AP ਢਿੱਲੋਂ ਦੇ ਕੰਸਰਟ ‘ਚ ਹਨੀ ਸਿੰਘ ਨਾਲ ਜੈਜ਼ੀ ਬੀ ਨੇ ਲਾਈਆਂ ਰੋਣਕਾਂ, Video ਹੋਈ ਵਾਇਰਲ

ਰੈਪਰ ਅਤੇ ਗਾਇਕ ਏਪੀ ਢਿੱਲੋਂ ਨੇ ਸ਼ਨੀਵਾਰ, 14 ਦਸੰਬਰ ਦੀ ਰਾਤ ਨੂੰ ਭਾਰਤੀ ਰਾਜਧਾਨੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਆਪਣੇ ਧਮਾਕੇਦਾਰ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਏਪੀ ਢਿੱਲੋਂ ਦੇ ਕੰਸਰਟ ਵਿੱਚ ਰੋਣਕਾਂ ਉਦੋਂ ਹੋਰ ਵੀ ਵੱਧ ਗਈ ਜਦੋਂ ਸਟੇਜ ਵਿੱਚ ਜੈਜ਼ੀ ਬੀ ਅਤੇ ਹਨੀ ਸਿੰਘ ਨਜ਼ਰ ਆਏ। ਜਿਸ ਨੂੰ ਦੇਖ ਕੇ ਫੈਨਜ਼ ਬੈਕਾਬੂ ਹੋ ਗਏ। ਏਪੀ ਢਿੱਲੋਂ, ਜੈਜ਼ੀ ਬੀ ਅਤੇ ਹਨੀ ਸਿੰਘ ਨੇ ਲੋਕਾਂ ਨੂੰ ਆਪਣੇ ਕਲਾਸਿਕ ਗੀਤਾਂ ‘ਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਏਪੀ ਢਿਲੋਂ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼
ਸੋਸ਼ਲ ਮੀਡੀਆ ਉੱਤੇ ਏਪੀ ਢਿਲੋਂ ਦੇ ਕੰਸਰਟ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਜੈਜ਼ੀ ਬੀ ਨੇ ‘ਦਿਲ ਲੁਟਿਆ’ ਤੇ ਪਰਫਾਰਮ ਕੀਤਾ, ਉਥੇ ਹਨੀ ਸਿੰਘ ਨੇ ‘ਮਿਲੀਅਨੇਅਰ’ ਨਾਲ ਸਟੇਜ ‘ਤੇ ਧਮਾਲ ਮਚਾਈ। ਜਦੋਂ ਕਿ ਢਿੱਲੋਂ ਨੇ ‘ਐਕਸਕਿਊਜ਼’, ‘ਬ੍ਰਾਊਨ ਮੁੰਡੇ’, ‘ਸਮਰ ਹਾਈ’ ਅਤੇ ‘ਦਿਲ ਨੂ’ ਵਰਗੀਆਂ ਆਪਣੀਆਂ ਸਿਗਨੇਚਰ ਹਿੱਟ ਫਿਲਮਾਂ ਨਾਲ ਆਪਣੇ ਸ਼ੋਅ ਦੀ ਸ਼ੁਰੂਆਤ ਕੀਤੀ। ਗਾਇਕ ਨੇ ਆਪਣੇ ਦ ਬ੍ਰਾਊਨਪ੍ਰਿੰਟ 2024 ਇੰਡੀਆ ਟੂਰ ਨਾਲ ਦਿੱਲੀ ਨੂੰ ਹਿਲਾ ਦਿੱਤਾ। ਗਾਇਕ ਦੇ ਇਸ ਸਰਪ੍ਰਾਈਜ਼ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਟਾਰ ਗਾਇਕ ਹਨ, ਜਿਨ੍ਹਾਂ ਨੂੰ ਏਪੀ ਢਿੱਲੋਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਲ 2019 ਵਿੱਚ, ਏਪੀ ਢਿੱਲੋਂ ਨੇ ਆਪਣੇ ਪਹਿਲੇ ਪੰਜਾਬੀ ਟਰੈਕ ‘ਫਰਾਰ’ ਅਤੇ ‘ਟੌਪ ਬੁਆਏ’ ਰਿਲੀਜ਼ ਕੀਤੇ। ਏਪੀ ਢਿੱਲੋਂ ਦੇ ਗੀਤਾਂ ਨੂੰ ਵੀ ਚੰਗਾ ਹੁੰਗਾਰਾ ਮਿਲਿਆ। ਜਿਸ ਤੋਂ ਬਾਅਦ ਗਾਇਕ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
- First Published :