ਪੰਜਾਬ ਪੁਲਿਸ ਦੇ SGPC ਉਤੇ ਗੰਭੀਰ ਇਲਜ਼ਾਮ

ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਉਤੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਹੋਏ ਹਮਲੇ ਦੇ ਮਾਮਲੇ ਵਿਚ ਨਰਾਇਣ ਸਿੰਘ ਚੌੜਾ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਉਤੇ ਗੰਭੀਰ ਇਲਜ਼ਾਮ ਲਗਾਏ ਹਨ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ SGPC ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਮਾਮਲੇ ਦੀ CCTV ਦੀ ਮੰਗ ਕਰ ਰਹੀ ਹੈ।
ਵੇਖੋ VIDEO:
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਰਾਇਣ ਸਿੰਘ ਚੌੜਾ ਨੇ ਉਦੋਂ ਗੋਲੀ ਚਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਉੱਥੇ ਚੋਬਦਾਰ ਵਜੋਂ ‘ਸੇਵਾ’ ਨਿਭਾ ਰਹੇ ਸਨ।
ਇਹ ਖਬਰ ਹੁਣੇ ਹੁਣੇ ਆਈ ਹੈ ਅਤੇ ਤੁਸੀਂ ਇਸਨੂੰ ਸਭ ਤੋਂ ਪਹਿਲਾਂ News18Punjabi ‘ਤੇ ਪੜ੍ਹ ਰਹੇ ਹੋ। ਜਾਣਕਾਰੀ ਉਪਲਬਧ ਹੋਣ ‘ਤੇ ਅਸੀਂ ਇਸਨੂੰ ਅੱਪਡੇਟ ਕਰ ਰਹੇ ਹਾਂ। ਬਿਹਤਰ ਅਨੁਭਵ ਲਈ, ਇਸ ਖਬਰ ਨੂੰ Refresh ਕਰਦੇ ਰਹੋ, ਤਾਂ ਜੋ ਤੁਸੀਂ ਤੁਰੰਤ ਸਾਰੇ ਅਪਡੇਟ ਪ੍ਰਾਪਤ ਕਰ ਸਕੋ। ਸਾਡੇ ਨਾਲ ਬਣੇ ਰਹੋ ਅਤੇ ਹਰ ਸਹੀ ਖ਼ਬਰ ਪ੍ਰਾਪਤ ਕਰੋ, ਸਭ ਤੋਂ ਪਹਿਲਾਂ ਸਿਰਫ਼ Punjabi.News18.com ‘ਤੇ…
- First Published :