ਅਗਲੇ 24 ਘੰਟਿਆਂ ਦੇ ਮੌਸਮ ਬਾਰੇ ਤਾਜ਼ਾ ਅਪਡੇਟ, 16 ਤੋਂ 18 ਤੱਕ ਭਾਰੀ ਮੀਂਹ today weather delhi ncr relief in cold wave frost in pujab haryana rajasthan know bihar uttar pradesh weather – News18 ਪੰਜਾਬੀ

Weather Update: ਦੇਸ਼ ਵਿਚ ਮੌਸਮ ਦਾ ਪੈਟਰਨ ਬਦਲ ਗਿਆ ਹੈ। 11 ਰਾਜਾਂ ਵਿੱਚ ਸੀਤ ਲਹਿਰ ਚੱਲ ਰਹੀ ਹੈ। ਤਾਪਮਾਨ 5 ਡਿਗਰੀ ਤੱਕ ਪਹੁੰਚ ਗਿਆ ਹੈ। ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ ਵਿੱਚ ਕੜਾਕੇ ਦੀ ਠੰਢ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਪਹਾੜਾਂ ਉਤੇ ਵੀ ਭਾਰੀ ਬਰਫ਼ਬਾਰੀ ਪੈ ਰਹੀ ਹੈ। ਉੱਤਰ-ਪੂਰਬੀ ਅਤੇ ਹਿਮਾਲੀਅਨ ਰਾਜਾਂ ਵਿੱਚ ਵੀ ਠੰਢ ਵਧ ਗਈ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ-ਐਨਸੀਆਰ ਵਿੱਚ ਸੀਤ ਲਹਿਰ ਘੱਟ ਰਹੀ ਹੈ, ਪਿਛਲੇ ਦਿਨਾਂ ਦੇ ਮੁਕਾਬਲੇ ਤਾਪਮਾਨ ਵਿੱਚ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਦਿੱਲੀ-ਐੱਨਸੀਆਰ ‘ਚ ਇਸ ਸਮੇਂ ਪੈ ਰਹੀ ਕੜਾਕੇ ਦੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ। ਪਿਛਲੇ ਦਿਨਾਂ ਦੇ ਮੁਕਾਬਲੇ ਤਾਪਮਾਨ ਵਿੱਚ 4 ਡਿਗਰੀ ਦਾ ਵਾਧਾ ਹੋਇਆ ਹੈ। ਆਮ ਤੌਰ ‘ਤੇ ਦਸੰਬਰ ਦੇ ਆਖਰੀ 15 ਦਿਨਾਂ ‘ਚ ਦਿੱਲੀ-ਐੱਨਸੀਆਰ ‘ਚ ਤਾਪਮਾਨ 5 ਡਿਗਰੀ ਤੋਂ ਹੇਠਾਂ ਪਹੁੰਚ ਜਾਂਦਾ ਹੈ ਪਰ ਇਸ ਵਾਰ ਤਾਪਮਾਨ 11 ਤੱਕ ਹੀ ਪਹੁੰਚਿਆ ਹੈ। ਦਿੱਲੀ-ਐਨਸੀਆਰ ਦੇ ਨਾਲ-ਨਾਲ ਆਸਪਾਸ ਦੇ ਰਾਜਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਪੰਜਾਬ ਅਤੇ ਹਰਿਆਣਾ ਵਿਚ ਤਾਪਮਾਨ ਡਿੱਗਣ ਕਾਰਨ ਇਕਦਮ ਠੰਢ (Punjab Weather Alert) ਵਧੀ ਹੈ। ਹਾਲਾਂਕਿ, ਪੱਛਮੀ ਗੜਬੜੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ।
IMD ਅਧਿਕਾਰੀ ਨੇ ਕਿਹਾ…
ਆਈਐਮਡੀ ਦੇ ਵਿਗਿਆਨੀ ਕ੍ਰਿਸ਼ਨਾ ਮਿਸ਼ਰਾ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਹੈ। ਉਨ੍ਹਾਂ ਕਿਹਾ ਕਿ ਅੱਜ ਪਾਰਾ ਮੁੜ ਡਿੱਗਣ ਦੀ ਸੰਭਾਵਨਾ ਹੈ, ਪਰ ਸੀਤ ਲਹਿਰ ਮੁੜਨ ਦੀ ਕੋਈ ਸੰਭਾਵਨਾ ਨਹੀਂ ਹੈ।
ਦੱਖਣ ਵਿੱਚ ਮੀਂਹ ਜਾਰੀ ਹੈ
ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣੀ ਭਾਰਤ ਵਿੱਚ ਦਸੰਬਰ ਵਿੱਚ ਭਾਰੀ ਮੀਂਹ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ ਵਿੱਚ 17 ਅਤੇ 18 ਦਸੰਬਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲਸੀਮਾ, ਦੱਖਣੀ ਅੰਦਰੂਨੀ ਕਰਨਾਟਕ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ, ਮੌਸਮ ਵਿਭਾਗ ਨੇ ਮਛੇਰਿਆਂ ਲਈ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ ਮਛੇਰਿਆਂ ਨੂੰ 15 ਨੂੰ ਅੰਡੇਮਾਨ ਸਾਗਰ ਅਤੇ 16 ਨੂੰ ਬੰਗਾਲ ਦੀ ਖਾੜੀ ਦੇ ਦੱਖਣੀ ਹਿੱਸੇ ਅਤੇ ਤਾਮਿਲਨਾਡੂ ਦੇ ਤੱਟਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਅਗਲੇ 24 ਘੰਟਿਆਂ ਦੀ ਸਥਿਤੀ
ਸਕਾਈਮੇਟ ਵੈਦਰ ਮੁਤਾਬਕ ਅਗਲੇ ਸਾਲ ਮੌਸਮ ‘ਚ ਭਾਰੀ ਬਦਲਾਅ ਹੋਵੇਗਾ। ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸ਼ੀਤ ਲਹਿਰ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਕੜਾਕੇ ਦੀ ਠੰਢ ਪੈਣ ਦੀ ਸੰਭਾਵਨਾ ਹੈ। ਤਾਮਿਲਨਾਡੂ, ਕੇਰਲ ਅਤੇ ਦੱਖਣੀ ਕਰਨਾਟਕ ਵਿਚ ਕੁਝ ਥਾਵਾਂ ਉਤੇ ਭਾਰੀ ਮੀਂਹ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਆਂਧਰਾ ਪ੍ਰਦੇਸ਼ ਦੇ ਦੱਖਣੀ ਤੱਟ, ਲਕਸ਼ਦੀਪ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।