ਕੌਣ ਹੈ ਅੱਲੂ ਅਰਜੁਨ ਦੀ ਪਤਨੀ ਸਨੇਹਾ ਰੈੱਡੀ? ਜਾਣੋ ਕਿੰਨੀ ਹੈ ਉਨ੍ਹਾਂ ਦੀ Net Worth

Pushpa 2 actor Allu Arjun Wife Sneha Reddy: ਤੇਲਗੂ ਸੁਪਰਸਟਾਰ ਅੱਲੂ ਅਰਜੁਨ ਸ਼ੁੱਕਰਵਾਰ ਸਵੇਰ ਤੱਕ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ 2: ਦ ਰੂਲ’ ਦੀ ਸਫਲਤਾ ਦਾ ਆਨੰਦ ਮਾਣ ਰਹੇ ਸੀ। ਅਚਾਨਕ ਫਿਲਮੀ ਦੁਨੀਆ ਦਾ ਇਹ ਸਿਤਾਰਾ ਅਪਰਾਧੀ ਦੀ ਤਰ੍ਹਾਂ ਪੁਲਿਸ ਦੀ ਗ੍ਰਿਫਤ ‘ਚ ਆ ਗਿਆ। ਅੱਲੂ ਅਰਜੁਨ ਨੂੰ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਭਿਨੇਤਾ ਨੂੰ ਸੰਧਿਆ ਥੀਏਟਰ ‘ਚ ਔਰਤ ਦੀ ਮੌਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਵੀ ਭੇਜਿਆ ਗਿਆ ਸੀ ਪਰ ਹੁਣ ਇਸ ਮਾਮਲੇ ‘ਚ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ।
ਅੱਲੂ ਅਰਜੁਨ ਦੀ ਇਸ ਗ੍ਰਿਫਤਾਰੀ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਖਲਬਲੀ ਮਚਾ ਦਿੱਤੀ ਹੈ। ਗ੍ਰਿਫਤਾਰੀ ਦੇ ਸਮੇਂ ਅੱਲੂ ਅਰਜੁਨ ਆਪਣੀ ਪਤਨੀ ਨਾਲ ਸਵੇਰੇ ਸਵੇਰੇ ਨਾਸ਼ਤਾ ਕਰ ਰਿਹਾ ਸੀ। ਪਰ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਇਕ ਇਮੋਸ਼ਨਲ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਅੱਲੂ ਅਰਜੁਨ ਆਪਣੀ ਪਤਨੀ ਸਨੇਹਾ ਰੈੱਡੀ ਨੂੰ ਇਮੋਸ਼ਨਲ goodbye Kiss ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਤਨੀ ਹੰਝੂਆਂ ਨਾਲ ਰੋਂਦੀ ਨਜ਼ਰ ਆ ਰਹੀ ਹੈ।
ਇੱਕ ਪੁਲਿਸ ਅਧਿਕਾਰੀ ਅਨੁਸਾਰ, ਪੁਸ਼ਪਾ 2 ਦੀ ਅਦਾਕਾਰਾ ਨੇ ਗ੍ਰਿਫਤਾਰ ਕੀਤੇ ਜਾਣ ‘ਤੇ ਇਤਰਾਜ਼ ਨਹੀਂ ਕੀਤਾ, ਪਰ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਦੇ ਬੈੱਡਰੂਮ ਤੱਕ ਪਹੁੰਚਣਾ ਉਨ੍ਹਾਂ ਲਈ ਅਣਉਚਿਤ ਸੀ। ਅਭਿਨੇਤਾ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਉਸ ਨੂੰ ਕੱਪੜੇ ਬਦਲਣ ਜਾਂ ਨਾਸ਼ਤਾ ਕਰਨ ਦਾ ਸਮਾਂ ਨਹੀਂ ਦਿੱਤਾ। ਇਸ ਦੌਰਾਨ ਥਾਣੇ ਜਾਂਦੇ ਸਮੇਂ ਅੱਲੂ ਅਰਜੁਨ ਆਪਣੀ ਪਤਨੀ ਨੂੰ ਪਿਆਰ ਨਾਲ ਅਲਵਿਦਾ ਕਹਿੰਦੇ ਨਜ਼ਰ ਆਏ।
