AC Electricity Consumption: ਸਾਰੀ ਰਾਤ ਚਲਾਈ ਰੱਖੀਏ AC ਤਾਂ ਕਿੰਨੀਆਂ ਯੂਨਿਟਾਂ ਦੀ ਖਪਤ ਹੋਵੇਗੀ, ਕਿੰਨਾ ਆਵੇਗਾ ਬਿੱਲ, ਸਮਝੋ ਪੂਰਾ ਗਣਿਤ

ਉੱਤਰੀ ਭਾਰਤ ਵਿਚ ਇਨ੍ਹੀਂ ਦਿਨੀਂ ਕਹਿਰ ਦੀ ਗਰਮੀ ਪੈ ਰਹੀ ਹੈ। ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਘਰਾਂ ਵਿਚ ਵੀ ਏਸੀ (AC Electricity Consumption) ਤੋਂ ਬਿਨਾਂ ਇਕ ਪਲ ਵੀ ਬਿਤਾਉਣਾ ਬਹੁਤ ਔਖਾ ਹੋ ਗਿਆ ਹੈ। ਏਸੀ ਦੀ ਵਰਤੋਂ ਕਾਰਨ ਘਰਾਂ ਦੇ ਬਿਜਲੀ ਬਿੱਲ ਕਾਫ਼ੀ ਵਧ ਜਾਂਦੇ ਹਨ। ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਇੱਕ ਤੋਂ ਵੱਧ ਏਸੀ ਵਰਤਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਘਰ ਦਾ ਬਿਜਲੀ ਬਿੱਲ ਜ਼ਿਆਦਾ ਆਉਂਦਾ ਹੈ। ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਏਸੀ ਦੀ ਵਰਤੋਂ ਕਰਨ ਨਾਲ ਕਿੰਨੀ ਬਿਜਲੀ ਦੀ ਖਪਤ ਹੁੰਦੀ ਹੈ। ਆਓ ਤੁਹਾਨੂੰ ਪੂਰਾ ਹਿਸਾਬ ਦੱਸਦੇ ਹਾਂ…
ਦੱਸ ਦਈਏ ਕਿ ਇਹ ਵੱਖ-ਵੱਖ ਕਾਰਕਾਂ ਉਤੇ ਨਿਰਭਰ ਕਰਦਾ ਹੈ। ਜਿਵੇਂ ਕਿ ਤੁਸੀਂ ਏਸੀ ਕਿੰਨਾ ਵਰਤ ਰਹੇ ਹੈ। ਇਹ ਕਿੰਨੀ ਊਰਜਾ ਦੀ ਖਪਤ ਕਰਦਾ ਹੈ? ਜਿਵੇਂ ਕਿ ਜੇਕਰ ਤੁਸੀਂ 5 ਸਟਾਰ ਏਸੀ ਵਰਤ ਰਹੇ ਹੋ ਤਾਂ ਇਹ ਊਰਜਾ ਦੀ ਖਪਤ ਘੱਟ ਕਰਦਾ ਹੈ। ਇਸ ਦੇ ਨਾਲ ਹੀ ਤੁਸੀਂ 3 ਸਟਾਰ ਜਾਂ ਇਸ ਤੋਂ ਘੱਟ ਦੇ AC ਦੀ ਵਰਤੋਂ ਕਰਦੇ ਹੋ ਤਾਂ ਬਿਜਲੀ ਵੱਧ ਫੁਕਦੀ ਹੈ।
ਇਸ ਲਈ ਤੁਹਾਡਾ AC ਜ਼ਿਆਦਾ ਬਿਜਲੀ ਦੀ ਖਪਤ ਕਰੇਗਾ। ਤੁਸੀਂ ਦਿਨ ਵਿੱਚ ਕਿੰਨੇ ਘੰਟੇ ਏਸੀ ਚਲਾਉਂਦੇ ਹੋ? ਬਿਜਲੀ ਦੀ ਖਪਤ ਉਸੇ ਅਨੁਸਾਰ ਹੋਵੇਗੀ। ਜੇਕਰ ਤੁਸੀਂ ਰੋਜ਼ਾਨਾ 8 ਘੰਟੇ 5 ਸਟਾਰ ਏਸੀ ਵਰਤਦੇ ਹੋ ਤਾਂ ਫਿਰ ਹਰ ਘੰਟੇ 0.9 ਯੂਨਿਟ ਦੀ ਦਰ ਨਾਲ ਤੁਹਾਡਾ AC ਰੋਜ਼ਾਨਾ 7.2 ਯੂਨਿਟ ਬਿਜਲੀ ਦੀ ਖਪਤ ਕਰੇਗਾ। ਇਸ ਦਾ ਮਤਲਬ ਹੈ ਕਿ ਇੱਕ ਮਹੀਨੇ ਵਿੱਚ 30 ਦਿਨਾਂ ਲਈ 216 ਯੂਨਿਟ ਤੱਕ।
ਬਿਜਲੀ ਦਾ ਬਿੱਲ ਇੰਨਾ ਆਵੇਗਾ…
ਜੇਕਰ ਤੁਸੀਂ ਆਪਣਾ ਪੰਜ ਸਟਾਰ ਏਸੀ ਦਿਨ ਵਿੱਚ 8 ਘੰਟੇ ਚਲਾਉਂਦੇ ਹੋ ਤਾਂ ਇਸ ਲਈ ਇੱਕ ਦਿਨ ਵਿੱਚ 7.2 ਯੂਨਿਟ ਅਤੇ ਇੱਕ ਮਹੀਨੇ ਵਿੱਚ 216 ਯੂਨਿਟ ਹੁੰਦੇ ਹਨ। ਜੇਕਰ ਤੁਹਾਡੇ ਇਲਾਕੇ ਵਿੱਚ ਬਿਜਲੀ ਦਾ ਬਿੱਲ 7 ਰੁਪਏ ਪ੍ਰਤੀ ਮਿੰਟ ਹੈ, ਤਾਂ 216 ਯੂਨਿਟਾਂ ਦੇ ਹਿਸਾਬ ਨਾਲ ਏਸੀ ਦੀ ਵਰਤੋਂ ਦਾ ਤੁਹਾਡਾ ਬਿੱਲ 1,512 ਰੁਪਏ ਹੋਵੇਗਾ। ਜਦੋਂ ਏਸੀ 0.9 ਯੂਨਿਟ ਦੀ ਬਜਾਏ ਇੱਕ ਪੂਰਾ ਯੂਨਿਟ ਖਪਤ ਕਰਦਾ ਹੈ।
ਇਸ ਲਈ 240 ਯੂਨਿਟਾਂ ਦੇ ਹਿਸਾਬ ਨਾਲ ਇਹ 1680 ਰੁਪਏ ਹੋਵੇਗਾ। ਜੇਕਰ ਏਸੀ 3 ਸਟਾਰ ਹੈ, ਤਾਂ 1.5 ਯੂਨਿਟ ਪ੍ਰਤੀ ਘੰਟਾ ਦੀ ਖਪਤ ‘ਤੇ ਬਿਜਲੀ ਦਾ ਬਿੱਲ 2,520 ਰੁਪਏ ਆ ਸਕਦਾ ਹੈ। ਦੱਸ ਦਈਏ ਕਿ ਤੁਹਾਨੂੰ ਗਣਨਾ ਦੇ ਆਧਾਰ ‘ਤੇ ਬਿੱਲ ਬਾਰੇ ਦੱਸਿਆ ਗਿਆ ਹੈ। ਇਹ ਘੱਟ ਜਾਂ ਵੱਧ ਵੀ ਹੋ ਸਕਦਾ ਹੈ।