ਭਾਜਪਾ ਸੰਸਦ ਪ੍ਰਤਾਪ ਸਾਰੰਗੀ ਨੂੰ ਸੰਸਦ ‘ਚ ਸਿਰ ‘ਤੇ ਲੱਗੀ ਸੱਟ…ਰਾਹੁਲ ਗਾਂਧੀ ‘ਤੇ ਲੱਗੇ ਦੋਸ਼

ਮੰਗਲਵਾਰ ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰ ਇੱਕ ਵਾਰ ਫਿਰ ਤੋਂ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸਾਂਸਦ ਪ੍ਰਤਾਪ ਸਾਰੰਗੀ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ। ਭਾਜਪਾ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਨੂੰ ਸਿਰ ‘ਤੇ ਸੱਟ ਲੱਗੀ ਹੈ।
ਪ੍ਰਤਾਪ ਸਾਰੰਗੀ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਇਕ ਸੰਸਦ ਮੈਂਬਰ ਨੂੰ ਧੱਕਾ ਦਿੱਤਾ ਜੋ ਮੇਰੇ ‘ਤੇ ਡਿੱਗ ਪਿਆ, ਜਿਸ ਕਾਰਨ ਮੈਨੂੰ ਸੱਟ ਲੱਗ ਗਈ। ਪ੍ਰਤਾਪ ਸਾਰੰਗੀ ਉੜੀਸਾ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਇਕ ਹੋਰ ਸੰਸਦ ਮੈਂਬਰ ਨੂੰ ਧੱਕਾ ਦਿੱਤਾ ਸੀ। ਜਿਸ ਤੋਂ ਬਾਅਦ ਸੰਸਦ ਮੈਂਬਰ ਉਨ੍ਹਾਂ ‘ਤੇ ਡਿੱਗ ਪਏ। ਜਿਸ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਪ੍ਰਤਾਪ ਸਾਰੰਗੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਉਹ ਵ੍ਹੀਲ ਚੇਅਰ ‘ਤੇ ਬੈਠੇ ਹਨ ਅਤੇ ਉਨ੍ਹਾਂ ਦਾ ਸਿਰ ਕੱਪੜੇ ਨਾਲ ਢੱਕਿਆ ਹੋਇਆ ਹੈ।
ਦੋਸ਼ਾਂ ਤੋਂ ਬਾਅਦ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਸੰਸਦ ਨਿਕਲਣ ਨਹੀਂ ਦੇ ਰਹੇ ਸਨ । ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਮੈਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਮੈਨੂੰ ਧੱਕਾ ਦੇ ਰਹੇ ਸਨ ਅਤੇ ਧਮਕੀਆਂ ਵੀ ਦੇ ਰਹੇ ਸਨ। ਰਾਹੁਲ ਗਾਂਧੀ ਨੇ ਅੱਗੇ ਕਿਹਾ, ‘ਹਾਂ, ਹਾਂ, ਠੀਕ ਹੈ, ਠੀਕ ਹੈ, ਧੱਕਾ-ਮੁੱਕੀ ਕਰਨ ਨਾਲ ਸਾਨੂੰ ਕੁਝ ਨਹੀਂ ਹੁੰਦਾ, ਪਰ ਇਹ ਪ੍ਰਵੇਸ਼ ਦੁਆਰ ਸੰਸਦ ਦਾ ਹੈ ਅਤੇ ਸਾਡਾ ਵੀ ਹੱਕ ਹੈ ਅੰਦਰ ਜਾਣ ਦਾ ਅਤੇ ਭਾਜਪਾ ਦੇ ਮੈਂਬਰ ਸਾਨੂੰ ਅੰਦਰ ਜਾਣ ਤੋਂ ਰੋਕ ਰਹੇ ਸਨ।
- First Published :