6ਵੀਂ -9ਵੀਂ ਅਤੇ 11ਵੀਂ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ Online ਕਲਾਸਾਂ, GRAP-4 ਲਾਗੂ

ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਇੱਕ ਵਾਰ ਫਿਰ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਇਸ ਦੇ ਮੱਦੇਨਜ਼ਰ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ Grap-4 ਦੇ ਚੌਥੇ ਪੜਾਅ ਯਾਨੀ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਨੂੰ ਲਾਗੂ ਕੀਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਦੁਪਹਿਰ ਹੀ GRAP ਦਾ ਤੀਜਾ ਪੜਾਅ ਲਾਗੂ ਹੋ ਗਿਆ। ਇਸ ਤਹਿਤ ਕਈ ਪਾਬੰਦੀਆਂ ਲਾਈਆਂ ਗਈਆਂ ਹਨ।
CAQM ਦੇ ਅਨੁਸਾਰ, ਦਿੱਲੀ ਦਾ ਔਸਤ AQI ਕੱਲ੍ਹ (17 ਦਸੰਬਰ) ਰਾਤ 9 ਵਜੇ 399 ਤੱਕ ਪਹੁੰਚ ਗਿਆ ਅਤੇ ਰਾਤ 10 ਵਜੇ 400 ਨੂੰ ਪਾਰ ਕਰ ਗਿਆ। GRAP ਲਈ CAQM ਸਬ-ਕਮੇਟੀ ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਕਿਉਂਕਿ ਦਿੱਲੀ-ਐਨਸੀਆਰ ਵਿੱਚ ਉਲਟ ਮੌਸਮ ਅਤੇ ਸ਼ਾਂਤ ਹਵਾ ਕਾਰਨ ਹਵਾ ਪ੍ਰਦੂਸ਼ਣ ਵਧਿਆ ਹੈ।
ਮੀਟਿੰਗ ਵਿੱਚ, CAQM ਨੇ ਦਿੱਲੀ-ਐਨਸੀਆਰ ਵਿੱਚ ਤੁਰੰਤ ਪ੍ਰਭਾਵ ਨਾਲ ਗ੍ਰੇਪ -4 ਨਿਯਮਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ।
GRAP-4 ਵਿੱਚ ਲਾਗੂ ਹੋਣਗੀਆਂ ਇਹ ਪਾਬੰਦੀਆਂ
-
ਦਿੱਲੀ ‘ਚ ਟਰੱਕਾਂ ਦੇ ਦਾਖਲੇ ‘ਤੇ ਪਾਬੰਦੀ, ਸਿਰਫ਼ ਜ਼ਰੂਰੀ ਵਸਤਾਂ ਵਾਲੇ ਟਰੱਕਾਂ ਨੂੰ ਹੀ ਦਿੱਲੀ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੀਐਨਜੀ, ਇਲੈਕਟ੍ਰਿਕ ਅਤੇ ਬੀਐਸ-6 ਇੰਜਣਾਂ ਵਾਲੇ ਟਰੱਕਾਂ ਨੂੰ ਛੋਟ ਦਿੱਤੀ ਜਾਵੇਗੀ।
-
ਦਿੱਲੀ ਵਿੱਚ ਰਜਿਸਟਰਡ BS IV HGVs (ਭਾਰੀ ਮਾਲ ਗੱਡੀਆਂ) ‘ਤੇ ਪਾਬੰਦੀ। ਸਿਰਫ਼ ਜ਼ਰੂਰੀ ਸਮਾਨ ਲੈ ਕੇ ਜਾਣ ਵਾਲੇ HGV ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ।
-
ਉਸਾਰੀ ਅਤੇ ਢਾਹੁਣ ‘ਤੇ ਮੁਕੰਮਲ ਪਾਬੰਦੀ ਹੋਵੇਗੀ। ਰਾਸ਼ਟਰੀ ਰਾਜਮਾਰਗ, ਸੜਕਾਂ, ਫਲਾਈਓਵਰ, ਓਵਰ ਬ੍ਰਿਜ, ਬਿਜਲੀ ਵੰਡ ਨਾਲ ਸਬੰਧਤ ਪ੍ਰੋਜੈਕਟਾਂ ਆਦਿ ਦਾ ਨਿਰਮਾਣ ਕੰਮ ਬੰਦ ਰਹੇਗਾ।
-
ਦਿੱਲੀ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਸਕੂਲਾਂ ਵਿੱਚ 6ਵੀਂ ਤੋਂ 9ਵੀਂ ਅਤੇ 11ਵੀਂ ਜਮਾਤਾਂ ਨੂੰ ਵੀ ਔਨਲਾਈਨ ਅਤੇ ਆਫ਼ਲਾਈਨ (ਹਾਈਬ੍ਰਿਡ) ਮੋਡ ਵਿੱਚ ਪੜ੍ਹਾਇਆ ਜਾਵੇਗਾ।
-
ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ 50 ਫੀਸਦੀ ਮੁਲਾਜ਼ਮਾਂ ਨੂੰ ਘਰੋਂ ਕੰਮ ਦੇਣ ਦੀਆਂ ਹਦਾਇਤਾਂ। NCR ਨਾਲ ਸਬੰਧਤ ਰਾਜ ਸਰਕਾਰਾਂ ਨੂੰ ਫੈਸਲੇ ਲੈਣ ਦੇ ਨਿਰਦੇਸ਼।
-
ਕੇਂਦਰ ਸਰਕਾਰ ਕੇਂਦਰੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਦੇਣ ਦਾ ਫੈਸਲਾ ਵੀ ਕਰ ਸਕਦੀ ਹੈ।
-
NCR ਨਾਲ ਸਬੰਧਤ ਰਾਜ ਸਰਕਾਰਾਂ ਕਾਲਜਾਂ ਨੂੰ ਬੰਦ ਕਰਨ, ਔਡ-ਈਵਨ ਲਾਗੂ ਕਰਨ ਅਤੇ ਗੈਰ-ਜ਼ਰੂਰੀ ਕਾਰੋਬਾਰੀ ਗਤੀਵਿਧੀਆਂ ਨੂੰ ਕੁਝ ਦਿਨਾਂ ਲਈ ਅਸਥਾਈ ਤੌਰ ‘ਤੇ ਬੰਦ ਰੱਖਣ ਦਾ ਫੈਸਲਾ ਕਰ ਸਕਦੀਆਂ ਹਨ।
ਪੁਲਸ ਅਤੇ ਏਜੰਸੀਆਂ ਨੂੰ ਹਦਾਇਤਾਂ
CAQM ਨੇ ਦਿੱਲੀ ਅਤੇ NCR ਨਾਲ ਸਬੰਧਤ ਰਾਜਾਂ ਦੇ ਟਰਾਂਸਪੋਰਟ ਵਿਭਾਗ, ਪੁਲਸ, ਟ੍ਰੈਫਿਕ ਪੁਲਸ ਅਤੇ ਸਬੰਧਤ ਏਜੰਸੀਆਂ ਨੂੰ ਇਸ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। CAQM ਦੇ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਹਵਾ ਦੀ ਗੁਣਵੱਤਾ ਲੰਬੇ ਸਮੇਂ ਤੱਕ ਗੰਭੀਰ ਸ਼੍ਰੇਣੀ ਵਿੱਚ ਰਹਿੰਦੀ ਹੈ।
- First Published :