ਚੋਪੜ-ਚੋਪੜ ਆਪ ਖਾਂਦਾ ਸੀ ਰੋਟੀਆਂ, ਔਰਤ ਨੇ ਮਾਸੂਮ ਧੀ ਲਈ ਮੰਗਿਆ ਘਿਓ ਤਾਂ ਬਣ ਗਿਆ ਦਰਿੰਦਾ

ਗਵਾਲੀਅਰ। ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਆਪਣੀ ਰੋਟੀ ‘ਤੇ ਖੁਦ ਘਿਓ ਲਗਾ ਕੇ ਖਾਂਦਾ ਹੈ ਪਰ ਆਪਣੀ 3 ਸਾਲ ਦੀ ਮਾਸੂਮ ਧੀ ਅਤੇ ਪਤਨੀ ਨੂੰ ਘਿਓ ਲਗਾਉਣ ਨਹੀਂ ਦਿੰਦਾ। ਆਪਣੀਆਂ ਰੋਟੀਆਂ ਵਿੱਚ ਘਿਓ ਲਗਾਉਣ ਤੋਂ ਬਾਅਦ ਪਤੀ ਘਿਓ ਦੇ ਡੱਬੇ ਨੂੰ ਤਾਲਾ ਲਗਾ ਕੇ ਰੱਖ ਦਿੰਦਾ ਹੈ।
ਪਤਨੀ ਨੇ ਮਾਸੂਮ ਬੱਚੀ ਦੀ ਰੋਟੀ ‘ਚ ਘਿਓ ਪਾਉਣ ਲਈ ਕਿਹਾ ਤਾਂ ਪਤੀ ਨੇ ਕੁਹਾੜੀ ਨਾਲ ਹਮਲਾ ਕਰਕੇ ਪਤਨੀ ਦਾ ਸਿਰ ਪਾੜ ਦਿੱਤਾ। ਪੁਲਸ ਨੇ ਮਾਮੂਲੀ ਮਾਮਲਾ ਦਰਜ ਕਰ ਲਿਆ ਪਰ ਪਤੀ ਨੇ ਉਸ ਦੀ ਕੁੱਟਮਾਰ ਕਰਨੀ ਬੰਦ ਨਹੀਂ ਕੀਤੀ। ਆਖ਼ਰ ਪੀੜਤ ਦੀ ਪਤਨੀ ਆਪਣੀ ਤਿੰਨ ਸਾਲ ਦੀ ਮਾਸੂਮ ਧੀ ਲਈ ਇਨਸਾਫ਼ ਲੈਣ ਲਈ ਐਸਪੀ ਦਫ਼ਤਰ ਪਹੁੰਚੀ।
ਜ਼ਿਕਰਯੋਗ ਹੈ ਕਿ ਬਹੋਦਾਪੁਰ ਥਾਣਾ ਖੇਤਰ ਦੇ ਕਿਸ਼ਨਬਾਗ ‘ਚ ਰਹਿਣ ਵਾਲੀ ਸੀਮਾ ਸ਼ਾਕਿਆ ਆਪਣੇ ਪਤੀ ਵੀਰੇਂਦਰ ਸ਼ਾਕਿਆ ਦੀ ਪਰੇਸ਼ਾਨੀ ਤੋਂ ਪ੍ਰੇਸ਼ਾਨ ਹੈ। ਪਤੀ-ਪਤਨੀ ਦੋਵੇਂ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੇ ਘਰ ਤਿੰਨ ਸਾਲ ਦੀ ਬੇਟੀ ਵੀ ਹੈ। ਸੀਮਾ ਸ਼ਾਕਿਆ 17 ਦਸੰਬਰ ਨੂੰ ਜ਼ਖ਼ਮੀ ਹਾਲਤ ਵਿੱਚ ਐਸਪੀ ਦਫ਼ਤਰ ਪਹੁੰਚੀ। ਇੱਥੇ ਉਸ ਨੇ ਆਪਣੇ ਪਤੀ ਬਾਰੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਉਸ ਦੀ ਕਹਾਣੀ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਸੀਮਾ ਨੇ ਦੱਸਿਆ ਕਿ ਉਸ ਦਾ ਪਤੀ ਵਰਿੰਦਰ ਰਾਤ ਨੂੰ ਘਿਓ ਨਾਲ ਰੋਟੀ ਖਾ ਰਿਹਾ ਸੀ ਅਤੇ ਖਾਣਾ ਖਾਣ ਤੋਂ ਬਾਅਦ ਉਸ ਨੇ ਘਿਓ ਦੇ ਡੱਬੇ ਨੂੰ ਤਾਲਾ ਲਗਾ ਦਿੱਤਾ। ਜਦੋਂ ਉਸਨੇ ਆਪਣੀ 3 ਸਾਲ ਦੀ ਧੀ ਨੂੰ ਖਵਾਉਣ ਲਈ ਘਿਓ ਮੰਗਿਆ ਤਾਂ ਉਸਨੇ ਗੁੱਸੇ ‘ਚ ਆ ਕੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਕੁਹਾੜੀ ਨਾਲ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ। ਇਸ ਕਾਰਨ ਉਹ ਜ਼ਖਮੀ ਹੋ ਗਈ।
ਪੁਲਿਸ ਨੇ ਮਦਦ ਦਾ ਭਰੋਸਾ ਦਿੱਤਾ
ਪਤਨੀ ਨੇ ਦੱਸਿਆ ਕਿ ਪਤੀ ਉਸ ਨੂੰ ਤਾਅਨੇ ਮਾਰਦਾ ਰਹਿੰਦਾ ਹੈ ਕਿ ਕੀ ਉਹ ਆਪਣੇ ਪੇਕੇ ਘਰੋਂ ਘਿਓ ਲੈ ਕੇ ਆਈ ਹੈ ਕੀ। ਔਰਤ ਨੇ ਦੱਸਿਆ ਕਿ ਪਤੀ ਅਜਿਹਾ ਅੱਤਿਆਚਾਰ ਕਰਦਾ ਹੈ ਕਿਉਂਕਿ ਉਸ ਦੀ ਇੱਕ ਬੇਟੀ ਹੈ। ਉਹ ਆਪਣੀ ਧੀ ਨੂੰ ਵੀ ਤਸੀਹੇ ਦਿੰਦਾ ਹੈ। ਔਰਤ ਆਪਣੀ ਸ਼ਿਕਾਇਤ ਲੈ ਕੇ ਪੁਲਿਸ ਕੋਲ ਗਈ ਸੀ। ਪਰ, ਪੁਲਿਸ ਨੇ ਰਿਪੋਰਟ ਵਿੱਚ ਕੁਹਾੜੀ ਦੀ ਬਜਾਏ ਡੰਡਾ ਲਿਖਿਆ ਹੈ। ਇਸ ‘ਤੇ ਇਹ ਔਰਤ ਇਨਸਾਫ ਦੀ ਮੰਗ ਲਈ ਐੱਸਪੀ ਕੋਲ ਪਹੁੰਚੀ ਹੈ। ਮਹਿਲਾ ਦੀ ਗੱਲ ਸੁਣਨ ਤੋਂ ਬਾਅਦ ਸੀਐਸਪੀ ਆਯੂਸ਼ ਗੁਪਤਾ ਨੇ ਪਤੀ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
- First Published :