Train Accident: ਗਰੀਨ ਸਿਗਲਨ ਦੇ ਬਾਵਜੂਦ ਮਾਲਗੱਡੀ ਨਾਲ ਕਿਵੇਂ ਟਕਰਾ ਗਈ ਬਾਗਮਤੀ ਐਕਸਪ੍ਰੈੱਸ, ਇੰਜ ਵਾਪਰਿਆ ਹਾਦਸਾ

Tamil Nadu Train Accident: ਤਾਮਿਲਨਾਡੂ ਵਿਚ ਸ਼ੁੱਕਰਵਾਰ ਰਾਤ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ। ਮੈਸੂਰ ਤੋਂ ਬਿਹਾਰ ਦੇ ਦਰਭੰਗਾ ਜਾ ਰਹੀ ਮੈਸੂਰ-ਦਰਭੰਗਾ ਬਾਗਮਤੀ ਐਕਸਪ੍ਰੈਸ ਰੇਲਗੱਡੀ (12578) ਸ਼ੁੱਕਰਵਾਰ ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਨੇੜੇ ਕਾਵਰਪੇੱਟਾਈ ਰੇਲਵੇ ਸਟੇਸ਼ਨ ਨੇੜੇ ਇਕ ਮਾਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ‘ਚ ਹੁਣ ਤੱਕ 19 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸਾ ਰਾਤ 8.50 ਵਜੇ ਵਾਪਰਿਆ।
ਅਧਿਕਾਰੀਆਂ ਨੇ ਦੱਸਿਆ ਕਿ ਮੈਸੂਰ ਤੋਂ ਦਰਭੰਗਾ ਜਾ ਰਹੀ ਦਰਭੰਗਾ ਬਾਗਮਤੀ ਐਕਸਪ੍ਰੈਸ ਟਰੇਨ ਸ਼ੁੱਕਰਵਾਰ ਰਾਤ ਤਾਮਿਲਨਾਡੂ ਦੇ ਤਿਰੂਵੱਲੁਰ ਦੇ ਕਵਾਰਾਈਪੇੱਟਾਈ ਰੇਲਵੇ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ, ਜਦੋਂ ਇਹ ਗਲਤੀ ਨਾਲ ਲੂਪ ਲਾਈਨ ‘ਚ ਆ ਗਈ, ਜਿੱਥੇ ਮਾਲ ਗੱਡੀ ਖੜ੍ਹੀ ਸੀ।
ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ ਦੱਖਣੀ ਰੇਲਵੇ ਦੇ ਜਨਰਲ ਮੈਨੇਜਰ ਆਰਐਨ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ, “ਇਹ ਰੇਲਗੱਡੀ ਗੁਡੂਰ ਅਤੇ ਅੱਗੇ ਆਂਧਰਾ ਪ੍ਰਦੇਸ਼ ਜਾ ਰਹੀ ਸੀ ਅਤੇ ਮੈਸੂਰ ਤੋਂ ਰਵਾਨਾ ਹੋ ਕੇ ਉੜੀਸਾ ਦੇ ਰਸਤੇ ਦਰਭੰਗਾ ਗਈ ਸੀ।“ਜ
ਹਾਦਸਾ ਕਿਵੇਂ ਹੋਇਆ?
ਉਨ੍ਹਾਂ ਨੇ ਅੱਗੇ ਕਿਹਾ, “ਇਸ ਰੇਲਗੱਡੀ ਨੂੰ ਬਿਨਾਂ ਰੁਕੇ ਮੁੱਖ ਲਾਈਨ ਤੋਂ ਲੰਘਣਾ ਸੀ, ਕਿਉਂਕਿ ਇਸ ਸਟੇਸ਼ਨ ‘ਤੇ ਇਸ ਦਾ ਕੋਈ ਨਿਰਧਾਰਤ ਸਟਾਪ ਨਹੀਂ ਹੈ। ਮੇਨ ਲਾਈਨ ਲਈ ਸਿਗਨਲ ਵੀ ਦਿੱਤੇ ਗਏ ਸਨ। ਹਾਲਾਂਕਿ, ਇਹ ਅਸਾਧਾਰਨ ਸੀ ਕਿ ਰੇਲ ਗੱਡੀ ਲੂਪ ਲਾਈਨ ਵਿੱਚ ਦਾਖਲ ਹੋ ਗਈ, ਜਿੱਥੇ ਇੱਕ ਮਾਲ ਗੱਡੀ ਖੜ੍ਹੀ ਸੀ। ਮੁੱਖ ਲਾਈਨ ਲਈ ਸਿਗਨਲ ਹੋਣ ਦੇ ਬਾਵਜੂਦ ਇਹ ਮਾਲ ਗੱਡੀ ਨਾਲ ਟਕਰਾ ਗਈ, ਜਿਸ ਕਾਰਨ ਇੰਜਣ ਪਟੜੀ ਤੋਂ ਉਤਰ ਗਿਆ। ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਦੋਵੇਂ ਸੁਰੱਖਿਅਤ ਹਨ।
ਇਸ ਹਾਦਸੇ ਨਾਲ ਪੂਰੇ ਸੈਕਸ਼ਨ ‘ਤੇ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ, ਜਿਸ ਕਾਰਨ ਰੇਲਵੇ ਨੂੰ ਟਰੇਨਾਂ ਨੂੰ ਮੋੜਨਾ ਪਿਆ ਜਾਂ ਬਦਲਵੇਂ ਰੂਟਾਂ ‘ਤੇ ਚਲਾਉਣਾ ਪਿਆ। ਸ਼ੁੱਕਰਵਾਰ ਰਾਤ ਅੱਧੀ ਦਰਜਨ ਤੋਂ ਵੱਧ ਟਰੇਨਾਂ ਦੇ ਰੂਟ ਬਦਲਣੇ ਪਏ।