ਹਰ ਪਾਸੇ ਤਬਾਹੀ!, 2025 ਬਾਰੇ Baba Vanga ਦੀਆਂ ਇਹ ਖਤਰਨਾਕ ਭਵਿੱਖਬਾਣੀਆਂ ਪਹਿਲੀ ਵਾਰ ਆਈਆਂ ਸਾਹਮਣੇ

Baba Vanga 2025 Predictions: ਪੂਰੀ ਦੁਨੀਆ ਦੀਆਂ ਨਜ਼ਰਾਂ ਆਉਣ ਵਾਲੇ ਸਾਲ 2025 ਦੇ ਸਵਾਗਤ ਉਤੇ ਟਿਕੀਆਂ ਹੋਈਆਂ ਹਨ। ਵੱਡੇ-ਵੱਡੇ ਜੋਤਸ਼ੀਆਂ ਅਤੇ ਮਹਾਂ ਪੁਰਸ਼ਾਂ ਨੇ ਨਵੇਂ ਸਾਲ 2025 ਲਈ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਬੁਲਗਾਰੀਆ ਦੇ ਨੇਤਰਹੀਣ ਬਾਬਾ ਵੇਂਗਾ (Baba Vanga) ਦੀਆਂ ਭਵਿੱਖਬਾਣੀਆਂ ਦਾ ਵੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੋ ਲੋਕ ਬਾਬਾ ਵੇਂਗਾ ਬਾਰੇ ਨਹੀਂ ਜਾਣਦੇ, ਉਨ੍ਹਾਂ ਲਈ ਦੱਸ ਦਈਏ ਕਿ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ 5 ਹਜ਼ਾਰ ਤੋਂ ਵੱਧ ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਕਈ ਸੱਚ ਸਾਬਤ ਹੋਈਆਂ ਹਨ। ਬਾਬਾ ਵੇਂਗਾ ਨੇ ਸਾਲ 2025 ਬਾਰੇ ਵੀ ਭਵਿੱਖਬਾਣੀਆਂ ਕੀਤੀਆਂ ਸਨ। ਸਾਲ 2025 ਲਈ ਬਾਬਾ ਵੇਂਗਾ ਦੀ ਭਵਿੱਖਬਾਣੀ ਦੁਨੀਆ ਵਿੱਚ ਆਉਣ ਵਾਲੇ ਖ਼ਤਰੇ ਦਾ ਸੰਕੇਤ ਦੇ ਰਹੀਆਂ ਹਨ।
ਬਾਬਾ ਵੇਂਗਾ ਬਾਰੇ
1911 ਵਿਚ ਜਨਮੇ ਬਾਬਾ ਵੇਂਗਾ ਤੂਫਾਨ ‘ਚ ਫਸ ਜਾਣ ਕਾਰਨ ਅੱਖਾਂ ਦੀ ਰੌਸ਼ਨੀ ਗੁਆ ਬੈਠੇ ਸਨ। ਉਸ ਸਮੇਂ ਬਾਬਾ ਵੇਂਗਾ ਦੀ ਉਮਰ ਸਿਰਫ਼ 12 ਸਾਲ ਸੀ। ਬਾਬਾ ਵੇਂਗਾ ਨੇ ਆਪਣੀ ਮੌਤ ਦੀ ਭਵਿੱਖਬਾਣੀ ਵੀ ਕੀਤੀ ਸੀ। ਬਾਬਾ ਨੇ ਕਿਹਾ ਸੀ ਕਿ ਉਹ 11 ਅਗਸਤ 1996 ਨੂੰ 88 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਵੇਗਾ ਅਤੇ ਜਦੋਂ ਅਜਿਹਾ ਹੋਇਆ ਤਾਂ ਦੁਨੀਆ ਭਰ ਵਿਚ ਇਸ ਦੀ ਚਰਚਾ ਹੋਈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਬਾ ਵੇਂਗਾ ਨੇ ਅਮਰੀਕਾ ਵਿਚ 9/11 ਦੇ ਹਮਲੇ ਦੀ ਭਵਿੱਖਬਾਣੀ ਕੀਤੀ ਸੀ, ਜੋ ਸੱਚ ਸਾਬਤ ਹੋਈ।
2025 ਵਿੱਚ ਕੀ ਹੋਵੇਗਾ?
