Business

RBI ਦੇ ਨਵੇਂ ਗਵਰਨਰ ਦੀ ਕਿੰਨੀ ਹੁੰਦੀ ਹੈ ਤਨਖ਼ਾਹ ? 450 ਕਰੋੜ ਦੇ ਘਰ ਸਮੇਤ ਮਿਲਦੀਆਂ ਹਨ ਇਹ ਸਹੂਲਤਾਂ… 

ਸੰਜੇ ਮਲਹੋਤਰਾ ਨੂੰ ਆਰਬੀਆਈ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਮਲਹੋਤਰਾ ਹੁਣ ਮੌਜੂਦਾ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਥਾਂ ਲੈਣਗੇ। ਸ਼ਕਤੀਕਾਂਤ ਦਾਸ ਦਾ ਕਾਰਜਕਾਲ 10 ਦਸੰਬਰ ਨੂੰ ਖਤਮ ਹੋ ਰਿਹਾ ਹੈ। ਰਾਜਸਥਾਨ ਕੇਡਰ ਦੇ 1990 ਬੈਚ ਦੇ ਆਈਏਐਸ ਅਧਿਕਾਰੀ ਮਲਹੋਤਰਾ ਨੂੰ 3 ਸਾਲ ਲਈ ਨਿਯੁਕਤ ਕੀਤਾ ਗਿਆ ਹੈ। 1935 ਵਿੱਚ RBI ਦੀ ਸਥਾਪਨਾ ਤੋਂ ਬਾਅਦ, ਕੁੱਲ 25 ਗਵਰਨਰਾਂ ਨੇ ਭਾਰਤੀ ਰਿਜ਼ਰਵ ਬੈਂਕ ਦਾ ਚਾਰਜ ਸੰਭਾਲਿਆ ਹੈ। RBI  ਗਵਰਨਰ ਦੀ ਤਨਖਾਹ ਦੀ ਗੱਲ ਕਰੀਏ ਤਾਂ ਨਵੇਂ ਗਵਰਨਰ ਸੰਜੇ ਮਲਹੋਤਰਾ ਨੂੰ 2.5 ਲੱਖ ਰੁਪਏ ਤਨਖਾਹ ਮਿਲੇਗੀ।

ਇਸ਼ਤਿਹਾਰਬਾਜ਼ੀ

ਜ਼ਿਕਰਯੋਗ ਹੈ ਕਿ ਇਹ ਤਨਖਾਹ ਗਵਰਨਰ ਨੂੰ ਮਿਲਣ ਵਾਲੇ ਕੁੱਲ ਪੈਕੇਜ ਦਾ ਸਿਰਫ਼ ਇੱਕ ਹਿੱਸਾ ਹੈ। ਤਨਖਾਹ ਤੋਂ ਇਲਾਵਾ, ਆਰਬੀਆਈ ਗਵਰਨਰ ਨੂੰ ਭਾਰਤ ਸਰਕਾਰ ਤੋਂ ਮੁਫਤ ਰਿਹਾਇਸ਼, ਵਾਹਨ, ਮੈਡੀਕਲ ਸਹੂਲਤਾਂ ਅਤੇ ਪੈਨਸ਼ਨ ਸਮੇਤ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਪਿਛਲੇ ਵਿੱਤੀ ਸਾਲ ਵਿੱਚ ਸ਼ਕਤੀਕਾਂਤ ਦਾਸ ਦੀ ਮਹੀਨਾਵਾਰ ਤਨਖਾਹ 2.5 ਲੱਖ ਰੁਪਏ ਸੀ। ਸ਼ਕਤੀਕਾਂਤ ਦਾਸ ਤੋਂ ਪਹਿਲਾਂ RBI ਦੇ ਗਵਰਨਰ ਰਹੇ ਉਰਜਿਤ ਪਟੇਲ ਦੀ ਮਹੀਨਾਵਾਰ ਤਨਖਾਹ ਵੀ ਇਹੀ ਸੀ। ਇਹ ਤਨਖਾਹ ਸਰਕਾਰੀ ਸਕੱਤਰ ਦੀ ਤਨਖਾਹ ਦੇ ਬਰਾਬਰ ਹੈ।

ਇਸ਼ਤਿਹਾਰਬਾਜ਼ੀ

ਮਾਲਾਬਾਰ ਹਿੱਲ ਵਿੱਚ ਸ਼ਾਨਦਾਰ ਘਰ…
ਰਿਜ਼ਰਵ ਬੈਂਕ ਦੇ ਗਵਰਨਰ ਹੋਣ ਦੇ ਨਾਤੇ ਸਭ ਤੋਂ ਵੱਡਾ ਫਾਇਦਾ ਘਰ ਦਾ ਹੈ। ਗਵਰਨਰ ਨੂੰ ਮਾਲਾਬਾਰ ਹਿੱਲ, ਮੁੰਬਈ ਵਿੱਚ ਇੱਕ ਬਹੁਤ ਵੱਡਾ ਘਰ ਉਪਲਬਧ ਕਰਵਾਇਆ ਜਾਂਦਾ ਹੈ। ਫਿਗਰਿੰਗ ਆਊਟ ਪੋਡਕਾਸਟ ‘ਚ ਯੂਟਿਊਬਰ ਰਾਜ ਸ਼ਮਾਨੀ ਨਾਲ ਗੱਲ ਕਰਦੇ ਹੋਏ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਸੀ ਕਿ ਇਕ ਵਾਰ ਮੈਂ ਕੈਲਕੂਲੇਸ਼ਨ ਕੀਤਾ ਸੀ। ਜੇਕਰ ਅਸੀਂ ਉਹ ਘਰ ਵੇਚ ਦਿੱਤਾ ਹੁੰਦਾ ਤਾਂ ਸਾਨੂੰ 450 ਕਰੋੜ ਰੁਪਏ ਮਿਲਣੇ ਸਨ।

