ਫੁੱਲ ਤਾਰਨ ਜਾ ਰਿਹਾ ਪੂਰਾ ਪਰਿਵਾਰ ਸੜਕ ਹਾਦਸੇ ਵਿਚ ਖਤਮ, 6 ਜੀਆਂ ਦੀ ਇਕੋ ਵੇਲੇ ਮੌਤ

Chitrakoot Road Accident: ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਬੋਲੈਰੋ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੋ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਹਾਇਰ ਸੈਂਟਰ ਪ੍ਰਯਾਗਰਾਜ ਰੈਫਰ ਕੀਤਾ ਗਿਆ ਹੈ।
ਮਾਮਲਾ ਝਾਂਸੀ-ਮਿਰਜ਼ਾਪੁਰ ਨੈਸ਼ਨਲ ਹਾਈਵੇਅ ਦੇ ਰਾਏਪੁਰਾ ਥਾਣਾ ਖੇਤਰ ਦੇ ਕਸਬੇ ਦਾ ਹੈ, ਜਿੱਥੇ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ ਦੇ ਗੁਲਗੰਜ ਪਿੰਡ ਦੇ ਰਹਿਣ ਵਾਲੇ ਜਮੁਨਾ ਅਹਿਰਵਾਰ (42) ਆਪਣੇ ਪਰਿਵਾਰ ਨਾਲ ਬੋਲੈਰੋ ਕਾਰ ‘ਚ ਫੁੱਲ ਤਾਰਨ ਲਈ ਪ੍ਰਯਾਗਰਾਜ ਲਈ ਗਏ ਸੀ। ਪ੍ਰਯਾਗਰਾਜ ਤੋਂ ਵਾਪਸ ਆਉਂਦੇ ਸਮੇਂ ਰਾਏਪੁਰਾ ਕਸਬੇ ਨੇੜੇ ਟਰੱਕ ਨਾਲ ਉਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਕਾਰਨ ਬੋਲੈਰੋ ‘ਚ ਸਵਾਰ 11 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ
ਮ੍ਰਿਤਕਾਂ ਵਿੱਚ ਨੰਨੇ ਉਮਰ 65 ਸਾਲ, ਹਰੀਰਾਮ ਉਮਰ 45 ਸਾਲ, ਮੋਹਨ ਉਮਰ 45 ਸਾਲ, ਰਾਮੂ ਉਮਰ 45 ਸਾਲ, ਮੰਗਨਾ ਉਮਰ 65 ਸਾਲ ਅਤੇ ਰਾਮਸਵਰੂਪ ਯਾਦਵ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ-ਡੀਐੱਮ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਦੇ ਬਿਹਤਰ ਇਲਾਜ ਦੇ ਨਿਰਦੇਸ਼ ਦਿੱਤੇ। ਘਟਨਾ ਤੋਂ ਬਾਅਦ ਦੋਸ਼ੀ ਟਰੱਕ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੀਐਮ ਯੋਗੀ ਨੇ ਵੀ ਘਟਨਾ ਦਾ ਨੋਟਿਸ ਲੈਂਦਿਆਂ ਦੁੱਖ ਪ੍ਰਗਟ ਕੀਤਾ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚਣ ਅਤੇ ਜ਼ਖਮੀਆਂ ਦਾ ਸਹੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ। ਪੁਲਿਸ ਸੁਪਰਡੈਂਟ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਬੋਲੋਰੋ ਗੱਡੀ ਇੱਕ ਟਰੱਕ ਨਾਲ ਆਹਮੋ-ਸਾਹਮਣੇ ਟਕਰਾ ਗਈ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਮੁੱਢਲਾ ਕਾਰਨ ਬੋਲੈਰੋ ਗੱਡੀ ਦੇ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ।
- First Published :