Punjabs strength in power lifting The youth of the brothers will be seen in Thailand hdb – News18 ਪੰਜਾਬੀ

ਥਾਈਲੈਂਡ ਦੇ ਵਿੱਚ ਹੋਣ ਵਾਲੀ ਵਰਲਡ ਪਾਵਰ ਲਿਫਟਿੰਗ ਦੇ ਲਈ ਜਲੰਧਰ ਦੇ ਦੋ ਖਿਡਾਰੀਆਂ ਦਾ ਨਾਮ ਚੁਣਿਆ ਗਿਆ। ਜਿਸ ਦੇ ਵਿੱਚ ਦੋਵੇਂ ਖਿਡਾਰੀ ਥਾਈਲੈਂਡ ਦੇ ਵਿੱਚ ਹੋਣ ਵਾਲੀ ਪਾਵਰ ਲਿਫਟਿੰਗ ਪ੍ਰਤੀਯੋਗਤਾ ਦੇ ਵਿੱਚ ਭਾਗ ਲੈਣਗੇ। ਇਹਨਾਂ ਦੋਵਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਅਵਤਾਰ ਨਗਰ ਦਾ ਰਹਿਣ ਵਾਲਾ 23 ਸਾਲ ਦਾ ਹੈ। ਜਦਕਿ ਦੂਸਰਾ ਨੌਜਵਾਨ ਬੂਟਾ ਮੰਡੀ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ:
ਪੁਲਿਸ ਵਿਭਾਗ ਦੀ ਇਸ ਵਾਰ ਵੱਖਰੀ ਦੀਵਾਲੀ… ਮੁਜ਼ਰਮਾਂ ਦੀ ਥਾਂ ਬਜ਼ੁਰਗਾਂ ਨਾਲ ਬੀਤਾਏ ਖੁਸ਼ੀ ਦੇ ਪਲ਼
ਪਾਵਰ ਲਿਫਟਿੰਗ ਦੇ ਵਿੱਚ ਸਿਲੈਕਟ ਹੋਏ 23 ਸਾਲਾਂ ਅਮਾਨ ਸਲਮਾਨੀ ਨੇ ਦੱਸਿਆ ਕਿ ਇਸ ਦੇ ਲਈ ਉਹਨਾਂ ਨੇ ਬਹੁਤ ਹੀ ਜਿਆਦਾ ਸਖਤ ਮਿਹਨਤ ਕੀਤੀ ਹੈ। ਜਿਸ ਤੋਂ ਬਾਅਦ ਹੁਣ ਇਹ ਉਹਨਾਂ ਨੂੰ ਮੌਕਾ ਮਿਲਿਆ ਹੈ। ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਦੇ ਵਿੱਚ ਉਹ ਕੋਈ ਵੀ ਕਸਰ ਨਹੀਂ ਛੱਡਣਗੇ।
ਦੱਸ ਦੀਏ ਕਿ ਥਾਈਲੈਂਡ ਦੇ ਵਿੱਚ ਹੋਣ ਵਾਲੀ ਵਰਲਡ ਪਾਵਰ ਲਿਫਟਿੰਗ ਦੇ ਵਿੱਚ 25 ਦੇਸ਼ ਭਾਗ ਲੈ ਰਹੇ ਹਨ। ਪੂਰੇ ਦੇਸ਼ ਦੇ ਵਿੱਚੋਂ 67 ਖਿਡਾਰੀਆਂ ਨੂੰ ਸਿਲੈਕਟ ਕੀਤਾ ਗਿਆ ਹੈ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜੋ ਸਲੈਕਟ ਹੋਇਆ ਖਿਡਾਰੀ ਹੈ ਉਸਨੇ ਦੱਸਿਆ ਕਿ ਉਹ ਪੰਜ ਸਾਲਾਂ ਤੋਂ ਬਾਡੀ ਬਿਲਡਿੰਗ ਅਤੇ ਪਾਵਰ ਲਿਫਟਿੰਗ ਦੀ ਟ੍ਰੇਨਿੰਗ ਕਰ ਰਿਹਾ ਹੈ। ਉਸ ਨੂੰ ਸ਼ੁਰੂ ਤੋਂ ਹੀ ਜਿੰਮ ਜਾਣ ਦਾ ਸ਼ੌਂਕ ਸੀ ਤੇ ਉਸਦੇ ਗੁਰੂ ਨੇ ਉਸਨੂੰ ਹਮੇਸ਼ਾ ਹੀ ਮੋਟੀਵੇਟ ਕੀਤਾ ਹੈ।
ਇਸ ਮੌਕੇ ਅਮਾਨ ਨੇ ਦੱਸਿਆ ਹੈ ਕਿ ਉਸਦੇ ਪਾਪਾ ਬੋਕਸਿੰਗ ਦੇ ਖਿਡਾਰੀ ਰਹੇ ਹਨ ਤੇ ਉਸਦੀਆਂ ਵੀ ਹੁਣ ਨਜ਼ਰਾਂ ਗੋਲਡ ਮੈਡਲ ਜਿੱਤਣ ਦੇ ਉੱਤੇ ਹੀ ਰਹਿਣਗੀਆਂ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।