ਇਸ਼ਤਿਹਾਰਬਾਜ਼ੀ

ਨਵੇਂ ਗਵਰਨਰ ਸੰਜੇ ਮਲਹੋਤਰਾ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਸੰਜੇ ਮਲਹੋਤਰਾ ਨੇ ਆਈਆਈਟੀ ਕਾਨਪੁਰ ਤੋਂ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਤੋਂ ਪਬਲਿਕ ਪਾਲਿਸੀ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਪਿਛਲੇ 30 ਸਾਲਾਂ ਵਿੱਚ, ਮਲਹੋਤਰਾ ਨੇ ਬਿਜਲੀ, ਫਾਈਨਾਂਸ, ਟੈਕਸੇਸ਼ਨ, ਆਈਟੀ ਅਤੇ ਮਾਈਨ ਵਰਗੇ ਵਿਭਾਗਾਂ ਵਿੱਚ ਸੇਵਾਵਾਂ ਦਿੱਤੀਆਂ ਹਨ। ਸੰਜੇ ਮਲਹੋਤਰਾ ਜੀਐਸਟੀ ਕੌਂਸਲ ਦੇ ਸਾਬਕਾ ਸਕੱਤਰ ਹਨ। ਉਨ੍ਹਾਂ ਨੇ ਟੈਕਸ ਵਸੂਲੀ ਵਿੱਚ ਹਾਲ ਹੀ ਵਿੱਚ ਆਏ ਵਾਧੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਸ਼ਤਿਹਾਰਬਾਜ਼ੀ

RBI ਗਵਰਨਰ ਦੀ ਨਿਯੁਕਤੀ ਕੌਣ ਕਰਦਾ ਹੈ ?… 
RBI ਗਵਰਨਰ ਦੀ ਨਿਯੁਕਤੀ ਰਿਜ਼ਰਵ ਬੈਂਕ ਐਕਟ ਦੇ ਅਨੁਸਾਰ ਕੇਂਦਰ ਸਰਕਾਰ ਦੁਆਰਾ ਕੀਤੀ ਜਾਂਦੀ ਹੈ। RBI ਗਵਰਨਰ ਦੀ ਨਿਯੁਕਤੀ ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਦੁਆਰਾ ਕੀਤੀ ਜਾਂਦੀ ਹੈ। ਇਸ ਦੇ ਚੇਅਰਮੈਨ ਭਾਰਤ ਦੇ ਪ੍ਰਧਾਨ ਮੰਤਰੀ ਹਨ।

RBI ਗਵਰਨਰ ਬਣਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ…

ਇਸ਼ਤਿਹਾਰਬਾਜ਼ੀ
  • ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ।

  • ਉਮਰ 40 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

  • ਬੈਂਕਿੰਗ ਅਤੇ ਵਿੱਤੀ ਖੇਤਰ ਵਿੱਚ ਘੱਟੋ-ਘੱਟ 20 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ।

  • ਕਿਸੇ ਨਾਮਵਰ ਬੈਂਕਿੰਗ, ਵਿੱਤੀ ਜਾਂ ਅਕਾਦਮਿਕ ਸੰਸਥਾ ਵਿੱਚ ਸੀਨੀਅਰ ਅਹੁਦੇ ‘ਤੇ ਕੰਮ ਕੀਤਾ ਹੋਣਾ ਚਾਹੀਦਾ ਹੈ।

  • ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੋਣਾ ਚਾਹੀਦਾ।

ਗਵਰਨਰ ਬਣਨ ਦਾ ਅਨੁਭਵ…

  • ਵਿਸ਼ਵ ਬੈਂਕ ਜਾਂ IMF ਵਿੱਚ ਕੰਮ ਕਰਨ ਦਾ ਤਜਰਬਾ।

  • ਵਿੱਤ ਮੰਤਰਾਲੇ ਵਿੱਚ ਕੰਮ ਕੀਤਾ ਹੋਣਾ ਚਾਹੀਦਾ ਹੈ।

  • ਬੈਂਕਿੰਗ ਅਤੇ ਵਿੱਤੀ ਉਦਯੋਗ ਵਿੱਚ ਤਸੱਲੀਬਖਸ਼ ਕੰਮ ਦਾ ਤਜਰਬਾ।

  • ਕਿਸੇ ਬੈਂਕ ਦੇ ਚੇਅਰਮੈਨ ਜਾਂ ਜਨਰਲ ਮੈਨੇਜਰ ਵਜੋਂ ਕੰਮ ਕੀਤਾ ਹੋਣਾ ਚਾਹੀਦਾ ਹੈ।

  • ਕਿਸੇ ਨਾਮਵਰ ਵਿੱਤੀ ਜਾਂ ਬੈਂਕਿੰਗ ਸੰਸਥਾ ਵਿੱਚ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ।

Source link

Related Articles

Leave a Reply

Your email address will not be published. Required fields are marked *

Back to top button