Public Holiday- ਮੰਗਲਵਾਰ ਤੇ ਵੀਰਵਾਰ ਦੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਹੋਇਆ ਜਾਰੀ

School closed- ਸਾਲ ਦੇ ਆਖਰੀ ਮਹੀਨੇ ਛੁੱਟੀਆਂ ਦੀ ਭਰਮਾਰ ਰਹੇਗੀ। ਇਸ ਮਹੀਨੇ ਠੰਢ ਕਾਰਨ ਕਈ ਦਿਨ ਸਕੂਲ ਬੰਦ ਰਹਿਣਗੇ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਸਥਾਨਕ ਛੁੱਟੀਆਂ ਵੀ ਹਨ।
12 ਦਸੰਬਰ ਵੀਰਵਾਰ ਨੂੰ ਬੈਂਕ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ (Meghalaya) ਰਹਿਣਗੇ। ਦਰਅਸਲ, ਮੇਘਾਲਿਆ ਵਿੱਚ ਵੀਰਵਾਰ 12 ਦਸੰਬਰ ਨੂੰ ਪਾ-ਟੋਗਨ ਨੇਂਗਮਿੰਜਾ ਸੰਗਮਾ (Pa Togan Sangma) ਦੀ ਬਰਸੀ ਦੇ ਕਾਰਨ ਬੈਂਕ, ਸਕੂਲ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। ਮੇਘਾਲਿਆ ਸਰਕਾਰ ਨੇ ਗਾਰੋ ਯੋਧੇ ਸ਼ਹੀਦ ਪਾ-ਟੋਗਨ ਨੂੰ ਸ਼ਰਧਾਂਜਲੀ ਦਿੱਤੀ।
ਇਸੇ ਤਰ੍ਹਾਂ ਬਿਲਾਸਪੁਰ ਦੇ ਕੁਲੈਕਟਰ ਅਵਨੀਸ਼ ਸ਼ਰਨ ਨੇ 10 ਦਸੰਬਰ, 2024 ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਦਰਅਸਲ, ਬਿਲਾਸਪੁਰ (ਛੱਤੀਸਗੜ੍ਹ) ਦੇ ਕੁਲੈਕਟਰ ਅਵਨੀਸ਼ ਸ਼ਰਨ ਨੇ ਪਹਿਲਾਂ ਐਲਾਨੀ ਗਈ 1 ਨਵੰਬਰ, 2024 (ਗੋਵਰਧਨ ਪੂਜਾ) ਦੀ ਛੁੱਟੀ ਨੂੰ ਰੱਦ ਕਰ ਦਿੱਤਾ ਅਤੇ ਸ਼ਹੀਦ ਵੀਰ ਨਰਾਇਣ ਸਿੰਘ ਦੇ ਸ਼ਹੀਦੀ ਦਿਵਸ ਉਤੇ 10 ਦਸੰਬਰ, 2024 ਨੂੰ ਸਥਾਨਕ ਛੁੱਟੀ (local holiday) ਵਜੋਂ ਘੋਸ਼ਿਤ ਕੀਤਾ। ਇਹ ਫੈਸਲਾ ਛੱਤੀਸਗੜ੍ਹ ਦੇ ਗੌਰਵਮਈ ਇਤਿਹਾਸ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ।
ਛੱਤੀਸਗੜ੍ਹ ਦੇ ਇਤਿਹਾਸ ਵਿੱਚ 10 ਦਸੰਬਰ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਿਨ ਨੂੰ ਸ਼ਹੀਦ ਵੀਰ ਨਰਾਇਣ ਸਿੰਘ ਦੇ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਵੀਰ ਨਰਾਇਣ ਸਿੰਘ ਛੱਤੀਸਗੜ੍ਹ ਦੇ ਪਹਿਲੇ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ। ਉਨ੍ਹਾਂ ਨੂੰ 10 ਦਸੰਬਰ 1857 ਨੂੰ ਰਾਏਪੁਰ ਦੇ ਜੈ ਸਤੰਭ ਚੌਕ ਵਿੱਚ ਫਾਂਸੀ ਦਿੱਤੀ ਗਈ ਸੀ।
ਸ਼ਹੀਦ ਵੀਰ ਨਰਾਇਣ ਸਿੰਘ ਛੱਤੀਸਗੜ੍ਹ ਦੇ ਆਦਿਵਾਸੀਆਂ ਅਤੇ ਕਿਸਾਨਾਂ ਦੇ ਹੱਕਾਂ ਲਈ ਲੜੇ। ਉਨ੍ਹਾਂ ਦੀ ਕੁਰਬਾਨੀ ਸੂਬੇ ਦੀ ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਦਾ ਪ੍ਰਤੀਕ ਹੈ। ਉਨ੍ਹਾਂ ਦੇ ਸਨਮਾਨ ਵਿੱਚ ਨਵਾਂ ਰਾਏਪੁਰ ਵਿੱਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਵੀ ਬਣਾਇਆ ਗਿਆ ਹੈ, ਜੋ ਛੱਤੀਸਗੜ੍ਹ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ।
ਰਾਜਸਥਾਨ ਵਿਚ ਸਰਦੀਆਂ ਦੀਆਂ ਛੁੱਟੀਆਂ ਕਦੋਂ?
ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਹਾਲ ਹੀ ਵਿਚ ਇਕ ਅਹਿਮ ਬਿਆਨ ਦਿੱਤਾ ਹੈ, ਜਿਸ ‘ਚ ਉਨ੍ਹਾਂ ਦੱਸਿਆ ਕਿ ਹੁਣ ਸਰਦੀਆਂ ਦੀਆਂ ਛੁੱਟੀਆਂ (winter vacation) ਹੁਣ ਕੜਾਕੇ ਦੀ ਠੰਢ ਪੈਣ ਉਤੇ ਆਧਾਰਿਤ ਹੋਣਗੀਆਂ, ਨਾ ਕਿ ਕਿਸੇ ਨਿਸ਼ਚਿਤ ਤਰੀਕ ਉਤੇ। ਪਹਿਲਾਂ ਭਾਵੇਂ ਠੰਢ ਹੋਵੇ ਜਾਂ ਨਾ, ਛੁੱਟੀਆਂ 25 ਤੋਂ 31 ਦਸੰਬਰ ਤੱਕ ਤੈਅ ਹੁੰਦੀਆਂ ਸਨ। ਪਰ ਹੁਣ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਛੁੱਟੀਆਂ ਸਰਦੀਆਂ ਦੇ ਆਧਾਰ ਉਤੇ ਹੀ ਹੋਣਗੀਆਂ ਅਤੇ ਜੇਕਰ 1 ਜਨਵਰੀ ਤੋਂ ਠੰਢ ਵਧਦੀ ਹੈ ਤਾਂ ਛੁੱਟੀਆਂ ਉਸੇ ਦਿਨ ਤੋਂ ਹੀ ਹੋਣਗੀਆਂ।