National

ਕਾਰ ਵਿਚ ਬੰਦ ਹੋਏ ਇਕੋ ਪਰਿਵਾਰ ਦੇ ਚਾਰ ਬੱਚਿਆਂ ਦੀ ਮੌਤ, ਖੇਤ ਗਏ ਸੀ ਮਾਪੇ…

ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਵਿਚ ਚਾਰ ਬੱਚੇ ਖੇਡਦੇ ਸਮੇਂ ਇਕ ਕਾਰ ਵਿਚ ਬੰਦ ਹੋ ਗਏ, ਜਿਸ ਮਗਰੋਂ ਸਾਹ ਘੁਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਡੀ.ਐਸ.ਪੀ .ਚਿਰਾਗ ਦੇਸਾਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਅਮਰੇਲੀ ਦੇ ਰੰਧਿਆ ਪਿੰਡ ਵਿੱਚ ਵਾਪਰੀ।

ਜਾਨ ਗੁਆਉਣ ਵਾਲੇ ਬੱਚੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇਕ ਖੇਤ ਮਜ਼ਦੂਰ ਜੋੜੇ ਦੇ ਸਨ। ਉਨ੍ਹਾਂ ਦੱਸਿਆ ਕਿ ਮਾਤਾ-ਪਿਤਾ ਸਵੇਰੇ ਕਰੀਬ ਸਾਢੇ ਸੱਤ ਵਜੇ ਆਪਣੇ ਸੱਤ ਬੱਚਿਆਂ ਨੂੰ ਘਰ ਛੱਡ ਕੇ ਭਰਤ ਮੰਦਾਨੀ ਦੇ ਖੇਤ ਵਿੱਚ ਕੰਮ ਕਰਨ ਚਲੇ ਗਏ ਸੀ। ਚਾਰ ਬੱਚੇ ਘਰ ਦੇ ਨੇੜੇ ਖੜ੍ਹੀ ਖੇਤ ਮਾਲਿਕ ਦੀ ਕਾਰ ਵਿਚ ਬੈਠ ਗਏ।’’ ਡੀਐੱਸਪੀ ਨੇ ਦੱਸਿਆ ਕਿ ਚਾਰੋਂ ਪੀੜਤ ਦੋ ਤੋਂ ਸੱਤ ਸਾਲ ਦੀ ਉਮਰ ਦੇ ਸਨ ਅਤੇ ਉਨ੍ਹਾਂ ਨੇ ਕਾਰ ਨੂੰ ਅੰਦਰੋਂ ਬੰਦ ਕਰ ਲਿਆ ਸੀ, ਜਿਸ ਮਗਰੋਂ ਸਾਹ ਘੁਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਇਸ਼ਤਿਹਾਰਬਾਜ਼ੀ

ਅਧਿਕਾਰੀ ਨੇ ਦੱਸਿਆ ਕਿ ਬੱਚੇ ਕਾਰ ਦੇ ਅੰਦਰ ਫਸ ਗਏ ਸਨ। ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸ਼ਾਮ ਜਦੋਂ ਉਸ ਦੇ ਮਾਤਾ-ਪਿਤਾ ਅਤੇ ਕਾਰ ਮਾਲਕ ਵਾਪਸ ਆਏ ਤਾਂ ਉਨ੍ਹਾਂ ਲਾਸ਼ਾਂ ਦੇਖੀਆਂ। ਅਧਿਕਾਰੀ ਨੇ ਦੱਸਿਆ ਕਿ ਅਮਰੇਲੀ (ਤਾਲੁਕਾ) ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button