ਯੂਰਪ ਦੀ ਤਬਾਹੀ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਬਾਬਾ ਵੇਂਗਾ ਦੀ ਸਾਲ 2025 ਦੀ ਭਵਿੱਖਬਾਣੀ ਦੱਸਦੀ ਹੈ ਕਿ ਯੂਰਪ ਤਬਾਹ ਹੋਣ ਵਾਲਾ ਹੈ। ਬਾਬਾ ਵੇਂਗਾ ਨੇ ਕਿਹਾ ਸੀ ਕਿ, ਸੀਰੀਆ ਦੇ ਖ਼ਤਮ ਹੋਣ ਤੋਂ ਬਾਅਦ ਪੂਰਬ ਅਤੇ ਪੱਛਮ ਵਿਚਕਾਰ ਇੱਕ ਵੱਡੀ ਜੰਗ ਹੋਵੇਗੀ। ਤੀਜਾ ਵਿਸ਼ਵ ਯੁੱਧ ਬਸੰਤ ਵਿੱਚ ਪੂਰਬ ਤੋਂ ਸ਼ੁਰੂ ਹੋਵੇਗਾ। ਇੱਕ ਯੁੱਧ ਜਿਸ ਵਿੱਚ ਪੂਰਬ ਆਪਣੀਆਂ ਸ਼ਕਤੀਆਂ ਨਾਲ ਪੱਛਮ ਨੂੰ ਤਬਾਹ ਕਰ ਦੇਵੇਗਾ। ਇੱਕ ਹੋਰ ਭਵਿੱਖਬਾਣੀ ਵਿੱਚ ਬਾਬਾ ਵੇਂਗਾ ਨੇ ਕਿਹਾ ਸੀ ਸੀਰੀਆ ਜਿੱਤਣ ਵਾਲੇ ਦੇ ਪੈਰੀਂ ਸਿਰ ਝੁਕਾਏਗਾ, ਪਰ ਜੇਤੂ ਇਕ ਨਹੀਂ ਹੋਵੇਗਾ।
ਏਲੀਅਨ ਨਾਲ ਸੰਪਰਕ
ਡੇਲੀ ਸਟਾਰ ਦੀ ਰਿਪੋਰਟ ਦੇ ਅਨੁਸਾਰ ਬਾਬਾ ਵੇਂਗਾ ਨੇ ਚਿਤਾਵਨੀ ਦਿੱਤੀ ਸੀ ਕਿ ਸਾਲ 2025 ਵਿੱਚ ਮਨੁੱਖਜਾਤੀ ਏਲੀਅਨਜ਼ ਦੇ ਸੰਪਰਕ ਵਿੱਚ ਆਵੇਗੀ, ਜਿਸ ਕਾਰਨ ਵਿਸ਼ਵ ਮੁਸੀਬਤ ਵਿੱਚ ਹੋਵੇਗਾ ਅਤੇ ਤਬਾਹੀ ਵੱਲ ਜਾਵੇਗਾ। ਇਸ ਦੇ ਨਾਲ ਹੀ ਅਮਰੀਕੀ ਸਰਕਾਰ ਨੇ ਡੋਨਾਲਡ ਟਰੰਪ ਦੇ ਸੱਤਾ ਵਿਚ ਆਉਣ ‘ਤੇ ਏਲੀਅਨ ਨਾਲ ਸਬੰਧਤ ਸਾਰੀਆਂ ਫਾਈਲਾਂ ਨੂੰ ਜਨਤਕ ਕਰਨ ਦਾ ਵਾਅਦਾ ਕਰਨ ਦੇ ਨਾਲ, ਅਜਿਹਾ ਲਗਦਾ ਹੈ ਕਿ ਇਹ ਭਵਿੱਖਬਾਣੀ ਸਾਡੇ ਵਿਸ਼ਵਾਸ ਨਾਲੋਂ ਸੱਚੀ ਹੋਣ ਜਾ ਰਹੀ ਹੈ।
ਟੈਲੀਪੈਥੀ ਹੁਣ ਦੂਰ ਨਹੀਂ
ਦੱਸ ਦਈਏ ਕਿ ਬਾਬਾ ਵੇਂਗਾ ਨੇ ਕਿਹਾ ਸੀ ਕਿ ਸਾਲ 2025 ਵਿੱਚ ਇਨਸਾਨਾਂ ਵਿੱਚ ਟੈਲੀਪੈਥੀ ਦਾ ਵਿਕਾਸ ਹੋਵੇਗਾ। ਟੈਲੀਪੈਥੀ ਦਾ ਮਤਲਬ ਹੈ ਕਿ ਇੱਕ ਵਿਅਕਤੀ ਬਿਨਾਂ ਗੱਲ ਕੀਤੇ ਆਪਣੇ ਵਿਚਾਰ ਦੂਜੇ ਵਿਅਕਤੀ ਨਾਲ ਸਾਂਝੇ ਕਰ ਸਕੇਗਾ। ਬਾਬਾ ਵੇਂਗਾ ਦਾ ਮੰਨਣਾ ਸੀ ਕਿ ਇਹ ਤਕਨੀਕ ਮਨੁੱਖੀ ਆਪਸੀ ਤਾਲਮੇਲ ਵਿੱਚ ਵੱਡੀ ਕ੍ਰਾਂਤੀ ਲਿਆਵੇਗੀ। ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਬ੍ਰੇਨ ਚਿੱਪ ਦੀ ਖੋਜ ਇਸ ਦਾ ਇੱਕ ਹਿੱਸਾ ਦੱਸਿਆ ਜਾ ਰਿਹਾ ਹੈ।
ਵਿਗਿਆਨੀਆਂ ਲਈ ਸਾਲ ਚੰਗਾ ਹੈ
ਇਸ ਦੇ ਨਾਲ ਹੀ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ ਸਾਲ 2025 ਵਿਗਿਆਨੀਆਂ ਲਈ ਸ਼ਾਨਦਾਰ ਸਾਲ ਹੋਣ ਵਾਲਾ ਹੈ। ਇਸ ਨਾਲ ਮੈਡੀਕਲ ਸਾਇੰਸ ‘ਚ ਕਾਫੀ ਸਫਲਤਾ ਮਿਲਣ ਵਾਲੀ ਹੈ, ਜਿਸ ‘ਚ ਟੈਲੀਪੈਥੀ ਦੇ ਨਾਲ-ਨਾਲ ਨੈਨੋ ਟੈਕਨਾਲੋਜੀ ਵੀ ਸ਼ਾਮਲ ਹੈ ਪਰ ਵੇਂਗਾ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਤਕਨੀਕਾਂ ਦੀ ਦੁਰਵਰਤੋਂ ਵੀ ਹੋ ਸਕਦੀ ਹੈ।