ਅੱਲੂ ਅਰਜੁਨ ਅਤੇ ਉਨ੍ਹਾਂ ਦੇ ਸਿਨੇਮਾ ਬਾਰੇ ਸਭ ਕੁਝ ਜਾਣਦੇ ਹੋਵੇਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ ਕੌਣ ਹੈ? ਜਿੱਥੇ ਉਨ੍ਹਾਂ ਦਾ ਪਤੀ ਫਿਲਮੀ ਦੁਨੀਆ ‘ਚ ਵੱਡਾ ਨਾਂ ਹੈ, ਉਥੇ ਹੀ ਸਨੇਹਾ ਇੰਟਰਨੈੱਟ ਦੀ ਦੁਨੀਆ ‘ਚ ਵੀ ਵੱਡਾ ਨਾਂ ਹੈ। ਸਨੇਹਾ ਨੂੰ ਇੰਸਟਾਗ੍ਰਾਮ ‘ਤੇ 9 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। ਸਨੇਹਾ ਆਪਣੀ ਨਿੱਜੀ ਜ਼ਿੰਦਗੀ ਦੇ ਕਈ ਪਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਹੈ।
ਦੱਸ ਦੇਈਏ ਕਿ ਅਲਲੂ ਅਰਜੁਨ ਦੀ ਸਨੇਹਾ ਰੈੱਡੀ ਨਾਲ ਪਹਿਲੀ ਮੁਲਾਕਾਤ ਇੱਕ ਵਿਆਹ ਵਿੱਚ ਹੋਈ ਸੀ। ਅਭਿਨੇਤਾ ਨੂੰ ਪਹਿਲੀ ਨਜ਼ਰ ਵਿੱਚ ਸਨੇਹਾ ਨਾਲ ਪਿਆਰ ਹੋ ਗਿਆ ਸੀ। ਹੌਲੀ-ਹੌਲੀ ਉਨ੍ਹਾਂ ਦੀ ਨੇੜਤਾ ਵਧਦੀ ਗਈ ਅਤੇ ਉਨ੍ਹਾਂ ਨੇ ਸਾਲ 2011 ‘ਚ ਵਿਆਹ ਕਰਵਾ ਲਿਆ। ਇਸ ਜੋੜੇ ਦੇ 2 ਬੱਚੇ ਹਨ।
ਸਨੇਹਾ ਇੱਕ ਸਫਲ ਬਿਜਨੈਸਵੁਮੈਨ ਹੈ। ਉਨ੍ਹਾਂ ਨੇ ਸਿੱਖਿਆ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਬਹੁਤ ਨਾਮ ਕਮਾਇਆ ਹੈ। ਆਪਣੇ ਸਫਲ ਕਾਰੋਬਾਰ ਦੀ ਬਦੌਲਤ ਸਨੇਹਾ ਅੱਜ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੀ ਹੈ। ਸਨੇਹਾ ਦੀ ਕੁੱਲ ਜਾਇਦਾਦ 42 ਕਰੋੜ ਰੁਪਏ ਹੈ। ਇੰਟਰਨੈੱਟ ਸੈਲੀਬ੍ਰਿਟੀ ਹੋਣ ਤੋਂ ਇਲਾਵਾ ਸਨੇਹਾ ‘ਸਟੂਡੀਓ ਪਿਕਾਬੂ’ ਨਾਂ ਦਾ ਕਾਰੋਬਾਰ ਵੀ ਚਲਾਉਂਦੀ ਹੈ। ਇਹ ਇੱਕ ਔਨਲਾਈਨ ਫੋਟੋ ਸਟੂਡੀਓ ਹੈ। ਸਨੇਹਾ ਹੈਦਰਾਬਾਦ ਦੇ ਇੱਕ ਵੱਡੇ ਪਰਿਵਾਰ ਤੋਂ ਆਉਂਦੀ ਹੈ। ਉਨ੍ਹਾਂ ਦੇ ਪਿਤਾ ਕੰਚਰਲਾ ਚੰਦਰਸ਼ੇਖਰ ਰੈੱਡੀ ਹੈਦਰਾਬਾਦ ਦੇ ਵਿਗਿਆਨਕ ਸੰਸਥਾਨ ਦੇ ਚੇਅਰਮੈਨ ਹਨ। ਉਹ ਕੁਝ ਸਮਾਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਵੀ ਸ਼ਾਮਲ ਹੋਏ ਸਨ।