‘ਗੱਭਰੂ ‘ਤੇ ਕੇਸ ਜਿਹੜਾ ਸੰਜੇ ਦੱਤ ‘ਤੇ’…ਗਾਣੇ ‘ਤੇ ਕਾਂਗਰਸ ਨੇਤਾ ਦੇ ਭਤੀਜੇ ਨੇ ਥਾਰ ‘ਤੇ ਸਟੰਟ ਕਰਦੇ ਹੋਏ ਬਣਾਈ REEL…ਹੋ ਗਈ FIR

ਹਰਿਆਣਾ ਦੇ ਪਾਣੀਪਤ ‘ਚ ਥਾਰ ‘ਤੇ ਸਟੰਟ ਕਰਦੇ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਹੈ। ਇਹ ਕਾਂਗਰਸੀ ਆਗੂ ਦੇ ਭਤੀਜੇ ਦੀ ਵੀਡੀਓ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਜਾਣਕਾਰੀ ਮੁਤਾਬਕ ਪਾਣੀਪਤ ਦੇ ਇਕ ਕਾਂਗਰਸੀ ਨੇਤਾ ਦੇ ਭਤੀਜੇ ਨੇ ਚੱਲਦੀ ਥਾਰ ਦੀ ਛੱਤ ‘ਤੇ ਬੈਠ ਕੇ ਵੀਡੀਓ ਬਣਾਈ। ਇਸ ਦੇ ਨਾਲ ਹੀ ਇਸ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਵੀ ਲਗਾਇਆ ਗਿਆ ਸੀ। ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਲਖਾ ਥਾਣਾ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 281 ਅਤੇ 125 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਸਮਾਲਖਾ ਨੂੰ ਦਿੱਤੀ ਸ਼ਿਕਾਇਤ ਵਿੱਚ ਏ.ਐਸ.ਆਈ ਰਾਜਬੀਰ ਸਿੰਘ ਨੇ ਦੱਸਿਆ ਕਿ ਉਹ ਥਾਣੇ ਵਿੱਚ ਤਫ਼ਤੀਸ਼ੀ ਅਫ਼ਸਰ ਵਜੋਂ ਤਾਇਨਾਤ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ ਨੂੰ ਦੇਖਣ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਥਾਰ ਵਾਹਨ ਚਾਲਕ ਗੱਡੀ ‘ਤੇ ਖਤਰਨਾਕ ਸਟੰਟ ਕਰਦੇ ਹੋਏ ਲਾਪਰਵਾਹੀ ਨਾਲ ਚਲਾ ਰਿਹਾ ਸੀ। ਥਾਰ ਦੀ ਛੱਤ ‘ਤੇ ਇਕ ਨਾਬਾਲਗ ਲੜਕਾ ਬੈਠਾ ਹੈ ਅਤੇ ਵੀਡੀਓ ‘ਚ ਉਹ ‘‘ਖੂਨ ਅਜੇ ਸਿਰ ‘ਤੇ ਸਵਾਰ ਨੀ ਹੋਇਆ, ਗੱਭਰੂ ‘ਤੇ ਕੇਸ ਜਿਹੜਾ ਸੰਜੇ ਦੱਤ ‘ਤੇ’’ ਗੀਤ ‘ਤੇ ਵੀਡੀਓ ਬਣਾ ਰਿਹਾ ਸੀ।
ਪੁਲਿਸ ਨੇ ਹੁਣ ਥਾਰ ਮਾਲਕ ਖ਼ਿਲਾਫ਼ ਦਰਜ ਕਰ ਲਿਆ ਕੇਸ…
ਵਾਇਰਲ ਹੋਈ ਵੀਡੀਓ ਬਾਰੇ ਜਦੋਂ ਸਾਈਬਰ ਟੀਮ ਦੀ ਮਦਦ ਨਾਲ ਜਾਣਕਾਰੀ ਹਾਸਲ ਕੀਤੀ ਗਈ ਤਾਂ ਪਤਾ ਲੱਗਾ ਕਿ ਥਾਰ ਗੱਡੀ ਦਾ ਮਾਲਕ ਨਰਿੰਦਰ ਬੈਨੀਵਾਲ ਪਿੰਡ ਭਾਪੜਾ ਦਾ ਰਹਿਣ ਵਾਲਾ ਹੈ। ਦੋਸ਼ੀ ਚਾਲਕ ਨੇ ਖਤਰਨਾਕ ਸਟੰਟ ਕਰਦੇ ਹੋਏ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਥਾਰ ਗੱਡੀ ਚਲਾ ਕੇ ਨਾਬਾਲਗ ਬੱਚੇ ਦੀ ਜਾਨ ਨੂੰ ਖਤਰੇ ‘ਚ ਪਾ ਕੇ ਅਪਰਾਧ ਕੀਤਾ ਹੈ। ਡੀਐਸਪੀ ਸਤੀਸ਼ ਵਤਸ ਦਾ ਕਹਿਣਾ ਹੈ ਕਿ ਇੱਕ ਵਾਇਰਲ ਵੀਡੀਓ ਪੁਲਿਸ ਕੋਲ ਆਈ ਹੈ। ਇਸ ‘ਚ ਇਕ ਨਾਬਾਲਗ ਥਾਰ ‘ਤੇ ਬੈਠਾ ਸਟੰਟ ਕਰ ਰਿਹਾ ਸੀ। ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਹੈ।
- First Published :