Cancer ਨਾਲ ਜੂਝ ਰਹੀ Hina Khan ਆਪਣੇ Boyfriend ਰੌਕੀ ਬਾਰੇ ਗੱਲ ਕਰਦੇ ਹੋਏ ਹੋਈ ਭਾਵੁਕ…

ਹਿਨਾ ਖਾਨ (Hina Khan) ਨੇ ਜੂਨ 2024 ਵਿੱਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਸਟੇਜ-ਤੀਜੇ ਛਾਤੀ ਦਾ ਕੈਂਸਰ ਹੈ। ਹਿਨਾ ਨੇ ਇਹ ਗੱਲ ਸੋਸ਼ਲ ਮੀਡੀਆ ‘ਤੇ ਦੱਸੀ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਪਿਛਲੇ ਕੁਝ ਮਹੀਨਿਆਂ ਤੋਂ, ਉਹ ਆਪਣੀ ਕੀਮੋਥੈਰੇਪੀ ਅਤੇ ਰਿਕਵਰੀ ਬਾਰੇ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ ਉੱਤੇ ਦਸਦੀ ਰਹੀ ਹੈ। ਕੈਂਸਰ ਨਾਲ ਆਪਣੀ ਲੜਾਈ ਦੇ ਵਿਚਕਾਰ, ਉਸਨੇ ਵੈੱਬ ਸੀਰੀਜ਼ ‘ਗ੍ਰਹਿ ਲਕਸ਼ਮੀ’ ਦੀ ਸ਼ੂਟਿੰਗ ਕੀਤੀ ਅਤੇ ਹਾਲ ਹੀ ਵਿੱਚ ਇਸ ਦਾ ਟ੍ਰੇਲਰ ਵੀ ਰਿਲੀਜ਼ ਹੋਇਆ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਿਨਾ ਮੀਡੀਆ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਕਿ “ਮੈਂ ਠੀਕ ਹਾਂ, ਮੈਂ ਠੀਕ ਹੋ ਰਹੀ ਹਾਂ।” ਹਿਨਾ ਨੇ ਕੈਂਸਰ ਵਿਰੁੱਧ ਆਪਣੀ ਲੜਾਈ ਅਤੇ ਆਪਣੇ ਬੁਆਏਫ੍ਰੈਂਡ ਰੌਕੀ ਜੈਸਵਾਲ ਦੇ ਸਪੋਰਟ ਬਾਰੇ ਵੀ ਗੱਲ ਕੀਤੀ।
ਹਿਨਾ ਖਾਨ (Hina Khan) ਨੇ ਆਪਣੇ ਪਰਿਵਾਰ ਅਤੇ ਖੁਦ ਨੂੰ ਕੈਂਸਰ ਵਿਰੁੱਧ ਲੜਾਈ ਲੜਨ ਦੀ ਆਪਣੀ ਤਾਕਤ ਬਾਰੇ ਦੱਸਿਆ। ਹਿਨਾ ਨੇ ਕਿਹਾ, “ਮੈਂ ਬਹੁਤ ਮਜ਼ਬੂਤ ਇਨਸਾਨ ਹਾਂ। ਮੈਂ ਬਹੁਤ ਜ਼ਿੰਮੇਵਾਰ ਹਾਂ। ਮੈਂ ਆਪਣੀ ਜ਼ਿੰਦਗੀ ਦੇ ਸਾਰੇ ਉਤਾਰ-ਚੜ੍ਹਾਅ ਵਿੱਚ ਇਸ ਤਰ੍ਹਾਂ ਰਹੀ ਹਾਂ। ਨਾਲ ਹੀ, ਮੇਰਾ ਮੰਨਣਾ ਹੈ ਕਿ ਤੁਹਾਡਾ ਪਰਿਵਾਰ ਅਤੇ ਤੁਹਾਡੇ ਅਜ਼ੀਜ਼ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਹਿਨਾ ਨੇ ਆਪਣੇ ਬੁਆਏਫ੍ਰੈਂਡ ਰੌਕੀ ਜੈਸਵਾਲ ਬਾਰੇ ਗੱਲ ਕੀਤੀ ਤਾਂ ਉਹ ਭਾਵੁਕ ਹੋ ਗਈ।
ਹਿਨਾ ਖਾਨ (Hina Khan) ਨੇ ਕਿਹਾ ਕਿ, “ਮੈਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਤੋਂ ਤਾਕਤ ਮਿਲਦੀ ਹੈ – ਮੇਰਾ ਸਾਥੀ ਰੌਕੀ, ਮੇਰੀ ਮਾਂ, ਮੇਰਾ ਭਰਾ, ਮੇਰੇ ਚਚੇਰੇ ਭਰਾ ਅਤੇ ਰੌਕੀ ਦਾ ਪਰਿਵਾਰ। ਮੇਰੇ ਆਲੇ-ਦੁਆਲੇ ਬਹੁਤ ਪਿਆਰ ਮਿਲਿਆ ਹੈ। ਟੱਚਵੁੱਡ! ਅਲਹਮਦੁਲਿਲਾਹ, ਬੁਰੀ ਨਜ਼ਰ ਨਾ ਲੱਗੇ। ਇਹ ਪਿਆਰ ਮੈਨੂੰ ਅੱਗੇ ਵਧਣ ਵਿੱਚ ਮਦਦ ਕਰਦਾ ਹੈ। ਇਸ ਨੇ ਸੱਚਮੁੱਚ ਮੈਨੂੰ ਅੱਜ ਜਿੱਥੇ ਹਾਂ ਉੱਥੇ ਪਹੁੰਚਣ ਵਿੱਚ ਮਦਦ ਕੀਤੀ ਹੈ। ਮੈਂ ਤੁਹਾਨੂੰ ਇਹ ਵੀ ਨਹੀਂ ਦੱਸ ਸਕਦੀ ਕਿ ਕੈਂਸਰ ਨਾਲ ਲੜਨ ਦੇ ਇਸ ਸਫ਼ਰ ਵਿੱਚ ਮੇਰੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਮੇਰੇ ਲਈ ਕਿੰਨੀਆਂ ਮਾਇਨੇ ਰੱਖਦੀਆਂ ਹਨ।”
ਰੌਕੀ ਜੈਸਵਾਲ ਅਤੇ ਹਿਨਾ ਖਾਨ (Hina Khan) ਦੀ ਪਹਿਲੀ ਮੁਲਾਕਾਤ
ਤੁਹਾਨੂੰ ਦੱਸ ਦੇਈਏ ਕਿ ਹਿਨਾ ਖਾਨ (Hina Khan) ਅਤੇ ਰੌਕੀ ਪਹਿਲੀ ਵਾਰ 2009 ਵਿੱਚ ਆਪਣੇ ਪਹਿਲੇ ਟੀਵੀ ਸ਼ੋਅ ‘ਯੇ ਰਿਸ਼ਤਾ ਕਆ ਕਹਲਾਤਾ ਹੈ’ ਦੇ ਸੈੱਟ ‘ਤੇ ਮਿਲੇ ਸਨ। ਰੌਕੀ ਸ਼ੋਅ ਦੇ ਸੁਪਰਵਾਈਜ਼ਿੰਗ ਪ੍ਰੋਡਿਊਸਰ ਸਨ। ਸ਼ੁਰੂ ਵਿੱਚ, ਦੋਵੇਂ ਦੋਸਤ ਬਣੇ ਅਤੇ ਫਿਰ ਇੱਕ ਰਿਸ਼ਤੇ ਵਿੱਚ ਬੱਝ ਗਏ। ਜਦੋਂ ਹਿਨਾ ‘ਬਿੱਗ ਬੌਸ 11’ ਵਿੱਚ ਇੱਕ ਪ੍ਰਤੀਯੋਗੀ ਵਜੋਂ ਖੇਡ ਰਹੀ ਸੀ, ਤਾਂ ਸ਼ੋਅ ਵਿੱਚ ਮਹਿਮਾਨ ਵਜੋਂ ਆਏ ਰੌਕੀ ਨੇ ਉ ਸਨੂੰ ਪ੍ਰਪੋਜ਼ ਕੀਤਾ।