ਦੂਜੇ ਟੈਸਟ ਤੋਂ ਪਹਿਲਾਂ ਮੁਸ਼ਕਲ ‘ਚ ਫਸੇ ਕਪਤਾਨ ਰੋਹਿਤ ਸ਼ਰਮਾ, ਕੀ ਕੇਐਲ ਰਾਹੁਲ ਨੂੰ ਦੇਣਗੇ ਇੱਕ ਹੋਰ ਮੌਕਾ?

ीदपगू ेपोਨਿਊਜ਼ੀਲੈਂਡ ਖਿਲਾਫ ਪਹਿਲਾ ਟੈਸਟ ਮੈਚ ਹਾਰਨ ਤੋਂ ਬਾਅਦ ਹੁਣ ਟੀਮ ਇੰਡੀਆ ਅਤੇ ਕਪਤਾਨ ਰੋਹਿਤ ਸ਼ਰਮਾ (Rohit Sharma) ਵਿਚਾਲੇ ਤਣਾਅ ਵਧ ਗਿਆ ਹੈ। ਪਹਿਲਾ ਮੈਚ ਹਾਰਨ ਤੋਂ ਬਾਅਦ ਹੁਣ ਸੀਰੀਜ਼ ਹਾਰਨ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ।
ਇੰਨਾ ਹੀ ਨਹੀਂ, ਭਾਵੇਂ ਟੀਮ ਇੰਡੀਆ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਦੌੜ ‘ਚ ਪਹਿਲੇ ਨੰਬਰ ‘ਤੇ ਚੱਲ ਰਹੀ ਹੈ ਪਰ ਸੀਟ ਅਜੇ ਪੱਕੀ ਨਹੀਂ ਹੋਈ ਹੈ। ਹੋਰ ਟੀਮਾਂ ਵੀ ਆਪਣੇ ਦਾਅਵੇ ਪੇਸ਼ ਕਰ ਰਹੀਆਂ ਹਨ। ਇਸ ਦੌਰਾਨ ਸਵਾਲ ਇਹ ਵੀ ਹੈ ਕਿ ਟੀਮ ਇੰਡੀਆ ਦੂਜੇ ਮੈਚ ਵਿੱਚ ਕਿਸ ਪਲੇਇੰਗ ਇਲੈਵਨ ਨਾਲ ਮੈਦਾਨ ਵਿੱਚ ਉਤਰੇਗੀ। ਇਹ ਲਗਭਗ ਤੈਅ ਜਾਪਦਾ ਹੈ ਕਿ ਟੀਮ ਵਿੱਚ ਕੁਝ ਬਦਲਾਅ ਜ਼ਰੂਰ ਕੀਤੇ ਜਾਣਗੇ…
ਸਭ ਦੇ ਮਨ ਵਿੱਚ ਇਹ ਸਵਾਲ ਹੈ ਕਿ ਕੀ ਰੋਹਿਤ ਸ਼ਰਮਾ (Rohit Sharma) ਕੇਐੱਲ ਰਾਹੁਲ (KL Rahul) ਨੂੰ ਇਕ ਹੋਰ ਮੌਕਾ ਦੇਣਗੇ ਜਾਂ ਨਹੀਂ। ਸਵਾਲ ਇਹ ਵੀ ਹੈ ਕਿ ਪਿਛਲੇ ਮੈਚ ‘ਚ ਸ਼ੁਭਮਨ ਗਿੱਲ (Shubman Gill) ਫਿੱਟ ਨਾ ਹੋਣ ਕਾਰਨ ਆਊਟ ਹੋ ਗਏ ਸਨ, ਇਸ ਲਈ ਸਰਫਰਾਜ਼ ਅਤੇ ਕੇਐੱਲ ਰਾਹੁਲ (KL Rahul) ਦੋਵਾਂ ਨੂੰ ਮੌਕਾ ਮਿਲਿਆ।
ਇਸ ਦੌਰਾਨ ਬੇਂਗਲੁਰੂ ਟੈਸਟ ‘ਚ ਸਰਫਰਾਜ਼ ਖਾਨ ਨੇ ਜਿਸ ਤਰ੍ਹਾਂ ਨਾਲ 150 ਦੌੜਾਂ ਦੀ ਪਾਰੀ ਖੇਡੀ, ਉਸ ਤੋਂ ਬਾਅਦ ਹੁਣ ਉਸ ਨੂੰ ਹਟਾਉਣਾ ਲਗਭਗ ਅਸੰਭਵ ਹੋ ਗਿਆ ਹੈ। ਪਰ ਅਜੇ ਵੀ ਕੁਝ ਤੈਅ ਨਹੀਂ ਹੈ।
ਹੁਣ ਜੇਕਰ ਸ਼ੁਭਮਨ ਗਿੱਲ (Shubman Gill) ਫਿੱਟ ਹੋ ਕੇ ਵਾਪਸ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਜਿਸ ਖਿਡਾਰੀ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕੀਤਾ ਜਾਵੇਗਾ ਉਹ ਕੇਐੱਲ ਰਾਹੁਲ (KL Rahul) ਹੋ ਸਕਦੇ ਹਨ। ਕੇਐੱਲ ਰਾਹੁਲ (KL Rahul) ਪਿਛਲੇ ਕੁਝ ਟੈਸਟ ‘ਚ ਪੂਰੀ ਤਰ੍ਹਾਂ ਫਲਾਪ ਸਾਬਤ ਹੋਏ ਹਨ, ਇਸ ਤੋਂ ਬਾਅਦ ਵੀ ਕਪਤਾਨ ਰੋਹਿਤ ਸ਼ਰਮਾ (Rohit Sharma) ਅਤੇ ਮੁੱਖ ਕੋਚ ਉਨ੍ਹਾਂ ਨੂੰ ਲਗਾਤਾਰ ਮੌਕੇ ਦੇ ਰਹੇ ਸਨ।
ਭਾਰਤ ਦੇ ਦੋ-ਤਿੰਨ ਬੱਲੇਬਾਜ਼ਾਂ ਤੋਂ ਇਲਾਵਾ ਸਾਰੇ ਹੀ ਫਲਾਪ ਰਹੇ ਸਨ ਪਰ ਇਸ ਤੋਂ ਪਹਿਲਾਂ ਜਦੋਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਹੋਈ ਸੀ ਤਾਂ ਉਸ ਵਿੱਚ ਵੀ ਕੇਐੱਲ ਰਾਹੁਲ (KL Rahul) ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ ਸਨ।
ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਕੇਐਲ ਰਾਹੁਲ (KL Rahul) ਨੇ ਇਹ ਆਖਰੀ ਟੈਸਟ ਮੈਚ ਖੇਡਿਆ ਹੈ। ਮਤਲਬ ਹੁਣ ਉਨ੍ਹਾਂ ਦੀ ਵਾਪਸੀ ਘੱਟੋ-ਘੱਟ ਇਸ ਫਾਰਮੈਟ ‘ਚ ਨਹੀਂ ਹੋਵੇਗੀ। ਪਰ ਦੇਖਣਾ ਇਹ ਹੋਵੇਗਾ ਕਿ ਉਹ ਇਸ ਸੀਰੀਜ਼ ਦੇ ਆਖਰੀ ਦੋ ਟੈਸਟ ਖੇਡਦੇ ਹਨ ਜਾਂ ਨਹੀਂ। ਹਾਲਾਂਕਿ ਪਹਿਲੇ ਟੈਸਟ ਤੋਂ ਬਾਅਦ ਬੀਸੀਸੀਆਈ ਦੀ ਚੋਣ ਕਮੇਟੀ ਨੇ ਟੀਮ ਵਿੱਚ ਬਦਲਾਅ ਕੀਤਾ ਹੈ। ਕੋਈ ਬਾਹਰ ਨਹੀਂ ਗਿਆ ਹੈ, ਪਰ ਵਾਸ਼ਿੰਗਟਨ ਸੁੰਦਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਮਤਲਬ ਉਸ ਨੂੰ ਦੂਜੇ ਟੈਸਟ ‘ਚ ਵੀ ਮੌਕਾ ਮਿਲ ਸਕਦਾ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਪਤਾਨ ਰੋਹਿਤ ਸ਼ਰਮਾ (Rohit Sharma) ਕੀ ਫੈਸਲਾ ਲੈਂਦੇ ਹਨ।