National
Weather Update: ਮੌਸਮ ਨੂੰ ਲੈ ਕੇ IMD ਨੇ ਦਿੱਤੀ ਚਿਤਾਵਨੀ

IMD Weekend Weather Alert: ਸਰਦ ਰੁੱਤ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਆਈਐਮਡੀ ਨੇ ਹੁਣ ਸ਼ੀਤ ਲਹਿਰ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। IMD ਨੇ ਵੀਕੈਂਡ ਦੌਰਾਨ ਖਰਾਬ ਮੌਸਮ ਦੇ ਮੱਦੇਨਜ਼ਰ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ਦੇ ਕਈ ਜ਼ਿਲ੍ਹੇ ਐਤਵਾਰ, 15 ਦਸੰਬਰ 2024 ਤੱਕ ਸੀਤ ਲਹਿਰ ਦੀ ਲਪੇਟ ਵਿੱਚ ਰਹਿ ਸਕਦੇ ਹਨ। ਇਸ ਦਾ ਅਸਰ ਗੁਆਂਢੀ ਰਾਜ ਬਿਹਾਰ ਅਤੇ ਝਾਰਖੰਡ ‘ਤੇ ਪੈ ਸਕਦਾ ਹੈ। ਦੱਸ ਦੇਈਏ ਕਿ ਬਿਹਾਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਾਰਾ ਲਗਾਤਾਰ ਡਿੱਗ ਰਿਹਾ ਹੈ। ਪੰਜਾਬ ‘ਚ ਵੀ ਪਹਾੜੀ ਇਲਾਕਿਆਂ ‘ਚ ਹੋ ਰਹੋ ਬਰਫਬਾਰੀ ਦਾ ਅਸਰ ਦੇਖਣ ਨੂੰ ਮਿਲੇਗਾ। ਪੰਜਾਬ ‘ਚ ਪਾਰਾ ਡਿੱਗੇਗਾ ਜਿਸ ਦੇ ਨਾਲ ਠੰਡ ਹੋਰ ਵੱਧ ਜਾਵੇਗੀ।