administrative officers reached the markets Farmers have a high expectation of harvesting paddy hdb – News18 ਪੰਜਾਬੀ

ਖੇਤਰਫਲ ਦੇ ਪੱਖ ਤੋਂ ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਮਜ਼ਦੂਰ ਅਤੇ ਆੜਤੀਆਂ ਨੂੰ ਲਿਫਟਿੰਗ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਤਹਿਤ ਨਾਭਾ ਮੰਡੀ ਦੇ ਵਿੱਚ ਪਹੁੰਚੇ ਪਟਿਆਲਾ ਡਿਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਅਤੇ ਪਟਿਆਲਾ ਰੇਂਜ ਦੇ ਆਈਜੀ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਆ ਰਹੀਆ ਮੁਸ਼ਕਿਲਾਂ ਸਬੰਧੀ ਗੱਲਬਾਤ ਵੀ ਕੀਤੀ।
ਇਹ ਵੀ ਪੜ੍ਹੋ:
ਤਲਬੀਰ ਗਿੱਲ ਨੇ ਜਨਤਕ ਤੌਰ ’ਤੇ ਮੰਗੀ ਮੁਆਫ਼ੀ… ਜਾਣੋ, ਭਗਵਾਨ ਵਾਲਮੀਕੀ ਬਾਰੇ ਕੀ ਕੀਤੀ ਸੀ ਵਿਵਾਦ ਟਿੱਪਣੀ
ਇਸ ਮੌਕੇ ਤੇ ਪਟਿਆਲਾ ਡਿਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਕਿਹਾ ਕਿ ਜੋ ਕਿਸਾਨਾਂ ਨੂੰ ਮੰਡੀ ਜੋ ਲਿਫਟਿੰਗ ਦੀ ਸਮੱਸਿਆ ਆ ਰਹੀ ਸੀ। ਉਸ ਸਮੱਸਿਆ ਦਾ ਹੱਲ ਕਰ ਲਿਆ ਗਿਆ ਹੈ ਅਤੇ ਹੁਣ ਲਿਫਟਿੰਗ ਤੇਜ਼ ਚੱਲ ਰਹੀ ਹੈ। ਕੁਝ ਟਰੱਕ ਅੱਜ ਅਸੀਂ ਲਿਫਟ ਕਰਵਾ ਕੇ ਭੇਜੇ ਹਨ ਅਤੇ ਕਿਸਾਨਾਂ ਦੀ 72 ਘੰਟੇ ਦੇ ਅੰਦਰ ਅੰਦਰ ਪੇਮੈਂਟ ਕਿਸਾਨਾਂ ਦੇ ਖਾਤੇ ਦੇ ਵਿੱਚ ਪੈ ਰਹੀ ਹੈ।
ਪਟਿਆਲਾ ਰੇਂਜ ਦੇ ਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕੀ ਲਿਫਟਿੰਗ ਨੂੰ ਲੈ ਕੇ ਪਟਿਆਲਾ ਜ਼ਿਲ੍ਹਾ ਦੇ ਵਿੱਚ ਕਿਸੇ ਵੀ ਤਰਾਂ ਦਾ ਕੋਈ ਵੀ ਧਰਨਾ ਪ੍ਰਦਰਸ਼ਨ ਨਹੀਂ ਹੈ ਅਤੇ ਹੁਣ ਲਿਫਟਿੰਗ ਤੇਜ਼ ਚੱਲ ਰਹੀ ਹੈ।
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :