ਛੱਤੀਸਗੜ੍ਹ ਦੇ ਨਰਾਇਣਪੁਰ ‘ਚ ਪੁਲਿਸ ਨੇ 30 ਨਕਸਲੀ ਕੀਤੇ ਢੇਰ, ਹਾਈਟੈਕ ਹਥਿਆਰ ਵੀ ਕੀਤੇ ਬਰਾਮਦ

ਛੱਤੀਸਗੜ੍ਹ ਦੇ ਨਰਾਇਣਪੁਰ ਇਲਾਕੇ ‘ਚ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਵੱਡਾ ਮੁਕਾਬਲਾ ਹੋਇਆ ਹੈ। ਹੁਣ ਤੱਕ ਜਵਾਨਾਂ ਨੇ ਮੁਕਾਬਲੇ ਵਿੱਚ 30 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਡੀਆਰਜੀ, ਐਸਟੀਐਫ ਅਤੇ ਜ਼ਿਲ੍ਹਾ ਫੋਰਸ ਦੀ ਸਾਂਝੀ ਟੀਮ ਨੇ ਇਹ ਕਾਰਵਾਈ ਕੀਤੀ ਹੈ। ਇਹ ਮੁਕਾਬਲਾ ਸ਼ੁੱਕਰਵਾਰ ਦੁਪਹਿਰ ਨੂੰ ਨੇਂਦੂਰ-ਥੁੱਲਾਥੁਲੀ ਜੰਗਲ ਵਿੱਚ ਹੋਇਆ।
ਤਲਾਸ਼ੀ ਲੈਣ ‘ਤੇ ਜਵਾਨਾਂ ਨੇ ਮੌਕੇ ਤੋਂ ਏਕੇ 47, ਐਸਐਲਆਰ ਸਮੇਤ ਕਈ ਹਥਿਆਰ ਬਰਾਮਦ ਕੀਤੇ ਹਨ। ਫਿਲਹਾਲ ਸੁਰੱਖਿਆ ਬਲ ਪੂਰੇ ਇਲਾਕੇ ਦੀ ਲਗਾਤਾਰ ਤਲਾਸ਼ੀ ਲੈ ਰਹੇ ਹਨ। ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਕਾਂਕੇਰ ‘ਚ ਹੋਏ ਮੁਕਾਬਲੇ ‘ਚ 29 ਨਕਸਲੀ ਮਾਰੇ ਗਏ ਸਨ। ਇਹ ਉਸ ਤੋਂ ਵੀ ਵੱਡੀ ਕਾਮਯਾਬੀ ਹੈ।
ਦਰਅਸਲ ਜਵਾਨਾਂ ਨੂੰ ਨਰਾਇਣਪੁਰ ਅਤੇ ਦਾਂਤੇਵਾੜਾ ਸਰਹੱਦੀ ਖੇਤਰ ਦੇ ਮਾਡ ਖੇਤਰ ਵਿੱਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸਾਂਝੀ ਪੁਲਿਸ ਪਾਰਟੀ ਤਲਾਸ਼ੀ ਮੁਹਿੰਮ ‘ਤੇ ਰਵਾਨਾ ਹੋਈ। ਇਸ ਤਲਾਸ਼ੀ ਦੌਰਾਨ ਸ਼ੁੱਕਰਵਾਰ ਦੁਪਹਿਰ ਨੂੰ ਨਰਾਇਣਪੁਰ-ਦਾਂਤੇਵਾੜਾ ਪੁਲਿਸ ਅਤੇ ਨਕਸਲੀਆਂ ਦੀ ਸਾਂਝੀ ਪਾਰਟੀ ਵਿਚਾਲੇ ਮੁਕਾਬਲਾ ਹੋਇਆ । ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਇਲਾਕੇ ‘ਚ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਸਾਰੇ ਜਵਾਨ ਸੁਰੱਖਿਅਤ ਦੱਸੇ ਜਾ ਰਹੇ ਹਨ। ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਰਾਤ ਦੇ ਹਨੇਰੇ ‘ਚ ਮਾਰੇ ਗਏ ਨਕਸਲੀਆਂ ਦੀ ਗਿਣਤੀ ਗਿਣਨ ‘ਚ ਮੁਸ਼ਕਲ ਆ ਰਹੀ ਹੈ। ਹੁਣ ਵੀ ਮੌਕੇ ‘ਤੇ ਮੁਕਾਬਲਾ ਚੱਲ ਰਿਹਾ ਹੈ ਅਤੇ ਜਵਾਨ ਮੋਰਚਾ ਸੰਭਾਲ ਰਹੇ ਹਨ।
ਛੱਤੀਸਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੁਲਿਸ ਨੂੰ ਇੰਨੀ ਵੱਡੀ ਕਾਮਯਾਬੀ ਮਿਲੀ ਹੈ। ਇਹ ਮੁਕਾਬਲਾ ਛੱਤੀਸਗੜ੍ਹ ਦੇ ਦੋ ਨੌਜਵਾਨ ਆਈਪੀਐਸ ਪ੍ਰਭਾਤ ਕੁਮਾਰ ਅਤੇ ਗੌਰਵ ਰਾਏ ਦੀ ਅਗਵਾਈ ਵਿੱਚ ਹੋਇਆ। ਲਗਾਤਾਰ ਮੁੱਠਭੇੜ ਦਰਮਿਆਨ ਜਵਾਨਾਂ ਦੀ ਤਲਾਸ਼ੀ ਵੀ ਜਾਰੀ ਹੈ। ਸੂਬਾ ਪੱਧਰ ‘ਤੇ ਅਧਿਕਾਰੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ।
3000 ਤੋਂ ਵੱਧ ਸਿਪਾਹੀ ਆਏ ਹੋਏ ਸਨ। ਕੁਝ ਦਿਨ ਪਹਿਲਾਂ ਹੀ ਛੱਤੀਸਗੜ੍ਹ ਵਿੱਚ 4 ਨਵੀਂਆਂ ਬਟਾਲੀਅਨਾ ਆਈਆਂ ਸਨ । ਏਐਸਪੀ ਆਈਪੀਐਸ ਸਮਰੁਤਿਕ ਰਾਜਨਲਾ, ਡੀਐਸਪੀ ਪ੍ਰਸ਼ਾਂਤ ਦੀਵਾਂਗਨ ਅਤੇ ਡੀਐਸਪੀ ਰਾਹੁਲ ਉਈਕੇ ਮੌਕੇ ’ਤੇ ਮੌਜੂਦ ਹਨ।
ਇਸ ਆਪਰੇਸ਼ਨ ‘ਚ ਸ਼ਾਮਲ ਸੁਰੱਖਿਆ ਏਜੰਸੀ ਮੁਤਾਬਕ ਇਹ ਨਕਸਲੀਆਂ ਦੀ ਸਿਖਲਾਈ ਦਾ ਸਮਾਂ ਸੀ ਜਿੱਥੇ ਪੁਲਿਸ ਫੋਰਸ ਦਾਖਲ ਹੋਈ ਅਤੇ ਮੁਕਾਬਲਾ ਹੋਇਆ। ਮਾਰੇ ਗਏ ਨਕਸਲੀ ਪੂਰਬੀ ਬਸਤਰ ਡਿਵੀਜ਼ਨਲ ਕਮੇਟੀ ਅਤੇ ਇੰਦਰਾਵਤੀ ਏਰੀਆ ਕਮੇਟੀ ਨਾਲ ਸਬੰਧਤ ਹਨ।
ਰਾਤ ਦੇ ਹਨੇਰੇ ‘ਚ ਮਾਰੇ ਗਏ ਨਕਸਲੀਆਂ ਦੀ ਗਿਣਤੀ ਗਿਣਨਾ ਮੁਸ਼ਕਿਲ ਹੈ। ਮੌਕੇ ‘ਤੇ ਅਜੇ ਵੀ ਮੁਕਾਬਲਾ ਜਾਰੀ ਹੈ। ਸਿਪਾਹੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਛੱਤੀਸਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੁਲਿਸ ਨੂੰ ਇੰਨੀ ਵੱਡੀ ਕਾਮਯਾਬੀ ਮਿਲੀ ਹੈ। ਛੱਤੀਸਗੜ੍ਹ ਦੇ ਦੋ ਨੌਜਵਾਨ ਆਈਪੀਐਸ ਪ੍ਰਭਾਤ ਕੁਮਾਰ ਅਤੇ ਗੌਰਵ ਰਾਏ ਦੀ ਅਗਵਾਈ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਲਗਾਤਾਰ ਮੁੱਠਭੇੜ ਦਰਮਿਆਨ ਜਵਾਨਾਂ ਦੀ ਤਲਾਸ਼ ਜਾਰੀ ਹੈ। ਸੂਬਾ ਪੱਧਰ ‘ਤੇ ਅਧਿਕਾਰੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ।