ਮਹਿਲਾਵਾਂ ਨੂੰ ਹਜ਼ਾਰ ਰੁਪਏ ਵਾਲੀ ਸਕੀਮ ਨੂੰ ਲੈ ਕੇ ਆਈ ਵੱਡੀ ਅਪਡੇਟ…

Pension Scheme for Women: ਦਿੱਲੀ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਹੈ। ਮੁੱਖ ਮੰਤਰੀ ਆਤਿਸ਼ੀ ਨੇ ਪਿਛਲੇ ਹਫਤੇ ‘ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ’ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਦਿੱਲੀ ‘ਚ ਰਹਿਣ ਵਾਲੀਆਂ ਔਰਤਾਂ ਨੂੰ ਹਰ ਮਹੀਨੇ 1,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਯੋਜਨਾ ਦਿੱਲੀ ਸਰਕਾਰ ਨੇ ਮਾਰਚ 2024 ਦੇ ਬਜਟ ਵਿੱਚ ਪੇਸ਼ ਕੀਤੀ ਸੀ। ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਇਸ ਸਕੀਮ ਤਹਿਤ ਮਿਲਣ ਵਾਲੇ ਪੈਸੇ ਨੂੰ 1000 ਰੁਪਏ ਤੋਂ ਵਧਾ ਕੇ 2100 ਰੁਪਏ ਮਹੀਨਾ ਕੀਤਾ ਜਾਵੇਗਾ। ਹਾਲਾਂਕਿ, ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਅਗਲੇ 10 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਵੇਗੀ।
ਕਦੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ?
ਮੁੱਖ ਮੰਤਰੀ ਆਤਿਸ਼ੀ ਨੇ 13 ਦਸੰਬਰ 2024 ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਅਗਲੇ 7-10 ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ। ਅਪਲਾਈ ਕਰਨ ਦੀ ਪੂਰੀ ਪ੍ਰਕਿਰਿਆ ਔਨਲਾਈਨ ਹੋਵੇਗੀ ਅਤੇ ਦਿੱਲੀ ਸਰਕਾਰ ਦੀ ਈ-ਡਿਸਟ੍ਰਿਕਟ ਵੈੱਬਸਾਈਟ ‘ਤੇ ਉਪਲਬਧ ਕਰਵਾਈ ਜਾਵੇਗੀ। ਇਹ ਵੈੱਬਸਾਈਟ ਪਹਿਲਾਂ ਹੀ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅਪੰਗਤਾ ਪੈਨਸ਼ਨ ਵਰਗੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ।
ਕੌਣ ਕਰ ਸਕਦਾ ਹੈ ਅਪਲਾਈ ?
ਇਸ ਸਕੀਮ ਤਹਿਤ ਲਾਭ ਲੈਣ ਲਈ ਔਰਤਾਂ ਨੂੰ ਇਹ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।
ਔਰਤ ਦਿੱਲੀ ਦੀ ਵਸਨੀਕ ਹੋਣੀ ਚਾਹੀਦੀ ਹੈ ਅਤੇ ਉਸ ਕੋਲ ਦਿੱਲੀ ਪਤੇ ਵਾਲਾ ਵੋਟਰ ਪਛਾਣ ਪੱਤਰ ਹੋਣਾ ਚਾਹੀਦਾ ਹੈ।
ਔਰਤ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। 18 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ।
ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ…
ਅਪਲਾਈ ਕਰਨ ਲਈ, ਔਰਤਾਂ ਕੋਲ ਹੇਠਾਂ ਦਿੱਤੇ ਦਸਤਾਵੇਜ਼ ਹੋਣੇ ਚਾਹੀਦੇ ਹਨ।
ਆਧਾਰ ਕਾਰਡ
ਦਿੱਲੀ ਦੇ ਪਤੇ ਦੇ ਨਾਲ ਵੋਟਰ ਆਈਡੀ ਕਾਰਡ
ਉਮਰ ਸਾਬਤ ਕਰਨ ਲਈ ਪੈਨ ਕਾਰਡ, ਜਨਮ ਸਰਟੀਫਿਕੇਟ ਜਾਂ ਹਾਈ ਸਕੂਲ ਸਰਟੀਫਿਕੇਟ।
ਕੌਣ ਅਪਲਾਈ ਨਹੀਂ ਕਰ ਸਕਦਾ?
ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਹੈ ਕਿ ਸਾਰੀਆਂ ਔਰਤਾਂ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ। ਪਰ ਹੇਠਾਂ ਦਿੱਤੀਆਂ ਸ਼੍ਰੇਣੀਆਂ ਵਿੱਚ ਆਉਣ ਵਾਲੀਆਂ ਔਰਤਾਂ ਇਸ ਦਾ ਲਾਭ ਨਹੀਂ ਲੈ ਸਕਦੀਆਂ।
ਉਹ ਔਰਤਾਂ ਜੋ ਪਹਿਲਾਂ ਹੀ ਦਿੱਲੀ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਸਕੀਮਾਂ (ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅਪੰਗਤਾ ਪੈਨਸ਼ਨ) ਦਾ ਲਾਭ ਲੈ ਰਹੀਆਂ ਹਨ।
ਜਿਨ੍ਹਾਂ ਔਰਤਾਂ ਨੇ ਪਿਛਲੇ ਵਿੱਤੀ ਸਾਲ ‘ਚ ਇਨਕਮ ਟੈਕਸ ਦਾ ਭੁਗਤਾਨ ਕੀਤਾ ਹੈ।
ਕੇਂਦਰੀ, ਰਾਜ ਜਾਂ ਸਥਾਨਕ ਸਰਕਾਰੀ ਕਰਮਚਾਰੀ (ਮੌਜੂਦਾ ਅਤੇ ਸਾਬਕਾ), ਅਤੇ ਸਾਬਕਾ ਮਹਿਲਾ ਜਨਤਕ ਨੁਮਾਇੰਦੇ (ਜਿਵੇਂ ਕਿ ਸੰਸਦ ਮੈਂਬਰ, ਵਿਧਾਇਕ)।
ਕਦੋਂ ਮਿਲੇਗੀ ਪੈਨਸ਼ਨ ?
ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਚੋਣ ਕਮਿਸ਼ਨ ਦਿੱਲੀ ਚੋਣਾਂ 2025 ਦੀਆਂ ਤਰੀਕਾਂ ਦੇ ਐਲਾਨ ਦੇ ਆਧਾਰ ‘ਤੇ ਹੀ ਇਸ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਫੰਡ ਜਾਰੀ ਕਰੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਲਾਭਪਾਤਰੀਆਂ ਨੂੰ 31 ਮਾਰਚ, 2025 ਤੱਕ ਘੱਟੋ-ਘੱਟ ਇੱਕ ਜਾਂ ਦੋ ਕਿਸ਼ਤਾਂ ਮਿਲ ਜਾਣਗੀਆਂ।