ਚੰਡੀਗੜ੍ਹ ਦੀ ਜੰਮਪਲ ਹਰਮੀਤ ਢਿੱਲੋਂ ਟਰੰਪ ਦੀ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਕੈਬਨਿਟ ਵਿੱਚ ਇੱਕ ਹੋਰ ਭਾਰਤੀ ਨੂੰ ਜਗ੍ਹਾ ਦਿੱਤੀ ਹੈ। ਟਰੰਪ ਨੇ ਚੰਡੀਗੜ੍ਹ ਵਿੱਚ ਜਨਮੀ ਮਸ਼ਹੂਰ ਵਕੀਲ ਹਰਮੀਤ ਕੌਰ ਢਿੱਲੋਂ ਨੂੰ ਅਮਰੀਕਾ ਦਾ ਅਸਿਸਟੈਂਟ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਵਿਵੇਕ ਰਾਮਾਸਵਾਮੀ, ਜੈ ਭੱਟਾਚਾਰੀਆ, ਤੁਲਸੀ ਗਬਾਰਡ ਅਤੇ ਕਸ਼ ਪਟੇਲ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਸਨ। ਇਹ ਟਰੰਪ ਦੀ ਭਾਰਤੀਆਂ ਨਾਲ ਨੇੜਤਾ ਨੂੰ ਦਰਸਾਉਂਦਾ ਹੈ। ਪਰ ਹਰਮੀਤ ਢਿੱਲੋਂ ਦੀ ਨਿਯੁਕਤੀ ਨੂੰ ਲੈ ਕੇ ਭਾਰਤ ਵਿੱਚ ਹੀ ਸਵਾਲ ਉਠਾਏ ਜਾ ਰਹੇ ਹਨ। ਮਾਹਿਰ ਉਨ੍ਹਾਂ ਨੂੰ ਖਾਲਿਸਤਾਨ ਸਮਰਥਕ ਦੱਸ ਰਹੇ ਹਨ। ਉਨ੍ਹਾਂ ਦੇ ਪੁਰਾਣੇ ਟਵੀਟ ਵੀ ਕਾਫੀ ਚਰਚਾ ਵਿੱਚ ਹੈ।
ਹਰਮੀਤ ਢਿੱਲੋਂ ਨੂੰ ਫਰੀਡਮ ਆਫ ਸਪੀਚ ਦੀ ਲੜਾਈ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਫ੍ਰੀ ਸਪੀਚ ਸੈਂਸਰਸ਼ਿਪ ਲਈ ਆਪਣੀ ਆਵਾਜ਼ ਉਠਾਉਂਦੇ ਹੋਏ ਤਕਨੀਕੀ ਕੰਪਨੀਆਂ ਦੇ ਖਿਲਾਫ ਲੰਬੀ ਲੜਾਈ ਲੜੀ ਹੈ। ਟਰੰਪ ਨੇ ਉਨ੍ਹਾਂ ਨੂੰ ਨਾਮਜ਼ਦ ਕਰਨ ਸਮੇਂ ਉਨ੍ਹਾਂ ਦੀ ਭਰਪੂਰ ਤਾਰੀਫ਼ ਕੀਤੀ। ਟਰੰਪ ਨੇ ਕਿਹਾ, ਮੈਨੂੰ ਹਰਮੀਤ ਕੌਰ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿਖੇ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ੀ ਹੋ ਰਹੀ ਹੈ। ਆਪਣੇ ਪੂਰੇ ਕੈਰੀਅਰ ਦੌਰਾਨ, ਹਰਮੀਤ ਨੇ ਨਾਗਰਿਕ ਸੁਤੰਤਰਤਾ ਦੀ ਰੱਖਿਆ ਲਈ ਲਗਾਤਾਰ ਆਵਾਜ਼ ਉਠਾਈ ਹੈ। ਚੋਣਾਂ ਦੀ ਪਾਰਦਰਸ਼ਤਾ ਹੋਵੇ ਜਾਂ ਸੰਵਿਧਾਨ ਅਤੇ ਨਾਗਰਿਕ ਅਧਿਕਾਰਾਂ ਦੀ ਰਾਖੀ, ਉਹ ਹਮੇਸ਼ਾ ਸਭ ਤੋਂ ਅੱਗੇ ਰਹੀ ਹੈ। ਉਹ ਸਿੱਖ ਕੌਮ ਦਾ ਸਤਿਕਾਰਤ ਮੈਂਬਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡੇ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰੇਗੀ।
Frankly it only reinforces what we all knew! Despite who sits at the helm, the carrot and stick game with India will simply continue.
The will continue to use American/ Canadian terrorists in the garb of Human rights and continue to use them to exert pressure on India https://t.co/iGsqLRXvJT— Adit (@IndicSocietee) December 10, 2024
ਮਾਹਿਰਾਂ ਨੇ ਕਿਉਂ ਚੁੱਕੇ ਸਵਾਲ ?
