Karan Aujla ਨੂੰ ਵੱਡਾ ਝਟਕਾ, ਸਿੰਗਰ ਨੂੰ 1.16 ਕਰੋੜ ਰੁਪਏ ਦਾ ਲੱਗਿਆ ਜੁਰਮਾਨਾ, ਜਾਣੋ ਪੂਰਾ ਮਾਮਲਾ

ਮਸ਼ਹੂਰ ਗਾਇਕ ਕਰਨ ਔਜਲਾ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦੇਈਏ ਕਿ ਗਾਇਕ ਨੂੰ 1.16 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਹੈ। ਤੈਅ ਸਮੇਂ ‘ਤੇ ਜੁਰਮਾਨਾ ਜਮ੍ਹਾ ਨਾ ਕਰਵਾਉਣ ‘ਤੇ ਫਾਈਨ ਵੀ ਲੱਗ ਸਕਦਾ ਹੈ। ਚੰਡੀਗੜ੍ਹ ਨੂੰ 7 ਦਸੰਬਰ ਨੂੰ ਹੋਏ ਕੰਸਰਟ ਨੂੰ ਲੈ ਕੇ ਜੁਰਮਾਨਾ ਲੱਗਿਆ ਹੈ। ਨਗਰ ਨਿਗਮ ਨੇ ਇਸ਼ਤਿਹਾਰੀ ਨਿਯਮਾਂ ਦੀ ਉਲੰਘਣਾ ਕਰਨ ‘ਤੇ ਨੋਟਿਸ ਜਾਰੀ ਕੀਤਾ ਹੈ, ਜਿਸ ਅਨੁਸਾਰ 1.16 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਹੈ।
ਇਹ ਕਾਰਵਾਈ ਇਨਫੋਰਸਮੈਂਟ ਵਿੰਗ ਦੀ ਰਿਪੋਰਟ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ। ਇਨਫੋਰਸਮੈਂਟ ਵਿੰਗ ਨੇ ਦੱਸਿਆ ਸੀ ਕਿ 7 ਦਸੰਬਰ ਨੂੰ ਸੈਕਟਰ-34 ਪ੍ਰਦਰਸ਼ਨੀ ਗਰਾਊਂਡ ਵਿਖੇ ਕਰਨ ਔਜਲਾ ਦੇ ਲਾਈਵ ਕੰਸਰਟ ਦੌਰਾਨ ਕਈ ਤਰ੍ਹਾਂ ਦੇ ਇਸ਼ਤਿਹਾਰੀ ਹੋਰਡਿੰਗ ਲਾਏ ਗਏ ਸਨ।
ਨਗਰ ਨਿਗਮ ਤੋਂ ਉਨ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ। ਇਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ ਹੈ। ਚੰਡੀਗੜ੍ਹ ਵਿੱਚ ਇਸ਼ਤਿਹਾਰ ਕੰਟਰੋਲ ਆਰਡਰ-1954 ਲਾਗੂ ਹੋਣ ਕਾਰਨ ਬਿਨਾਂ ਪ੍ਰਵਾਨਗੀ ਤੋਂ ਕਿਸੇ ਕਿਸਮ ਦਾ ਕੋਈ ਵੀ ਇਸ਼ਤਿਹਾਰ ਨਹੀਂ ਲਗਾਇਆ ਜਾ ਸਕਦਾ। ਇਸ ਹੁਕਮ ਵਿੱਚ ਇਸ਼ਤਿਹਾਰਬਾਜ਼ੀ ਨੂੰ ਨਿਯਮਤ ਕਰਦੇ ਹੋਏ ਹਰ ਤਰ੍ਹਾਂ ਦੀ ਫੀਸ ਵੀ ਨਿਰਧਾਰਤ ਕੀਤੀ ਗਈ ਹੈ।
- First Published :