸਦੀ ਉਮਰ 31 ਸਾਲ ਦੀ ਹੈ। ਹਾਲ ਹੀ ਵਿੱਚ ਫੇਨਿਲ ਉਮਰੀਗਰ ਆਪਣੇ ਬੁਆਏਫ੍ਰੈਂਡ ਗੁਰਪ੍ਰਤਾਪ ਧਾਲੀਵਾਲ ਨਾਲ ਵਿਆਹ ਕਰਵਾ ਲਿਆ ਹੈ। ਉਸਨੇ ਆਪਣੇ ਵਿਆਹ ਦੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ। ਤਸਵੀਰਾਂ ਵਿੱਚ ਫੇਨਿਲ ਉਮਰੀਗਰ ਅਤੇ ਉਸਦਾ ਪਤੀ ਗੁਰਪ੍ਰਤਾਪ ਧਾਲੀਵਾਲ ਬਹੁਤ ਸੁੰਦਰ ਲੱਗ ਰਹੇ ਹਨ। ਦੋਵੇਂ ਜਣੇ ਵਿਆਹ ਤੋਂ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ। ਫੋਟੋਆਂ ਤੋਂ ਇਲਾਵਾ ਉਹਨਾਂ ਨੇ ਇੰਸਟਾਗ੍ਰਾਮ ਉੱਤੇ ਆਪਣੇ ਵਿਆਹ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫੇਨਿਲ ਉਮਰੀਗਰ ਨੇ ਸ਼ੋਅ ‘ਬੜੇ ਅੱਛੇ ਲਗਤੇ ਹੈਂ’ ਵਿੱਚ ਪੀਹੂ ਕਪੂਰ ਸ਼ੇਰਗਿੱਲ ਦਾ ਕਿਰਦਾਰ ਨਿਭਾਇਆ ਸੀ। ਆਪਣੇ ਇਸ ਕਿਰਦਾਰ ਕਰਕੇ ਉਹ ਬਹੁਤ ਮਸ਼ਹੂਰ ਹੋਈ ਸੀ। ਫੇਨਿਲ ਦੁਆਰਾ ਨਿਭਾਇਆ ਗਿਆ ਪੀਹੂ ਕਪੂਰ ਦਾ ਕਿਰਦਾਰ ਲੋਕਾਂ ਦੇ ਮਨਾਂ ਵਿੱਚ ਵਸ ਚੁੱਕਾ ਹੈ। ਹੁਣ ਫੇਨਿਲ ਨੇ ਆਪਣੇ ਬੁਆਏਫ੍ਰੈਂਡ ਦੇ ਨਾਲ ਬਹੁਤ ਧੂਮ-ਧਾਮ ਦੇ ਨਾਲ ਵਿਆਹ ਕਰਵਾ ਲਿਆ ਹੈ।
ਵਿਆਹ ਦੀਆਂ ਸ਼ੇਅਰ ਕੀਤੀਆਂ ਫੋਟੋਆਂ ਅਤੇ ਤਸਵੀਰਾਂ ਵਿਚ ਦੋਵੇਂ ਜਣੇ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ। ਵੀਡੀਓ ਵਿਚ ਨਵਾਂ ਵਿਆਹਿਆ ਜੋੜਾ ਰੋਮਾਂਸ ਕਰਦਾ ਦਿਖਾਈ ਦੇ ਰਿਹਾ ਹੈ। ਦੋਹਾਂ ਨੇ ਇਕ ਦੂਜੇ ਨੂੰ ਹਾਰ ਪਹਿਣਾਉਣ ਤੋਂ ਬਾਅਦ ਇਕ ਦੂਜੇ ਨੂੰ ਬਹੁਤ ਹੀ ਪਿਆਰ ਨਾਲ ਚੁੰਮਿਆ ਹੈ। ਦੋਵੇਂ ਜਣੇ ਇਕ ਦੂਜੇ ਵਿਚ ਡੁੱਬੇ ਹੋਏ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਫੇਨਿਲ ਉਮਰੀਗਰ (Fenil Umrigar) ਨੇ ਆਪਣੇ ਵਿਆਹ ਵਿਚ ਲਾਲ ਰੰਗ ਦਾ ਲਹਿੰਗਾ ਪਹਿਣਿਆ ਹੋਇਆ ਹੈ। ਇਸਦੇ ਨਾਲ ਹੀ ਉਸਨੇ ਲਹਿੰਗੇ ਦੇ ਰੰਗ ਨਾਲ ਕਨਟਰਾਸਟ ਬਣਾ ਕੇ ਪੀਲੇ ਰੰਗ ਦਾ ਦੁਪੱਟਾ ਲਿਆ ਹੋਇਆ ਹੈ। ਉਹ ਵਿਆਹ ਦੇ ਇਸ ਪਹਿਰਾਵੇ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸਦੇ ਨਾਲ ਹੀ ਫੇਨਿਲ ਉਮਰੀਗਰ ਦੇ ਦੁਲਹੇ ਨੇ ਵਿਆਹ ਵਿਚ ਕਰੀਮ ਰੰਗ ਦੀ ਸ਼ੇਰਵਾਨੀ ਪਹਿਣੀ ਹੋਈ ਹੈ। ਉਸਨੇ ਫੇਨਿਲ ਨਾਲ ਮੈਚਿੰਗ ਕਰਕੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ।
ਆਪਣੇ ਵਿਆਹ ਦੀ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਹੋਏ ਫੈਨਿਲ ਉਮਰੀਗਰ ਨੇ ਕੈਪਸ਼ਨ ਵਿਚ ‘ਸਕੂਨ’ ਲਿਖਿਆ ਹੈ ਅਤੇ ਇਸਦੇ ਨਾਲ ਹੀ ਬੁਰੀ ਨਜ਼ਰ ਤੋਂ ਈਵਲਆਈ ਦਾ ਇਮੋਜੀ ਵੀ ਲਗਾਇਆ ਹੈ। ਫੈਨਸ ਦੋਹਾਂ ਦੀ ਜੋੜੀ ਨੂੰ ਬਹੁਤ ਪਿਆਰ ਦੇ ਰਹੇ ਹਨ। ਇਸਦੇ ਨਾਲ ਹੀ ਕੁਮੈਂਟਸ ਵਿਚ ਦੋਵਾਂ ਨੂੰ ਬਹੁਤ ਪਿਆਰ ਅਤੇ ਵਿਆਹ ਦੀਆਂ ਵਧਾਈਆਂ ਮਿਲ ਰਹੀਆਂ ਹਨ।
- First Published :