ਵਿਕਟਾਂ ਲੈਣ ਦੇ ਮਾਹਿਰ ਇਸ ਦਿੱਗਜ਼ ਕ੍ਰਿਕਟਰ ਵੱਲੋਂ ਰਿਟਾਇਰਮੈਂਟ ਦਾ ਐਲਾਨ, ਹੋਏ ਭਾਵੁਕ, ਇਨ੍ਹਾਂ ਖਿਡਾਰੀਆਂ ਦਾ…

ਦਿੱਗਜ਼ ਕ੍ਰਿਕਟਰ ਆਰ ਅਸ਼ਵਿਨ (Ravichandran Ashwin) ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਭਾਵੁਕ ਹੋ ਗਏ। ਅਸ਼ਵਿਨ (Ravichandran Ashwin) ਨੇ ਕਿਹਾ ਕਿ ਇਹ ਫੈਸਲਾ ਲੈਣਾ ਉਸ ਲਈ ਆਸਾਨ ਕੰਮ ਨਹੀਂ ਸੀ ਪਰ ਉਹ ਨੌਜਵਾਨਾਂ ਲਈ ਜਗ੍ਹਾ ਖਾਲੀ ਕਰ ਰਹੇ ਹਨ। ਅਸ਼ਵਿਨ ਨੇ ਆਪਣੇ ਕੋਚ, ਕਪਤਾਨ ਅਤੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਅਸ਼ਵਿਨ ਨੇ ਕਿਹਾ ਕਿ ਇਹ ਮੇਰੇ ਸਾਥੀਆਂ ਦੇ ਨਾਲ ਆਸਟ੍ਰੇਲੀਆ ਦਾ ਮੇਰਾ ਆਖਰੀ ਦੌਰਾ ਸੀ ਜਿੱਥੇ ਮੈਂ ਡ੍ਰੈਸਿੰਗ ਰੂਮ ‘ਚ ਖਿਡਾਰੀਆਂ ਨਾਲ ਖੂਬ ਆਨੰਦ ਮਾਣਿਆ। ਅਸ਼ਵਿਨ ਨੇ ਧੋਨੀ ਵਾਂਗ ਸੰਨਿਆਸ ਲੈਣ ਦਾ ਐਲਾਨ ਕੀਤਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਸੀਰੀਜ਼ ਦਾ ਤੀਜਾ ਟੈਸਟ ਡਰਾਅ ਰਿਹਾ।
ਐੱਮਐੱਸ ਧੋਨੀ ਨੇ 2014 ‘ਚ ਆਸਟ੍ਰੇਲੀਆ ਦੌਰੇ ‘ਤੇ ਤੀਜੇ ਟੈਸਟ ਮੈਚ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਆਰ ਅਸ਼ਵਿਨ (Ravichandran Ashwin) ਨੇ ਧੋਨੀ ਵਾਂਗ ਹੀ 10 ਸਾਲ ਬਾਅਦ ਸੀਰੀਜ਼ ਦਾ ਤੀਜਾ ਟੈਸਟ ਖੇਡ ਕੇ ਆਸਟ੍ਰੇਲੀਆ ਦੌਰੇ ‘ਤੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਅਸ਼ਵਿਨ ਟੈਸਟ ‘ਚ 50, 100, 150, 200, 250, 300, 350, 400, 450 ਅਤੇ 500 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਭਾਰਤੀ ਹਨ।
ਅਸ਼ਵਿਨ (Ravichandran Ashwin) ਰੋਹਿਤ ਦੇ ਨਾਲ ਪ੍ਰੈੱਸ ਕਾਨਫਰੰਸ ‘ਚ ਪਹੁੰਚੇ। ਉਸ ਨੇ ਕਿਹਾ, ‘ਮੈਂ ਟੀਮ ਇੰਡੀਆ ਦੇ ਸਾਥੀਆਂ ਨਾਲ ਡਰੈਸਿੰਗ ਰੂਮ ‘ਚ ਖੂਬ ਮਸਤੀ ਕੀਤੀ। ਮੈਂ ਆਪਣੇ ਸਾਰੇ ਸਾਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਬੀ.ਸੀ.ਸੀ.ਆਈ., ਕੋਚ, ਸਪੋਰਟ ਸਟਾਫ ਅਤੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਵਿਸ਼ੇਸ਼ ਤੌਰ ‘ਤੇ ਰੋਹਿਤ, ਪੁਜਾਰਾ, ਰਹਾਣੇ ਅਤੇ ਕੋਹਲੀ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੇਰੀਆਂ ਗੇਂਦਾਂ ‘ਤੇ ਕਈ ਸ਼ਾਨਦਾਰ ਕੈਚ ਲਏ।
ਅਸ਼ਵਿਨ (Ravichandran Ashwin) ਨੇ ਭਾਰਤ ਲਈ ਅਨਿਲ ਕੁੰਬਲੇ (619 ਵਿਕਟਾਂ) ਤੋਂ ਬਾਅਦ ਸਭ ਤੋਂ ਵੱਧ 537 ਵਿਕਟਾਂ ਲਈਆਂ ਹਨ। ਉਹ ਕਲੱਬ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਅਸ਼ਵਿਨ ਨੇ ਬ੍ਰਿਸਬੇਨ ‘ਚ ਤੀਜੇ ਟੈਸਟ ਡਰਾਅ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ। ਭਾਰਤੀ ਟੀਮ ਦੇ ਕ੍ਰਿਕਟਰ ਵਜੋਂ ਇਹ ਮੇਰਾ ਆਖਰੀ ਦਿਨ ਹੈ।’ 38 ਸਾਲਾ ਅਸ਼ਵਿਨ ਨੇ ਐਡੀਲੇਡ ‘ਚ ਗੁਲਾਬੀ ਗੇਂਦ ਦਾ ਟੈਸਟ ਖੇਡਦੇ ਹੋਏ ਇਕ ਵਿਕਟ ਲਈ ਸੀ। ਅਸ਼ਵਿਨ ਦੇ ਜਾਣ ਤੋਂ ਬਾਅਦ ਰੋਹਿਤ ਨੇ ਕਿਹਾ, ‘ਉਹ ਆਪਣੇ ਫੈਸਲੇ ਨੂੰ ਲੈ ਕੇ ਕਾਫੀ ਕਾਨਫੀਡੈਂਟ ਹਨ। ਸਾਨੂੰ ਉਨ੍ਹਾਂ ਦੀ ਇੱਛਾ ਦਾ ਸਨਮਾਨ ਕਰਨਾ ਚਾਹੀਦਾ ਹੈ।