ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਐਡਵਾਇਜ਼ਰੀ ਜਾਰੀ, ਗਾਇਕ ਦੇ ਇਨ੍ਹਾਂ ਗਾਣਿਆਂ ‘ਤੇ ਲਗਾਈ ਗਈ ਰੋਕ

ਚੰਡੀਗੜ੍ਹ (ਉਮੇਸ਼ ਸ਼ਰਮਾ)
ਮਸ਼ਹੂਰ ਪੰਜਾਬੀ ਗਾਇਕ ਬਲਜੀਤ ਦੋਸਾਂਜ ਆਪਣੇ ਪੰਜਾਬੀ ਗਾਣਿਆਂ ਦੇ ਸਦਕਾ ਲੋਕਾਂ ਦੇ ਦਿਲਾਂ ਦੇ ਵਿੱਚ ਅਜਿਹੀ ਥਾਂ ਬਣਾਈ ਬੈਠੇ ਹਨ ਜਿਸ ਦੇ ਕਾਰਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਚਰਚੇ ਹੁੰਦੇ ਹਨ। ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ‘ਦਿਲ-ਨੂੰ-ਮਿਨਾਟੀ’ ਟੂਰ ਨੂੰ ਲੈ ਕੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਜਾ ਕੇ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹਜ਼ਾਰਾਂ-ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਗਾਇਕ ਦਿਲਜੀਤ ਦੋਸਾਂਝ ਦੇ ਗਾਣਿਆਂ ‘ਤੇ ਥਿਰਕਦੇ ਹੋਏ ਵੀ ਵਿਖਾਈ ਦੇ ਰਹੇ ਹਨ, ਜਿਸਦੀਆਂ ਕਿ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦੀਏ ਕਿ ਹੁਣ ਤੱਕ ਦਿਲਜੀਤ ਦੋਸਾਂਝ ਦੇ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਜਾ ਕੇ ਸ਼ੋਅ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ, ਜਿਸ ਵਿੱਚ ਕਈ ਵੱਡੀ ਹਸਤੀਆਂ ਵੀ ਸ਼ਿਰਕਤ ਕਰਨ ਦੇ ਲਈ ਪਹੁੰਚੀਆਂ ਸਨ।
ਤੁਹਾਨੂੰ ਦੱਸ ਦੀਏ ਕਿ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦਾ ਸ਼ੋ ਚੰਡੀਗੜ੍ਹ ਦੇ ਵਿੱਚ ਆਯੋਜਿਤ ਹੋਣ ਜਾ ਰਿਹਾ ਹੈ ਅਤੇ ਇਸ ਸ਼ੋਅ ਦੀਆਂ ਟਿਕਟਾਂ ਬੀਤੇ ਮਹੀਨੇ ਹੀ ਵਿਕ ਚੁੱਕੇ ਹਨ ਅਤੇ ਪੰਜਾਬੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਕਦ ਉਹ ਸ਼ਾਮ ਆਵੇਗੀ ਜਦ ਉਹ ਇਸ ਨਾਮੀ ਗਾਇਕ ਦੇ ਗਾਣਿਆਂ ਦੇ ਉੱਤੇ ਨੱਚਣ ਦੇ ਲਈ ਅਤੇ ਉਸਦੇ ਬੋਲ ‘ਤੇ ਥਿਰਕਣ ਦੇ ਲਈ ਉਹ ਪਹੁੰਚਣਗੇ।
ਇਹ ਵੀ ਪੜ੍ਹੋ: ਪਿਤਾ ਦੀ ਮੌਤ ਤੋਂ ਬਾਅਦ ਛੱਡ ਦਿੱਤਾ ਸੀ ਗਾਉਣਾ, ਪਰ ਭਰਾ ਦੀ ਹੱਲਾਸ਼ੇਰੀ ਨੇ ਮੁੜ ਤੋਂ ਜਗਾਇਆ ਸ਼ੌਂਕ
ਦੱਸ ਦਈਏ ਕਿ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਲੋਕਾਂ ਦੇ ਵਿੱਚ ਪਾ ਦੀ ਉਤਸ਼ਾਹ ਹੈ ਅਤੇ ਚੰਡੀਗੜ੍ਹ ਦੇ ਨਾਲ ਲੱਗਦੇ ਸੂਬਿਆਂ ਤੋਂ ਵੀ ਲੋਕ ਇਸ ਖਾਸ ਸ਼ੋਅ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚਣਗੇ। ਉੱਥੇ ਹੀ ਇਸ ਸ਼ੋਅ ਤੋਂ ਪਹਿਲਾਂ ਹੀ ਦਿਲਜੀਤ ਦੋਸਾਂਝ ਨੂੰ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਇਸ ਐਡਵਾਈਜ਼ਰੀ ਦੇ ਤਹਿਤ ਦਿਲਜੀਤ ਦੋਸਾਂਝ ਨੂੰ ਵੱਖ-ਵੱਖ ਗਾਣਿਆਂ ਦੇ ਗਾਉਣ ਸਬੰਧੀ ਰੋਕ ਲਗਾਈ ਗਈ ਹੈ। ਚੰਡੀਗੜ੍ਹ ਚਾਇਲਡ ਰਾਈਟ ਕਮਿਸ਼ਨ ਦੇ ਵੱਲੋਂ ਇਸ ਐਡਵਾਈਜ਼ਰੀ ਨੂੰ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਹੈਵੀ ਸਾਊਂਡ ਦੇ ਕਾਰਨ ਬੱਚਿਆਂ ਨੂੰ ਸਟੇਜ ‘ਤੇ ਬੁਲਾਉਣ ਦੀ ਮਨਾਹੀ ਹੋਵੇਗੀ ਅਤੇ ਇਸ ਦੇ ਨਾਲ ਸ਼ਰਾਬ ਹਿੰਸਾ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ ਨੂੰ ਵੀ ਗਾਉਣ ‘ਤੇ ਰੋਕ ਲਗਾਈ ਗਈ ਹੈ।
ਇਸ ਐਡਵਾਈਜ਼ਰੀ ਦੇ ਤਹਿਤ ਦਲਜੀਤ ਦੋਸਾਂਝ ਪਟਿਆਲਾ ਪੈੱਗ ਅਤੇ ਪੰਜ ਤਾਰਾ ਵਰਗੇ ਗਾਣਿਆਂ ਨੂੰ ਨਹੀਂ ਗਾ ਸਕਣਗੇ। ਇੱਥੋਂ ਤੱਕ ਕਿ ਕਮਿਸ਼ਨ ਦੇ ਵੱਲੋਂ ਇਹ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਵੀ ਪਰੋਸੀ ਨਾ ਜਾਵੇ। ਦੱਸ ਦਈਏ ਕਿ 14 ਤਰੀਕ ਨੂੰ ਦਿਲਜੀਤ ਦੋਸਾਂਝ ਦਾ ਸ਼ੋਅ ਹੋਣ ਜਾ ਰਿਹਾ ਅਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।