ਪਤਨੀ ਤੇ ਦੋ ਸਾਲੀਆਂ ਨੇ ਕੀਤੀ ਅਜਿਹੀ ਡਿਮਾਂਡ, ਪਤੀ ਨੇ WhatsApp ‘ਤੇ ਲਗਾਇਆ ਸਟੇਟਸ ਤੇ ਫਿਰ ਕਰ’ਤਾ ਕਾਂਡ

ਛੱਤੀਸਗੜ੍ਹ ਦੇ ਧਮਤਰੀ ‘ਚ ਇਕ ਵਿਅਕਤੀ ‘ਤੇ ਧਰਮ ਪਰਿਵਰਤਨ ਲਈ ਇੰਨਾ ਦਬਾਅ ਪਾਇਆ ਗਿਆ ਕਿ ਉਸ ਨੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਵਟਸਐਪ ‘ਤੇ ਇਕ ਸਟੇਟਸ ਪੋਸਟ ਕੀਤਾ ਸੀ। ਨਾਲ ਹੀ ਰਿਸ਼ਤੇਦਾਰ ਨੂੰ ਸੁਸਾਈਡ ਨੋਟ ਵੀ ਭੇਜਿਆ।
ਰਿਸ਼ਤੇਦਾਰਾਂ ਮੁਤਾਬਕ ਨੌਜਵਾਨ ਦੀ ਪਤਨੀ ਅਤੇ ਸਹੁਰਾ ਪਰਿਵਾਰ ਉਸ ‘ਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਲਈ ਦਬਾਅ ਪਾ ਰਹੇ ਸਨ। ਉਹ ਕਈ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਚਿੰਤਤ ਸੀ। ਪੁਲਸ ਨੇ ਇਸ ਮਾਮਲੇ ‘ਚ ਮ੍ਰਿਤਕ ਦੀ ਪਤਨੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦਾ ਨਾਂ ਲਿਨੇਸ਼ ਸਾਹੂ ਸੀ। ਉਹ ਅਰਜੁਨੀ ਥਾਣਾ ਖੇਤਰ ਦੇ ਪੋਟੀਆਡੀਹ ਪਿੰਡ ਦਾ ਰਹਿਣ ਵਾਲਾ ਸੀ। ਇੱਕ ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਪੁਲਸ ਨੇ ਦੱਸਿਆ- ਲਿਨੇਸ਼ ਸਾਹੂ ਦੀ ਲਾਸ਼ 7 ਦਸੰਬਰ ਦੀ ਸਵੇਰ ਨੂੰ ਉਨ੍ਹਾਂ ਦੇ ਘਰ ਦੀ ਛੱਤ ਨਾਲ ਲਟਕਦੀ ਮਿਲੀ। ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸਾਹੂ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵਟਸਐਪ ‘ਤੇ ਆਪਣਾ ਸਟੇਟਸ ਅਪਡੇਟ ਕੀਤਾ ਸੀ।
ਧਰਮ ਬਦਲਣ ਲਈ ਦਬਾਅ
ਉਸ ਨੇ ਵਟਸਐਪ ‘ਤੇ ਲਿਖਿਆ ਸੀ, ‘ਮੈਂ ਆਪਣੀ ਪਤਨੀ ਅਤੇ ਸਹੁਰੇ ਤੋਂ ਪਰੇਸ਼ਾਨ ਹਾਂ। ਕਿਉਂਕਿ ਉਹ ਮੇਰੇ ‘ਤੇ ਧਰਮ ਬਦਲਣ ਲਈ ਦਬਾਅ ਪਾ ਰਹੇ ਹਨ। ਜਦੋਂ ਮੈਂ ਆਪਣੇ ਸਹੁਰੇ ਘਰ ਗਿਆ ਤਾਂ ਮੇਰੀ ਪਤਨੀ, ਸੱਸ ਅਤੇ ਦੋ ਸਾਲੀਆਂ ਨੇ ਵੀ ਮੈਨੂੰ ਧਰਮ ਬਦਲਣ ਲਈ ਤੰਗ-ਪ੍ਰੇਸ਼ਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਮੇਰੀ ਮਾਂ ਅਤੇ ਪਿਤਾ ਨੂੰ ਬਾਅਦ ਵਿੱਚ ਮਨਾ ਲੈਣਗੇ। ਸਾਹੂ ਨੇ 7 ਦਸੰਬਰ ਨੂੰ ਸਵੇਰੇ 3:43 ਵਜੇ ਆਪਣੇ ਜੀਜਾ ਨਾਲ ਇੱਕ ਵਟਸਐਪ ਸੰਦੇਸ਼ ਵੀ ਸਾਂਝਾ ਕੀਤਾ ਸੀ।
ਸਾਲੀ ਦੀ ਭਾਲ ਜਾਰੀ
ਪੁਲਸ ਮੁਤਾਬਕ ਸਾਹੂ ਦਾ ਵਿਆਹ ਪਿਛਲੇ ਸਾਲ ਸਤੰਬਰ ‘ਚ ਰਾਏਪੁਰ ਨਿਵਾਸੀ ਕਰੁਣਾ ਨਾਲ ਹੋਇਆ ਸੀ। ਪੁਲਸ ਨੇ ਕਰੁਣਾ (27), ਉਸਦੇ ਮਾਤਾ-ਪਿਤਾ ਰਾਜਕੁਮਾਰ (54) ਅਤੇ ਗੌਰੀ ਸਾਹੂ (48) ਅਤੇ ਉਸਦੀ ਭੈਣ ਕਿਰਨ ਸਾਹੂ (31) ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੁਣਾ ਦੀ ਛੋਟੀ ਭੈਣ ਕਨਿਸ਼ਕ ਸਾਹੂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
- First Published :