ਸਾਲ 2025 ਲਈ ਬਾਬਾ ਵੇਂਗਾ ਦੀਆਂ ਡਰਾਉਣੀਆਂ ਭਵਿੱਖਬਾਣੀਆਂ…ਪਹਿਲਾਂ ਇਹ ਹੋ ਚੁੱਕੀਆਂ ਹਨ ਸੱਚ !

ਬਲਗੇਰਿਆਈ ਮਹਿਲਾ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਹੈਰਾਨੀਜਨਕ ਤੌਰ ‘ਤੇ ਸੱਚ ਸਾਬਤ ਹੋਈਆਂ ਹਨ। ਹੁਣ ਸਾਲ 2025 ਲਈ ਉਸ ਦੀ ਭਵਿੱਖਬਾਣੀ ਵੀ ਸਾਹਮਣੇ ਆ ਗਈ ਹੈ। ਪੱਛਮੀ ਮੀਡੀਆ ‘ਚ ਇਨ੍ਹਾਂ ਦੀ ਜ਼ਬਰਦਸਤ ਚਰਚਾ ਹੈ।
ਬਾਬਾ ਵੇਂਗਾ ਅਨੁਸਾਰ ਆਉਣ ਵਾਲਾ ਸਾਲ ਮਨੁੱਖ ਜਾਤੀ ਲਈ ਚੁਣੌਤੀਪੂਰਨ ਰਹਿਣ ਵਾਲਾ ਹੈ। ਦੇਸ਼ਾਂ ਵਿਚਾਲੇ ਜੰਗਾਂ ਹੋਣਗੀਆਂ। ਖਾਸ ਕਰਕੇ ਪੂਰਬੀ ਦੇਸ਼ਾਂ ਅਤੇ ਪੱਛਮੀ ਦੇਸ਼ਾਂ ਦਰਮਿਆਨ ਜੰਗ ਦੇ ਹਾਲਤ ਬਣਨਗੇ। ਭਵਿੱਖਬਾਣੀ ਅਨੁਸਾਰ ਪੂਰਬੀ ਦੇਸ਼ਾਂ ਵਿੱਚ ਛਿੜੀ ਜੰਗ ਕਾਰਨ ਪੱਛਮੀ ਦੇਸ਼ ਬਰਬਾਦ ਹੋ ਜਾਣਗੇ।
ਸਾਲ 2025 ਲਈ ਬਾਬਾ ਵੇਂਗਾ ਦੀਆਂ ਡਰਾਉਣੀਆਂ ਭਵਿੱਖਬਾਣੀਆਂ…
ਬਾਬਾ ਵੇਂਗਾ ਨੇ ਨਵੇਂ ਸਾਲ ਲਈ ਕਈ ਡਰਾਉਣੀਆਂ ਭਵਿੱਖਬਾਣੀਆਂ ਕੀਤੀਆਂ ਹਨ। ਦੇਸ਼ਾਂ
ਵਿਚਾਲੇ ਜੰਗ ਕਾਰਨ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ਰਹੇਗਾ। ਲੱਖਾਂ ਲੋਕਾਂ ਦੀ ਜਾਨ ਜਾਵੇਗੀ। ਮਾਲੀ ਨੁਕਸਾਨ ਹੋਵੇਗਾ।
ਕਈ ਦੇਸ਼ਾਂ ਦੀ ਆਰਥਿਕਤਾ ਤਬਾਹ ਹੋ ਜਾਵੇਗੀ।
ਉਥੇ ਹੀ ਵਿਗਿਆਨਕ ਖੋਜਾਂ ਵਿੱਚ ਕੁਝ ਵੱਡੀ ਸਫਲਤਾ ਮਿਲੇਗੀ। ਜਿਵੇਂ ਟੈਲੀਪੈਥੀ ਅਤੇ ਨੈਨੋ ਟੈਕਨਾਲੋਜੀ ਵਿਚ ਨਵੀਆਂ ਕਾਢਾਂ ਹੋਣਗੀਆਂ, ਜਿਸ ਦਾ ਮਨੁੱਖੀ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ।
ਟੈਲੀਪੈਥੀ ਮਨੁੱਖੀ ਸੰਪਰਕ ‘ਚ ਕ੍ਰਾਂਤੀਕਾਰੀ ਬਦਲਾਅ ਲਿਆਵੇਗੀ। ਐਲੋਨ ਮਸਕ ਦੀ ਕੰਪਨੀ ਬ੍ਰੇਨ ਚਿੱਪ ਪਹਿਲਾਂ ‘ਤੇ ਪਹਿਲਾਂ ਹੀ ਕੰਮ ਕਰ ਰਹੀ ਹੈ।
ਕੌਣ ਸੀ ਬਾਬਾ ਵੇਂਗਾ
ਬਾਬਾ ਵੇਂਗਾ ਦਾ ਅਸਲੀ ਨਾਮ ਵੈਂਜੇਲੀਆ ਪਾਂਡੇਵਾ ਗੁਸ਼ਟੇਰੋਵਾ ਸੀ, ਜਿਸਦਾ ਜਨਮ ਬੁਲਗੇਰਿਆ ਵਿੱਚ ਹੋਇਆ ਸੀ। 1996 ਵਿੱਚ 85 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਵੀ ਦੁਨੀਆ ਭਰ ਦੇ ਲੋਕ ਉਨ੍ਹਾਂ ਦੀਆਂ ਭਵਿੱਖਬਾਣੀਆਂ ਤੋਂ ਮੋਹਿਤ ਹਨ।
ਬਾਲਕਨਜ਼ ਦੇ ਨੋਸਤਰੇਦਮਸ ਕਹੇ ਜਾਣ ਵਾਲੇ ਬਾਬਾ ਵੇਂਗਾ ਨੇ ਦਾਅਵਾ ਕੀਤਾ ਸੀ ਕਿ 12 ਸਾਲ ਦੀ ਉਮਰ ਵਿੱਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਅਤੇ ਫਿਰ ਉਨ੍ਹਾਂ ਵਿੱਚ ਭਵਿੱਖਬਾਣੀ ਕਰਨ ਦੀ ਦੇਵੀਯ ਯੋਗਤਾ ਵਿਕਸਿਤ ਹੋ ਗਈ ਸੀ। ਉਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਭਵਿੱਖਬਾਣੀਆਂ ਵਿਚੋਂ ਇੱਕ 11 ਸਤੰਬਰ 2001 ਨੂੰ ਨਿਊਯਾਰਕ ਵਿੱਚ ਟਵਿਨ ਟਾਵਰਾਂ ਉੱਤੇ ਹਮਲਾ ਸੀ।
Disclaimer: ਇਸ ਲੇਖ ਵਿਚ ਦੱਸੇ ਗਏ ਉਪਾਅ /ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਨਿਊਜ਼ 18 ਇਸ ਲੇਖ ਵਿੱਚ ਲਿਖੀਆਂ ਗਈਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਉਪਦੇਸ਼ਾਂ/ਵਿਸ਼ਵਾਸਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਸਮਝਣ।