Punjab Holiday: ਪੰਜਾਬ ‘ਚ ਗਾਂਧੀ ਜਯੰਤੀ 2 ਅਕਤੂਬਰ ਤੋਂ ਅਗਲੇ ਦਿਨ ਵੀ ਸਰਕਾਰੀ ਛੁੱਟੀ

Punjab Holidays: ਦੇਸ਼ ਭਰ ਵਿੱਚ ਤਿਉਹਾਰਾਂ ਦਾ ਸਭ ਤੋਂ ਵੱਡਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਗਲੇ ਮਹੀਨੇ ਦੀਵਾਲੀ-ਦੁਸਹਿਰੇ ਸਮੇਤ ਕਈ ਅਹਿਮ ਤਿਉਹਾਰ ਆ ਰਹੇ ਹਨ। ਅਕਤੂਬਰ ਮਹੀਨੇ ਵਿੱਚ ਗਾਂਧੀ ਜਯੰਤੀ, ਦੁਸਹਿਰਾ, ਦੀਵਾਲੀ ਵਰਗੀਆਂ ਜਨਤਕ ਛੁੱਟੀਆਂ ਆ ਰਹੀਆਂ ਹਨ। ਇਨ੍ਹਾਂ ਦਿਨਾਂ ‘ਚ ਸਕੂਲ, ਬੈਂਕ ਅਤੇ ਦਫਤਰ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਵੀ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ।
ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਹੋਵੇਗੀ। ਇਸ ਦਿਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ। ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ‘ਚ ਸਕੂਲ, ਕਾਲਜ, ਬੈਂਕ ਆਦਿ 2 ਦਿਨ ਬੰਦ ਰਹਿਣਗੇ।
2 ਤਰੀਕ ਬੁਧਵਾਰ ਨੂੰ ਹੈ ਅਤੇ 3 ਤਰੀਕ ਵੀਰਵਾਰ ਨੂੰ, ਕਿਸੇ ਤਰ੍ਹਾਂ ਤੁਸੀਂ 4 ਤਰੀਕ ਸ਼ੁਕਰਵਾਰ ਨੂੰ ਛੁੱਟੀ ਦਾ ਇੰਤਜ਼ਾਮ ਕਰ ਲਵੋ ਤਾਂ ਅਗ਼ਲੇ 2 ਦਿਨ ਭਾਵ 5 ਅਤੇ 6 ਤਰੀਕ ਨੂੰ ਸ਼ਨੀਵਾਰ ਅਤੇ ਐਤਵਾਰ ਪੈ ਰਿਹਾ ਹੈ। ਇਸ ਹਿਸਾਬ ਨਾਲ ਤੁਹਾਨੂੰ 5 ਛੁੱਟੀਆਂ ਇਕੱਠੀਆਂ ਮਿਲ ਸਕਦੀਆਂ ਹਨ।
ਇਸ ਤੋਂ ਬਾਅਦ 11 ਅਕਤੂਬਰ ਨੂੰ ਦੁਰਗਾ ਅਸ਼ਟਮੀ ਦੇ ਮੌਕੇ ‘ਤੇ ਕਈ ਸੂਬਿਆਂ ‘ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 12 ਅਕਤੂਬਰ ਨੂੰ ਦੁਸਹਿਰੇ ਅਤੇ 31 ਅਕਤੂਬਰ ਨੂੰ ਦੀਵਾਲੀ ਮੌਕੇ ਦੇਸ਼ ਭਰ ਵਿੱਚ ਛੁੱਟੀ ਰਹੇਗੀ।
ਅਕਤੂਬਰ ਵਿੱਚ ਛੁੱਟੀਆਂ ਦੀ ਸੂਚੀ:
2 ਅਕਤੂਬਰ: ਗਾਂਧੀ ਜਯੰਤੀ
3 ਅਕਤੂਬਰ: ਨਵਰਾਤਰੀ ਸਥਾਪਨ ਅਤੇ ਮਹਾਰਾਜਾ ਅਗਰਸੇਨ ਜਯੰਤੀ
11 ਅਕਤੂਬਰ: ਦੁਰਗਾ ਅਸ਼ਟਮੀ
12 ਅਕਤੂਬਰ: ਵਿਜਯਾਦਸ਼ਮੀ/ਦੁਸਹਿਰਾ
31 ਅਕਤੂਬਰ: ਦੀਵਾਲੀ