ਪਰ ਜਿਵੇਂ ਹੀ ਉਨ੍ਹਾਂ ਦੀ ਨਿਯੁਕਤੀ ਦੀ ਖਬਰ ਸਾਹਮਣੇ ਆਈ ਤਾਂ ਭਾਰਤ ‘ਚ ਸਵਾਲ ਉੱਠਣੇ ਸ਼ੁਰੂ ਹੋ ਗਏ। ਲੋਕਾਂ ਨੇ ਉਨ੍ਹਾਂ ਦੇ ਪੁਰਾਣੇ ਟਵੀਟ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਵਿੱਚ ਉਹ ਖਾਲਿਸਤਾਨ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਹੈ। ਮਸ਼ਹੂਰ ਰਣਨੀਤਕ ਮਾਮਲਿਆਂ ਦੇ ਵਿਸ਼ਲੇਸ਼ਕ ਬ੍ਰਹਮਾ ਚੇਲਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ‘ਹਰਮੀਤ ਢਿੱਲੋਂ ਦੀ ਨਿਯੁਕਤੀ ਦੇ ਐਲਾਨ ਤੋਂ ਭਾਰਤ ਖੁਸ਼ ਨਹੀਂ ਹੋ ਸਕਦਾ। ਕਿਉਂਕਿ ਭਾਰਤ ‘ਤੇ ਦੋਸ਼ ਲਗਾ ਕੇ ਉਨ੍ਹਾਂ ਖਾਲਿਸਤਾਨੀ ਕੱਟੜਵਾਦ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਇਹ ਅਮਰੀਕੀ ਸਰਕਾਰ ਵੱਲੋਂ ਲਾਏ ਗਏ ਦੋਸ਼ਾਂ ਤੋਂ ਕਿਤੇ ਵੱਧ ਹੈ। ਬ੍ਰਹਮਾ ਚੇਲਾਨੀ ਨੇ ਹਰਮੀਤ ਢਿੱਲੋਂ ਦਾ ਇੱਕ ਟਵੀਟ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਅਜਿਹੀਆਂ ਗੱਲਾਂ ਲਿਖੀਆਂ ਹਨ ਜੋ ਭਾਰਤ ਨੂੰ ਪਸੰਦ ਨਹੀਂ ਆਵੇਗਾ।
Frankly it only reinforces what we all knew! Despite who sits at the helm, the carrot and stick game with India will simply continue.
The will continue to use American/ Canadian terrorists in the garb of Human rights and continue to use them to exert pressure on India https://t.co/iGsqLRXvJT— Adit (@IndicSocietee) December 10, 2024
ਕੌਣ ਹੈ ਹਰਮੀਤ ਕੌਰ ਢਿੱਲੋਂ?
-
ਹਰਮੀਤ ਕੌਰ ਢਿੱਲੋਂ ਦਾ ਜਨਮ ਚੰਡੀਗੜ੍ਹ, ਪੰਜਾਬ ਵਿੱਚ ਹੋਇਆ ਸੀ, ਪਰ ਉਹ ਦੋ ਸਾਲ ਦੀ ਉਮਰ ਵਿੱਚ ਅਮਰੀਕਾ ਚਲੀ ਗਈ ਸੀ।
-
ਉਨ੍ਹਾਂ ਦਾ ਪਰਿਵਾਰ ਉੱਤਰੀ ਕੈਰੋਲੀਨਾ ਵਿੱਚ ਸੈਟਲ ਹੋ ਗਿਆ, ਫਿਰ ਉਹ ਨਿਊਯਾਰਕ ਸਿਟੀ ਵਿੱਚ ਰਹਿਣ ਲਈ ਚਲੀ ਗਈ।
-
ਉਨ੍ਹਾਂ ਡਾਰਟਮਾਊਥ ਕਾਲਜ ਤੋਂ ਕਲਾਸੀਕਲ ਸਾਹਿਤ ਵਿੱਚ ਗ੍ਰੈਜੂਏਟ ਡਿਗਰੀ ਅਤੇ ਵਰਜੀਨੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ।
-
ਯੂਐਸ ਕੋਰਟ ਆਫ਼ ਅਪੀਲਜ਼ ਦੇ ਜੱਜ ਪਾਲ ਵੀ. ਨਿਮੀਅਰ ਨਾਲ ਕਲਰਕ ਵਜੋਂ ਵੀ ਕੰਮ ਕੀਤਾ।
-
ਨਿਆਂ ਵਿਭਾਗ ਦੇ ਸਿਵਲ ਡਿਵੀਜ਼ਨ ਦੇ ਸੰਵਿਧਾਨਕ ਟੋਰਟ ਸੈਕਸ਼ਨ ਵਿੱਚ ਵੀ ਲੰਬੇ ਸਮੇਂ ਤੱਕ ਕੰਮ ਕੀਤਾ।
-
ਹਰਮੀਤ ਢਿੱਲੋਂ ਅਮਰੀਕਾ ਦੀ ਮਸ਼ਹੂਰ ਲਾਅ ਫਰਮ ਗਿਬਸਨ, ਡਨ ਐਂਡ ਕਰਚਰ ਲਈ ਕੰਮ ਕਰਦੀ ਸੀ।
-
2006 ਵਿੱਚ, ਹਰਮੀਤ ਕੌਨ ਢਿੱਲੋਂ ਨੇ ਸੈਨ ਫਰਾਂਸਿਸਕੋ ਵਿੱਚ ਕਾਨੂੰਨ ਦੀ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਇੱਕ ਮਸ਼ਹੂਰ ਵਕੀਲ ਬਣ ਗਈ।
-
ਉਨ੍ਹਾਂ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਉਪ ਪ੍ਰਧਾਨ ਵੀ ਸੀ।
-
ਢਿੱਲੋਂ ਰਿਪਬਲਿਕਨ ਨੈਸ਼ਨਲ ਕਮੇਟੀ (ਆਰਐਨਸੀ) ਦੇ ਮੈਂਬਰ ਵੀ ਰਹਿ ਚੁੱਕੇ ਹਨ।