ਘਰ ਵਿਚ ਦਾਖਲ ਹੋ ਕੇ ਪਤੀ-ਪਤਨੀ ਨੂੰ ਤਲਵਾਰ ਨਾਲ ਵੱਢਿਆ

Jhansi Crime News: ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਮੰਗਲਵਾਰ ਸਵੇਰੇ ਦੋਹਰੇ ਕਤਲ ਦੀ ਘਟਨਾ ਨੇ ਸਨਸਨੀ ਮਚਾ ਦਿੱਤੀ। ਇਥੇ ਬਦਮਾਸ਼ ਨੇ ਘਰ ਵਿਚ ਦਾਖਲ ਹੋ ਕੇ ਪਤੀ-ਪਤਨੀ ਨੂੰ ਤਲਵਾਰ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਦੋਵੇਂ ਲਾਸ਼ਾਂ ਕੋਲ ਬੈਠ ਗਿਆ। ਦੋਹਰੇ ਕਤਲ ਦੀ ਸੂਚਨਾ ਮਿਲਣ ‘ਤੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੂਰਾ ਮਾਮਲਾ ਤੋੜੀ ਫਤਿਹਪੁਰ ਥਾਣਾ ਖੇਤਰ ਦੇ ਕਟੋਰਾ ਪਿੰਡ ਦਾ ਹੈ, ਜਿੱਥੇ ਸਵੇਰੇ ਤੜਕੇ ਪੁਸ਼ਪੇਂਦਰ ਅਤੇ ਉਸ ਦੀ ਪਤਨੀ ਸੰਗੀਤਾ ਦਾ ਕਤਲ ਕਰ ਦਿੱਤਾ ਗਿਆ। ਦੋਹਰੇ ਕਤਲ ਦੀ ਸਨਸਨੀਖੇਜ਼ ਘਟਨਾ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮ੍ਰਿਤਕ ਦੇ ਪਿਤਾ ਦਾ ਦੋਸ਼ ਹੈ ਕਿ ਇਸੇ ਪਿੰਡ ਦੇ ਰਹਿਣ ਵਾਲੇ ਸ਼ਾਂਤੀ ਪ੍ਰਸਾਦ ਨੇ ਉਸ ਦੇ ਲੜਕੇ ਅਤੇ ਨੂੰਹ ਨੂੰ ਤਲਵਾਰ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ। ਸ਼ਾਂਤੀ ਪ੍ਰਸਾਦ ਉਨ੍ਹਾਂ ਦੇ ਘਰ ਆਇਆ ਅਤੇ ਦਰਵਾਜ਼ਾ ਖੋਲ੍ਹਦਿਆਂ ਹੀ ਤਲਵਾਰ ਨਾਲ ਵਾਰ ਕਰ ਦਿੱਤਾ। ਸ਼ਾਂਤੀ ਪ੍ਰਸਾਦ ਨੇ ਬਿਨਾਂ ਕੁਝ ਬੋਲੇ ਪੁਸ਼ਪੇਂਦਰ ਅਤੇ ਸੰਗੀਤਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਪਿੰਡ ਵਿੱਚ ਦੋਹਰੇ ਕਤਲ ਦੀ ਸੂਚਨਾ ਮਿਲਣ ਉਤੇ ਪੁਲਿਸ ਸਵੇਰੇ 8 ਵਜੇ ਦੇ ਕਰੀਬ ਮੌਕੇ ’ਤੇ ਪੁੱਜੇ। ਐਸਐਸਪੀ ਨੇ ਘਟਨਾ ਵਾਲੀ ਥਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਕਾਫੀ ਦੇਰ ਤੱਕ ਜਾਣਕਾਰੀ ਲਈ। ਪੁਲਿਸ ਨੇ ਕਾਤਲ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਹੁਣ ਦੋਹਰਾ ਕਤਲ ਕਿਉਂ ਹੋਇਆ? ਕਾਤਲ ਦਾ ਮ੍ਰਿਤਕ ਜੋੜੇ ਨਾਲ ਕੀ ਝਗੜਾ ਸੀ? ਫਿਲਹਾਲ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਸਬੰਧੀ ਐਸਐਸਪੀ ਦਾ ਕਹਿਣਾ ਹੈ ਕਿ ਕਾਤਲ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਵਾਰਸਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਕੇਸ ਦਰਜ ਕਰਕੇ ਪੂਰੇ ਮਾਮਲੇ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
- First Published :