Entertainment

Sidhu Moosewala ਦੇ ਕਤਲ ਉਤੇ ਕਿਤਾਬ ਲਿਖਣ ਵਾਲੇ ‘ਦੋਸਤ’ ਉਤੇ FIR, ਪਰਿਵਾਰ ਵੱਲੋਂ ਚੋਰੀ ਦਾ ਇਲਜ਼ਾਮ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ’ਤੇ ‘The Real Reason Why Legend Died’ ਕਿਤਾਬ ਲਿਖਣ ਵਾਲੇ ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਖ਼ਿਲਾਫ਼ ਥਾਣਾ ਸਦਰ ਮਾਨਸਾ ਪੁਲਸ ਨੇ ਐਫ਼ਆਈਆਰ ਦਰਜ ਕਰ ਲਈ ਹੈ। ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਨੇ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਬਾਰੇ ਕਿਤਾਬ ਲਿਖੀ ਹੈ।

ਮੂਸੇਵਾਲਾ ਦੀ ਜ਼ਿੰਦਗੀ ਬਾਰੇ ਗਲਤ ਤੱਥ ਛਾਪਣ ਦੇ ਦੋਸ਼ ਲੱਗਣ ਕਾਰਨ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਮਨਜਿੰਦਰ ਮਾਖਾ ਸਿੱਧੂ ਮੂਸੇਵਾਲਾ ਦੇ ਦੋਸਤ ਵੀ ਰਹੇ ਹਨ ਅਤੇ ਅਖੀਰਲੇ ਦਿਨਾਂ ਵਿਚ ਮੂਸੇਵਾਲਾ ਦੇ ਨੇੜਲੇ ਬੰਦਿਆਂ ਵਿਚੋਂ ਗਿਣੇ ਜਾਂਦੇ ਰਹੇ ਹਨ। ਸੋਸ਼ਲ ਮੀਡੀਆ ਉਤੇ ਸਿੱਧੂ ਮੂਸੇਵਾਲਾ ਦੀ ਮਨਜਿੰਦਰ ਮਾਖਾ ਨਾਲ ਕਈ ਤਸਵੀਰਾਂ ਮੌਜੂਦ ਹਨ।

ਇਸ਼ਤਿਹਾਰਬਾਜ਼ੀ

The Real Reason why legend died

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਬਲਕੌਰ ਸਿੰਘ ਨੇ ਆਪਣੇ ਬਿਆਨ ’ਚ ਲਿਖਵਾਇਆ ਹੈ ਕਿ ਮਾਖਾ ਉਸ ਦੇ ਘਰ ਆਇਆ ਤੇ ਭਰੋਸੇ ’ਚ ਲੈ ਕੇ ਸ਼ੁਭਦੀਪ ਦੀਆਂ ਤਸਵੀਰਾਂ ਲੈ ਲਈਆਂ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਸਿੱਧੂ ਮੂਸੇਵਾਲਾ ਨੂੰ ਵੱਡੇ ਲੀਡਰਾਂ ਨਾਲ ਤੇ ਗੈਂਗਸਟਰਾਂ ਨਾਲ ਸਬੰਧਤ ਦਿਖਾਇਆ ਗਿਆ ਅਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ। ਪੁਲਸ ਨੇ ਮਾਖਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button