Manpreet Badal and Dimpy Dhillon face to face given the challenge of contesting the by election hdb – News18 ਪੰਜਾਬੀ

ਗਿੱਦੜਬਾਹਾ ’ਚ ਆਪ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਹਲਕੇ ’ਚ ਕਿਸੇ ਵੀ ਪੰਚਾਇਤੀ ਉਮੀਦਵਾਰ ਦੇ ਕਾਗਜ਼ ਰੱਦ ਨਹੀਂ ਕੀਤੇ ਗਏ ਹਨ, ਬਲਕਿ ਉਮੀਦਵਾਰਾਂ ਵਲੋਂ ਖ਼ੁਦ ਹੀ ਨਾਮ ਵਾਪਸ ਲਿਆ ਗਿਆ ਹੈ।
ਇਹ ਵੀ ਪੜ੍ਹੋ:
ਤਿਉਹਾਰਾਂ ਦੇ ਦਿਨਾਂ ’ਚ ਨਕਲੀ GST ਅਫ਼ਸਰ ਦਾਂ ਛਾਪਾ, ਦੁਕਾਨਦਾਰਾਂ ਨੇ ਕਾਬੂ ਕਰ ਕੀਤੇ ਪੁਲਿਸ ਹਵਾਲੇ
ਉਨ੍ਹਾਂ ਕਿਹਾ ਕਿ ਜੇਕਰ ਕੋਈ ਜਾਂਚ ਕਰਵਾਉਣਾ ਚਾਹੁੰਦਾ ਹੈ ਤਾਂ ਉਸਨੂੰ ਅਜ਼ਾਦੀ ਹੈ। ਮਨਪ੍ਰੀਤ ਬਾਦਲ ਨੂੰ ਅਕਾਲੀ ਸਰਕਾਰ ਵੇਲੇ ਦੀ ਧੱਕੇਸ਼ਾਹੀ ਦੀ ਯਾਦ ਦਵਾਉਂਦਿਆ ਉਨ੍ਹਾਂ ਕਿਹਾ ਕਿ ਤੁਹਾਡੇ ਵੇਲੇ ਘੋੜੀ ਤੋਂ ਡਿੱਗੇ ਬੰਦੇ ’ਤੇ 307 ਦਾ ਪਰਚਾ ਦਰਜ ਹੋ ਜਾਂਦਾ ਸੀ, ਹੋਰ ਤਾਂ ਹੋਰ ਆਪਣੀ ਸਰਕਾਰ ਵੇਲੇ ਮਨਪ੍ਰੀਤ ਕਾਗਜ਼ ਝੋਲੇ ’ਚੋਂ ਕੱਢਣ ਹੀ ਨਹੀਂ ਦਿੰਦੇ ਸਨ ਤੇ ਉਮੀਦਵਾਰੀ ਰੱਦ ਹੋ ਜਾਂਦੀ ਸੀ।
ਰਾਜਾ ਵੜਿੰਗ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਕੱਦਾਵਾਰ ਆਗੂ ਹਨ ਜਦਕਿ ਉਹ ਆਮ ਆਦਮੀ ਪਾਰਟੀ ਦੇ ਇੱਕ ਆਮ ਵਰਕਰ, ਇਸ ਲਈ ਰਾਜਾ ਵੜਿੰਗ ਨਾਲ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।