ਪ੍ਰੇਮੀ ਦੀ ਪਤਨੀ ‘ਤੇ ਠੋਕਿਆ ਮੁਕੱਦਮਾ, 1 ਕਰੋੜ ਲੈ ਕੇ ਵੀ ਨਹੀਂ ਦਿੱਤਾ ਤਲਾਕ, ਅਦਾਲਤ ਨੇ ਸੁਣਾਇਆ ‘ਅਜੀਬ’ ਫੈਸਲਾ…

ਹਾਲ ਹੀ ਵਿਚ ਅਦਾਲਤ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ, ਜਿਸ ‘ਚ ਇਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੀ ਪਤਨੀ ‘ਤੇ ਕੇਸ ਠੋਕ ਦਿੱਤਾ। ਕਿਉਂਕਿ ਆਪਣੇ ਪਤੀ ਤੋਂ ਤਲਾਕ ਦੀ ਫੀਸ ਲੈਣ ਦੇ ਬਾਵਜੂਦ ਉਸ ਨੇ ਤਲਾਕ ਨਹੀਂ ਦਿੱਤਾ। ਔਰਤ ਨੇ ਤਲਾਕ ਦੇਣ ਲਈ ਆਪਣੇ ਪਤੀ ਤੋਂ 1.2 ਮਿਲੀਅਨ ਯੂਆਨ (ਕਰੀਬ 1.3 ਕਰੋੜ ਰੁਪਏ) ਮੰਗੇ ਸੀ।
ਇਸ ਮਾਮਲੇ ਵਿਚ ਚੀਨ ਦੇ ਫੁਜਿਆਨ ਸੂਬੇ ਵਿਚ ਪਤੀ ਨੂੰ ਛੱਡਣ ਤੋਂ ਇਨਕਾਰ ਕਰਨ ‘ਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਮੁਤਾਬਕ, ਸ਼ੀ ਦੇ ਹਾਨ ਨਾਂ ਦੇ ਇੱਕ ਵਿਆਹੇ ਵਿਅਕਤੀ ਨਾਲ ਸਬੰਧ ਸਨ ਅਤੇ ਉਨ੍ਹਾਂ ਦਾ ਇੱਕ ਬੱਚਾ ਵੀ ਸੀ। ਹਾਨ ਦਾ ਪਹਿਲਾ ਵਿਆਹ 2013 ਵਿੱਚ ਹੋਇਆ ਸੀ। ਹਾਨ ਦੇ ਪਹਿਲੇ ਵਿਆਹ ਤੋਂ ਦੋ ਬੇਟੀਆਂ ਹਨ ਅਤੇ ਫਿਰ ਨਵੰਬਰ 2022 ਵਿੱਚ ਸ਼ੀ ਨੇ ਇੱਕ ਬੇਟੇ ਨੂੰ ਵੀ ਜਨਮ ਦਿੱਤਾ।
ਕਾਨੂੰਨੀ ਤੌਰ ਉਤੇ ਹਾਨ ਦੀ ਪਤਨੀ ਬਣਨ ਲਈ ਸ਼ੀ ਨੇ ਹਾਨ ਦੀ ਪਤਨੀ ਨਾਲ ਇੱਕ ਸੌਦਾ ਕੀਤਾ – ਤਲਾਕ ਦੇ ਬਦਲੇ 2 ਮਿਲੀਅਨ ਯੂਆਨ ਲਓ ਅਤੇ 2022 ਦੇ ਅੰਤ ਵਿੱਚ ਪਤਨੀ ਨੇ 1.2 ਮਿਲੀਅਨ ਯੂਆਨ ਵੀ ਲਏ। ਪਰ ਉਸ ਨੇ ਨਾ ਤਾਂ ਤਲਾਕ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਲੰਬੇ ਇੰਤਜ਼ਾਰ ਤੋਂ ਬਾਅਦ ਸ਼ੀ ਨੇ ਪੈਸੇ ਵਾਪਸ ਲੈਣ ਲਈ ਮੁਕੱਦਮਾ ਦਾਇਰ ਕੀਤਾ ਹੈ। ਹਾਲਾਂਕਿ, ਕੋਰਟ ਨੇ ਸ਼ੀ ਦੇ ਮੁਕੱਦਮੇ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਅਦਾਇਗੀ ਨੈਤਿਕ ਨਹੀਂ ਹੈ ਅਤੇ ਸਮਾਜ ਦੇ ਤਾਣੇ-ਬਾਣੇ ਨੂੰ ਪ੍ਰਭਾਵਿਤ ਕਰਦੀ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਜ਼ੁਬਾਨੀ ਸਮਝੌਤਿਆਂ ਦੀ ਕਾਨੂੰਨੀ ਵੈਧਤਾ ਨਹੀਂ ਹੈ।
ਹਾਲਾਂਕਿ, ਅਦਾਲਤ ਨੇ ਕਿਹਾ ਕਿ ਹਾਨ ਅਤੇ ਯਾਂਗ ਪਹਿਲਾਂ ਹੀ ਤਲਾਕ ਦੇ ਕਾਗਜ਼ਾਂ ‘ਤੇ ਹਸਤਾਖਰ ਕਰ ਚੁੱਕੇ ਹਨ ਪਰ ਲਾਜ਼ਮੀ “ਕੂਲਿੰਗ-ਆਫ” ਮਿਆਦ ਦੇ ਕਾਰਨ ਤਲਾਕ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਚੀਨੀ ਕਾਨੂੰਨਾਂ ਦੇ ਅਨੁਸਾਰ, ਸ਼ੀ ਨੂੰ ਚੀਨੀ ਕਾਨੂੰਨ ਦੇ ਤਹਿਤ ਬਹੁ-ਵਿਆਹ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।