Flipkart, Myntra ‘ਤੇ ਆਰਡਰ ਕੈਂਸਲ ਕਰਨ ਉੱਤੇ ਦੇਣੇ ਪੈਣਗੇ ਪੈਸੇ, ਜਾਣੋ ਕੀ ਹੈ ਨਵੀਂ ਪਾਲਿਸੀ

Flipkart, Myntra new cancellation policy: ਪਿਛਲੇ ਕੁਝ ਸਾਲਾਂ ਵਿੱਚ ਟੀਅਰ 1 ਅਤੇ ਟੀਅਰ 2 ਸ਼ਹਿਰਾਂ ਵਿੱਚ ਆਨਲਾਈਨ ਖਰੀਦਦਾਰੀ ਬਹੁਤ ਮਸ਼ਹੂਰ ਹੋ ਗਈ ਹੈ। ਆਨਲਾਈਨ ਖਰੀਦਦਾਰੀ ਦਾ ਸਭ ਤੋਂ ਖਾਸ ਫਾਇਦਾ ਇਹ ਹੈ ਕਿ ਇਸ ਨਾਲ ਸਮੇਂ ਦੀ ਬਚਤ ਹੋ ਜਾਂਦੀ ਹੈ। ਤੁਸੀਂ ਜੋ ਚੀਜ਼ ਵੀ ਮੰਗਵਾਉਂਦੇ ਹੋ ਉਹ 24 ਘੰਟਿਆਂ ਦੇ ਅੰਦਰ ਤੁਹਾਨੂੰ ਡਿਲੀਵਰ ਕਰ ਦਿੱਤੀ ਜਾਂਦੀ ਹੈ। ਪਰ ਹੁਣ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਕਿਉਂਕਿ Flipkart ਅਤੇ Myntra ਵਰਗੇ ਮਸ਼ਹੂਰ ਈ-ਕਾਮਰਸ ਪਲੇਟਫਾਰਮ ਆਰਡਰ ਕੈਂਸਲ ਕਰਨ ਲਈ ਚਾਰਜ ਲੈਣ ਦੀ ਤਿਆਰੀ ਕਰ ਰਹੇ ਹਨ। ਅਜਿਹੇ ‘ਚ ਆਮ ਲੋਕਾਂ ਲਈ ਖਰੀਦਦਾਰੀ ਮਹਿੰਗੀ ਹੋ ਜਾਵੇਗੀ। ਆਰਡਰ ਕੈਂਸਲ ਕਰਨ ਦੀ ਪਾਲਿਸੀ ਵਿੱਚ ਕੀ ਬਦਲਾਅ ਹੋਣ ਵਾਲਾ ਹੈ, ਆਓ ਜਾਣਦੇ ਹਾਂ…
ਕੈਂਸਲੇਸ਼ਨ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ
ਰਿਪੋਰਟ ਦੇ ਅਨੁਸਾਰ, ਜੇਕਰ ਗਾਹਕ ਇੱਕ ਵਾਰ ਆਰਡਰ ਨੂੰ ਰੱਦ ਕਰ ਦਿੰਦਾ ਹੈ, ਤਾਂ ਤੁਹਾਨੂੰ ਪਲੇਟਫਾਰਮ ਨੂੰ ਕੈਂਸਲੇਸ਼ਨ ਚਾਰਜ ਦਾ ਭੁਗਤਾਨ ਕਰਨਾ ਪਵੇਗਾ। ਫਿਲਹਾਲ, Flipkart ਅਤੇ Myntra ਦੀ ਪਾਲਿਸੀ ਦੇ ਅਨੁਸਾਰ, ਕਿਸੇ ਵੀ ਆਰਡਰ ਨੂੰ ਕੈਂਸਲ ਕਰਨ ਲਈ ਕੋਈ ਚਾਰਜ ਨਹੀਂ ਹੈ, ਪਰ ਆਉਣ ਵਾਲੀ ਪਾਲਿਸੀ ਦੇ ਅਨੁਸਾਰ, ਗਾਹਕ ਨੂੰ ਪ੍ਰੋਡਕਟ ਦੀ ਕੀਮਤ ਦੇ ਅਨੁਸਾਰ ਕੈਂਸਲੇਸ਼ਨ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ।
ਨਿਸ਼ਚਿਤ ਸਮੇਂ ਤੋਂ ਬਾਅਦ ਚਾਰਜ ਲਗਾਇਆ ਜਾਵੇਗਾ
ਇਹ ਫੈਸਲਾ ਵਿਕਰੇਤਾਵਾਂ ਅਤੇ ਡਿਲੀਵਰੀ ਪਾਰਟਨਰ ਨੂੰ ਆਰਡਰ ਰੱਦ ਹੋਣ ਕਾਰਨ ਹੋਏ ਨੁਕਸਾਨ ਅਤੇ ਸਮੇਂ ਦੀ ਭਰਪਾਈ ਕਰਨ ਵਿੱਚ ਮਦਦ ਕਰਨ ਲਈ ਲਿਆ ਜਾ ਰਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਆਰਡਰ ਕੈਂਸਲੇਸ਼ਨ ਚਾਰਜ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਲਏ ਜਾਣਗੇ। ਕਈ ਥਾਵਾਂ ‘ਤੇ ਇਹ ਵੀ ਕਿਹਾ ਗਿਆ ਹੈ ਕਿ Flipkart ਅਤੇ Myntra ਆਰਡਰ ਕੈਂਸਲ ਕਰਨ ਲਈ 20 ਰੁਪਏ ਵਸੂਲਣਗੇ। ਕੁਝ ਦਿਨ ਪਹਿਲਾਂ ਆਰਡਰ ਰੱਦ ਹੋਣ ਤੋਂ ਤੰਗ ਆ ਕੇ ਪਲੇਟਫਾਰਮ ਨੇ ਪੈਕੇਜਿੰਗ ‘ਤੇ ਪਲਾਸਟਿਕ ਦਾ ਟੈਗ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਉਹ ਟੈਗ ਨਹੀਂ ਹੈ ਤਾਂ ਪ੍ਰੋਡਕਟ ਵਾਪਸ ਕਰਨ ਯੋਗ ਨਹੀਂ ਹੁੰਦਾ ਹੈ।
ਫਿਲਹਾਲ Flipkart ਨੇ ਇਸ ਪਾਲਿਸੀ ਦੇ ਬਾਰੇ ‘ਚ ਕੁਝ ਨਹੀਂ ਕਿਹਾ ਹੈ ਪਰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਫੈਸਲੇ ਨਾਲ ਵਿਕਰੇਤਾਵਾਂ ਅਤੇ ਡਿਲੀਵਰੀ ਪਾਰਟਨਰ ਨੂੰ ਫਾਇਦਾ ਹੋਵੇਗਾ। ਇਸ ਲਈ ਕੰਪਨੀ ਅਜਿਹਾ ਕਰਨ ਜਾ ਰਹੀ ਹੈ। Myntra ਨੇ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਅਜਿਹਾ ਲੱਗਦਾ ਹੈ ਕਿ ਕੰਪਨੀ ਦੀ ਨਵੀਂ ਨੀਤੀ Myntra ਲਈ ਵੀ ਕੰਮ ਕਰੇਗੀ। ਤੁਹਾਨੂੰ ਦੱਸ ਦੇਈਏ ਕਿ Myntra ਇੱਕ ਮਸ਼ਹੂਰ ਆਨਲਾਈਨ ਸ਼ਾਪਿੰਗ ਸਾਈਟ ਹੈ, ਜਿਸਦੀ ਮਲਕੀਅਤ Flipkart ਕੋਲ ਹੈ।