ਹਾਰ ਨਾਲ ਭਾਰਤ ਦੀ ਸ਼ੁਰੂਆਤ, ਪਹਿਲੇ ਮੈਚ ‘ਚ ਪਾਕਿਸਤਾਨ ਨੇ 44 ਦੌੜਾਂ ਨਾਲ ਹਰਾਇਆ – News18 ਪੰਜਾਬੀ

ਨਵੀਂ ਦਿੱਲੀ- ਅੰਡਰ 19 ਏਸ਼ੀਆ ਕੱਪ 2024 (Under 19 Asia cup) ਦਾ ਦੂਜਾ ਮੈਚ ਪਾਕਿਸਤਾਨ ਅਤੇ ਭਾਰਤ (Ind vs Pak) ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਇਹ ਮੈਚ 44 ਦੌੜਾਂ ਨਾਲ ਹਾਰ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਉਸ ਲਈ ਕਾਰਗਰ ਸਾਬਤ ਹੋਇਆ। ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 282 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਭਾਰਤ 237 ਦੌੜਾਂ ‘ਤੇ ਆਲ ਆਊਟ ਹੋ ਗਿਆ।
ਪਾਕਿਸਤਾਨ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ਾਹਜ਼ੇਬ ਖਾਨ ਅਤੇ ਉਸਮਾਨ ਖਾਨ ਨੇ 160 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕਰਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਉਸਮਾਨ 60 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਸ਼ਾਹਜ਼ੇਬ ਨੇ ਸ਼ਾਨਦਾਰ ਖੇਡ ਖੇਡਦਿਆਂ ਸੈਂਕੜਾ ਜੜਿਆ। ਉਨ੍ਹਾਂ 147 ਗੇਂਦਾਂ ਵਿੱਚ ਕੁੱਲ 159 ਦੌੜਾਂ ਬਣਾਈਆਂ। ਉਨ੍ਹਾਂ ਆਪਣੀ ਪਾਰੀ ‘ਚ 10 ਛੱਕੇ ਅਤੇ 5 ਚੌਕੇ ਲਗਾਏ। ਇਸ ਤੋਂ ਇਲਾਵਾ ਪਾਕਿਸਤਾਨ ਲਈ ਮੁਹੰਮਦ ਰਿਆਜ਼ੁੱਲਾ ਨੇ 27 ਦੌੜਾਂ ਬਣਾਈਆਂ।
ਭਾਰਤ ਨੂੰ ਜਿੱਤ ਲਈ 282 ਦੌੜਾਂ ਦੀ ਲੋੜ ਸੀ
ਭਾਰਤ ਨੂੰ ਇਹ ਮੈਚ ਜਿੱਤਣ ਲਈ 282 ਦੌੜਾਂ ਦੀ ਲੋੜ ਸੀ। ਪਰ ਟੀਮ 236 ਦੌੜਾਂ ‘ਤੇ ਹੀ ਆਲ ਆਊਟ ਹੋ ਗਈ। ਓਪਨਿੰਗ ਕਰਨ ਆਏ ਆਯੂਸ਼ ਮਹਾਤਰੇ ਅਤੇ ਵੈਭਵ ਸੂਰਿਆਵੰਸ਼ੀ ਨੇ ਕ੍ਰਮਵਾਰ 20 ਅਤੇ 1 ਦੌੜਾਂ ਬਣਾਈਆਂ। ਤੀਜੇ ਨੰਬਰ ‘ਤੇ ਆਏ ਆਂਦਰੇ ਸਿਧਾਰਥ ਨੇ 15 ਦੌੜਾਂ ਅਤੇ ਕਪਤਾਨ ਮੁਹੰਮਦ ਅਮਾਨ ਨੇ 16 ਦੌੜਾਂ ਬਣਾਈਆਂ। ਭਾਰਤ ਇੱਥੇ ਮੁਸੀਬਤ ਵਿੱਚ ਸੀ। ਪਰ ਜਦੋਂ ਨਿਖਿਲ ਕੁਮਾਰ ਬੱਲੇਬਾਜ਼ੀ ਕਰਨ ਆਏ ਤਾਂ ਉਹ ਸ਼ਾਨਦਾਰ ਫਾਰਮ ‘ਚ ਨਜ਼ਰ ਆਏ। ਪਰ ਉਹ 77 ਗੇਂਦਾਂ ਵਿੱਚ 77 ਦੌੜਾਂ ਬਣਾ ਕੇ ਆਊਟ ਹੋ ਗਏ। ਮੁਹੰਮਦ ਇਨਾਨ 9ਵੀਂ ਵਿਕਟ ਲਈ ਚੰਗੀ ਬੱਲੇਬਾਜ਼ੀ ਕਰ ਰਹੇ ਸੀ, ਉਨ੍ਹਾਂ ਵੀ ਜਿੱਤ ਦੀਆਂ ਉਮੀਦਾਂ ਜਗਾਈਆਂ ਪਰ ਭਾਰਤ ਸਿਰਫ਼ ਦੌੜਾਂ ਹੀ ਬਣਾ ਸਕਿਆ।
ਪਾਕਿਸਤਾਨ ਦੇ ਖਾਤੇ ‘ਚ 2 ਅੰਕ ਹਨ
ਪਾਕਿਸਤਾਨ ਲਈ ਅਲੀ ਰਜ਼ਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਬਦੁਲ ਸੁਭਾਨ ਨੇ 2 ਅਤੇ ਫਾਹਮ ਉਲ ਹੱਕ ਨੇ 2 ਵਿਕਟਾਂ ਲਈਆਂ। ਇਸ ਜਿੱਤ ਨਾਲ ਪਾਕਿਸਤਾਨ ਦੇ ਅੰਕ ਸੂਚੀ ਵਿੱਚ 2 ਅੰਕ ਹੋ ਗਏ ਹਨ। ਭਾਰਤ ਨੇ ਆਪਣਾ ਅਗਲਾ ਮੈਚ ਜਾਪਾਨ ਖਿਲਾਫ ਖੇਡਣਾ ਹੈ। ਜੋ ਕਿ ਸੋਮਵਾਰ 2 ਦਸੰਬਰ ਨੂੰ ਖੇਡਿਆ ਜਾਵੇਗਾ।
- First Published :